ਦਿਲਰੋਜ ਕਤਲ ਕੇਸ ਦੀ ਪੈਰਵੀ ਕਰਕੇ ਦੋਸ਼ੀ ਔਰਤ ਨੂੰ ਸਜ਼ਾ ਦਿਵਾਉਣ ਵਾਲੇ ਵਕੀਲ ਪਰਉਪਕਾਰ ਸਿੰਘ ਘੁੰਮਣ ਦਾ ਭਾਜਪਾ ਨੇਤਾਵਾਂ ਨੇ ਕੀਤਾ ਸਨਮਾਨ.
ਲੁਧਿਆਣਾ, 27 ਅਪ੍ਰੈਲ (ਇੰਦਰਜੀਤ) - ਦੋ ਸਾਲ ਦੀ ਛੋਟੀ ਬੱਚੀ ਦਿਲਰੋਜ ਨੂੰ ਜਿੰਦਾ ਦਫਨਾ ਕੇ ਮੌਤ ਦੇ ਘਾਟ ਉਤਾਰਨ ਵਾਲੀ ਔਰਤ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਵਾਲੇ ਵਕੀਲ ਸ. ਪਰਉਪਕਾਰ ਸਿੰਘ ਘੁੰਮਣ ਅਤੇ ਸ੍ਰੀ ਬੀ ਡੀ ਗੁਪਤਾ ਜੀ ਦਾ ਅੱਜ ਪੰਜਾਬ ਭਾਜਪਾ ਦੇ ਸੀਨੀਅਰ ਲੀਡਰ ਜੀਵਨ ਗੁਪਤਾ ਤੇ ਗੁਰਦੀਪ ਸਿੰਘ ਗੋਸ਼ਾ ਨੇ ਧੰਨਵਾਦ ਕਰਦੇ ਹੋਏ ਉਹਨਾਂ ਦਾ ਸਨਮਾਨ ਕੀਤਾ । ਭਾਜਪਾ ਨੇਤਾ ਸ੍ਰੀ ਜੀਵਨ ਗੁਪਤਾ ਨੇ ਕਿਹਾ ਕਿ ਮੁਲਜ਼ਮ ਔਰਤ ਨੀਲਮ ਨੇ ਗੁਆਂਢੀ ਹੋਣ ਦੇ ਨਾਤੇ ਮਨੁੱਖਤਾ ਦੇ ਵਿਸਵਾਸ਼ ਨੂੰ ਤੋੜਿਆ ਹੈ। ਮੌਜੂਦਾ ਕੇਸ ਬਹੁਤ ਹੀ ਦੁਰਲੱਭ ਕੇਸ਼ ਸੀ l ਵਕੀਲ ਪਰਉਪਕਾਰ ਸਿੰਘ ਘੁੰਮਣ ਅਤੇ ਸ੍ਰੀ ਗੁਪਤਾ ਦੀਆਂ ਠੋਸ ਦਲੀਲਾਂ ਤੇ ਯੋਗ ਅਗਵਾਈ ਸਦਕਾ ਹੀ ਦੋਸ਼ੀ ਔਰਤ ਨੂੰ ਫਾਂਸੀ ਦੀ ਸਜਾ ਹੋਈ ਹੈ । ਸ. ਘੁੰਮਣ ਨੇ ਬਿਲਕੁੱਲ ਫਰੀ ਲੜਿਆ ਹੈ ਅਤੇ ਸਮਾਜ ਅੰਦਰ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਹੈ ਅਤੇ ਦੋਸ਼ੀ ਔਰਤ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਲਵਾਈ ਹੈ l ਗੁਰਦੀਪ ਸਿੰਘ ਗੋਸਾ ਨੇ ਕਿਹਾ ਕਿ ਇਹ ਫੈਸਲਾ ਆਉਣ ਵਾਲੀਆ ਪੀੜੀਆਂ ਲਈ ਮਿਸ਼ਾਲ ਬਣੇਗਾ ਤੇ ਹਰ ਕੋਈ ਅਜਿਹਾ ਜੁਰਮ ਕਰਨ ਤੋਂ ਡਰੇਗਾ। ਗੋਸ਼ਾ ਨੇ ਅਦਾਲਤ ਦੇ ਫੈਸਲੇ ਦੀ ਵੀ ਸ਼ਲਾਘਾ ਕੀਤੀ ਇਸ ਵਕਤ ਭਾਜਪਾ ਲੁਧਿਆਣਾ ਦੇ ਲੀਗਲ ਸੈਲ ਦੇ ਕਨਵੀਨਰ ਕੇ ਜੀ ਸ਼ਰਮਾ,ਹਿਮਾਂਸ਼ੂ ਜਿੰਦਲ,ਅਮਿਤ ਗੋਸਾਈ ਭਾਜਪਾ ਦੇ ਪੰਜਾਬ ਪਰਵਕਤਾ ਅਤੇ ਐਡਵੋਕੇਟ ਅਵਦੇਸ਼ ਚੌਰਸੀਆ ਅਤੇ ਦਿਲਰੋਜ ਦੇ ਪਿਤਾ ਸਰਦਾਰ ਹਰਪ੍ਰੀਤ ਸਿੰਘ ਅਤੇ ਹੋਰ ਮੋਹਤਵਾਰ ਸੱਜਣ ਵੀ ਹਾਜਿਰ ਸਨ।
