ਸ੍ਰੀ ਆਤਮ ਵੱਲਭ ਜੈਨ ਕਾਲਜ ਦੀ ਭਗਵਾਨ ਮਹਾਂਵੀਰ ਜੈਅੰਤੀ ਨੂੰ ਸਮਰਪਿਤ ਰਨ ਫਾਰ ਹੈਲਥ ਨੂੰ ਭਰਵਾਂ ਹੁੰਗਾਰਾ.

 

ਲੁਧਿਆਣਾ (ਇੰਦਰਜੀਤ) - ਸ੍ਰੀ ਆਤਮ ਵੱਲਭ ਜੈਨ ਕਾਲਜ, ਲੁਧਿਆਣਾ ਵੱਲੋਂ ਭਗਵਾਨ ਮਹਾਂਵੀਰ ਜੈਅੰਤੀ  ਨੂੰ ਸਮਰਪਿਤ ਰਨ ਫਾਰ ਹੈਲਥ  ਈਵੈਂਟ ਦਾ ਆਯੋਜਨ ਕੀਤਾ ਗਿਆ । ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ  ਕੋਮਲ  ਕੁਮਾਰ ਜੈਨ( ਡਿਊਕ), ਸ੍ਰੀ ਰਮੇਸ਼ ਕੁਮਾਰ ਜੈਨ, ਸ੍ਰੀ ਅਰੁਣ ਜੈਨ, ਸ੍ਰੀ ਭੂਸ਼ਣ ਕੁਮਾਰ ਜੈਨ , ਸ੍ਰੀ ਮਨੋਹਰ ਲਾਲ ਜੈਨ,ਸ੍ਰੀ ਸੰਜੇ ਕੁਮਾਰ ਜੈਨ, ਸ੍ਰੀ ਅਤੁਲ ਜੈਨ, ਸ੍ਰੀ ਜਤਿੰਦਰ ਜੈਨ, ਸ੍ਰੀ ਵਿਨੋਦ ਜੈਨ, ਸ੍ਰੀ ਅਮਿਤ ਜੈਨ, ਸ੍ਰੀ ਅਨਿਲ ਕੁਮਾਰ ਜੈਨ,ਸ੍ਰੀ ਕਿਰਨ ਕੁਮਾਰ ਜੈਨ,   ਸ੍ਰੀ ਲਲਿਤ ਜੈਨ ,ਸ੍ਰੀ ਰਾਕੇਸ਼ ਜੈਨ (ਰੋਮੀ), ਸ੍ਰੀ ਵਿਕਰਮ ਜੈਨ, ਸ੍ਰੀ ਅਸ਼ੋਕ ਕੁਮਾਰ ਜੈਨ, ਸ੍ਰੀ ਸਿਕੰਦਰ ਲਾਲ ਜੈਨ, ਸ੍ਰੀ ਵਿਪਨ ਕੁਮਾਰ ਜੈਨ,ਸ੍ਰੀ ਅਨਿਲ ਪ੍ਰਭਾਤ ਜੈਨ, ਸ੍ਰੀ ਪਵਨ ਜੈਨ, ਸ੍ਰੀ ਨਰੇਸ਼ ਜੈਨ  ਅਤੇ ਪ੍ਰਿੰਸੀਪਲ ਡਾ. ਸੰਦੀਪ ਕੁਮਾਰ ਨੇ ਦੱਸਿਆ ਕਿ ਕਾਲਜ ਵੱਲੋਂ ਰੈੱਡ ਰੋਕ ਅਤੇ ਮਹਾਂਵੀਰ ਉਦਯੋਗ ਦੇ ਸਹਿਯੋਗ ਨਾਲ ਕਰਵਾਈ ਗਈ ।  ਇਸ ਈਵੈਂਟ ਦੇ ਮੁੱਖ ਮਹਿਮਾਨ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ. ਕੁਲਦੀਪ ਸਿੰਘ ਚਾਹਲ  ਅਤੇ ਵਿਸ਼ੇਸ਼ ਮਹਿਮਾਨ ਲੁਧਿਆਣਾ ਦੇ  ਅਸਿਸਟੈਂਟ ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਰਹੇ ।ਕਾਲਜ ਵੱਲੋਂ ਪਿਛਲੇ ਕਈ ਸਾਲਾਂ ਤੋਂ ਇਸ ਈਵੈਂਟ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਾਲ - ਦਰ - ਸਾਲ ਲੋਕਾਂ ਦਾ ਰੁਝਾਨ ਇਸ ਈਵੈਂਟ ਵਿੱਚ ਵੱਧਦਾ ਹੀ ਜਾ ਰਿਹਾ ਹੈ। ਨਾ ਕੇਵਲ ਲੁਧਿਆਣਾ ਸ਼ਹਿਰ ਸਗੋਂ ਲੁਧਿਆਣੇ ਤੋਂ ਬਾਹਰ ਦੇ ਵੀ ਕਈ ਪਿੰਡਾਂ ਅਤੇ ਸ਼ਹਿਰਾਂ ਤੋਂ ਲੋਕ ਇਸ ਈਵੈਂਟ ਵਿੱਚ ਹਿੱਸਾ ਲੈਂਦੇ ਹਨ। ਪੰਜਾਬ ਤੋਂ ਬਾਹਰ ਦੇ ਵੀ ਕਈ ਖੇਡ ਅਤੇ ਫਿਟਨੈੱਸ ਪ੍ਰੇਮੀ ਇਸ ਦੌੜ ਵਿੱਚ ਸ਼ਮੂਲੀਅਤ ਕੀਤੀ । ਰਨ ਫਾਰ ਹੈਲਥ ਦੇ ਟਾਈਟਲ ਸਪਾਂਸਰ ਰੈੱਡ ਰੋਕ, ਮਹਾਂਵੀਰ ਉਦਯੋਗ, ਡਿਊਕ, ਜੂਕੀ ਸਪੋਰਟਸ,    ਵੱਲਭ ਨਿਟ ਕਰਾਫ਼ਟ ਹਨ ।  ਇਸ ਤੋਂ ਇਲਾਵਾ ਆਦਿਨਾਥ ਡਾਇੰਗ ਅਤੇ ਫਿਨਿਸ਼ਿੰਗ ਮਿਲਸ , ਏ.ਕੇ., ਵਿਜੈ ਵੱਲਭ ਹੌਜ਼ਰੀ ਫੈਕਟਰੀ, ਜੇ.ਪੀ. ਹੋਮਸ, ਸੁਰੇਸ਼ ਟਰੈਕਟਰ ਕੰਪਨੀ,  ਚੰਦੋਕ ਅਰੁਣ, ਏ. ਈ. ਸੀ. ਸੀ., ਡੀ.ਕੇ., ਕਲਿਆਣੀ ਪਬਲਿਸ਼ਰ , ਮਲਿਕ ਪ੍ਰਿੰਟਰ, ਆਕਾਸ਼ ਫਾਊਂਡੇਸ਼ਨ, ਜੀ. ਕੇ.,ਰਿਫ਼ਰੈਸ਼ਮੈਂਟ ਪਾਰਟਨਰ ਕੋਕਾ ਕੋਲਾ, ਬੋਨ ਅਤੇ ਸਹਿਗਲ ਅਸਟਰੋਲਜੀ, ਵੇਰਕਾ ,ਅਮੁਲ, ਚੇਤਨਾ ਹਾਈਟੈੱਕ ਹਨ। ਸਮੂਹ ਪ੍ਰਤੀਭਾਗੀਆਂ ਨੂੰ ਟੀ - ਸ਼ਰਟ ਅਤੇ ਰਿਫ਼ਰੈਸ਼ਮੈਂਟ ਦਿੱਤੀ ਗਈ। ਓਵਰਆਲ ਜੇਤੂ ਨੂੰ ਸਾਈਕਲ ਦਿੱਤੀ ਗਈ। ਰਨ ਫਾਰ ਹੈਲਥ ਦੇ ਜੇਤੂਆਂ ਨੂੰ ਟਰਾਫ਼ੀਆਂ ਤੋਂ ਇਲਾਵਾ ਕਈ ਹੋਰ ਤੋਹਫ਼ੇ ਵੀ ਦਿੱਤੇ ਗਏ।ਕਾਲਜ ਸਮੂਹ ਅਹੁਦੇਦਾਰਾਂ ਨੇ ਲੋਕਾਂ ਨੂੰ  ਇਸ ਈਵੈਂਟ ਵਿੱਚ ਹਿੱਸਾ ਲੈਣ ਲਈ ਧੰਨਵਾਦ ਕੀਤਾ ਅਤੇ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣ ਦਾ ਸੰਦੇਸ਼ ਦਿੱਤਾ।

Position

Senior citizen

Boys (Above 14)

Girls (Above 14)

Kids (Below 14)

First

S.Balwinder Singh

Akash Prajapati 

Harmeet Kaur

Sangam Sethi