ਖੱਤਰੀ ਮਹਾਂ ਸਭਾ ਪੰਜਾਬ ਦਾ ਸੂਬਾ ਪੱਧਰੀ ਪ੍ਰਤਿਨਿਧੀ ਇਜਲਾਸ .
#ਲੁਧਿਆਣਾ ਕਲੱਬ ਵਿੱਚ ਖੱਤਰੀ ਮਹਾਂ ਸਭਾ ਦਾ ਸੂਬਾਈ ਇਜਲਾਸ ਹੋਇਆ ਸੰਪੰਨ, 500 ਡੈਲੀਗੇਟ ਸ਼ਾਮਲ ਹੋਏ#
#ਲੁਧਿਆਣਾ ਰੇਲਵੇ ਸਟੇਸ਼ਨ ਦਾ ਨਾਮ ਸ਼ਹੀਦ ਸੁਖਦੇਵ ਥਾਪਰ ਦੇ ਨਾਮ ਤੇ ਰੱਖਣ ਅਤੇ ਜਰਨਲ ਵਰਗ ਨੂੰ ਦਿੱਤੀ 10% ਰਿਜਰਵੇਸ਼ਨ ਦੇ ਲਾਭਪਾਤਰੀਆਂ ਦੀ ਗਿਣਤੀ ਦੇ ਅੰਕੜੇ ਉਜਾਗਰ ਕਰਨ ਦੀ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਕੀਤੀ ਮੰਗ#
#ਪੰਜਾਬ ਦੇ 34 ਲੱਖ ਖੱਤਰੀਆਂ ਨੂੰ ਇੱਕਜੁੱਟ ਕਰਕੇ ਖੱਤਰੀ ਸਮਾਜ ਨੂੰ ਸਰਕਾਰੀ ਪੱਧਰ ਤੇ ਪਹਿਚਾਣ, ਮਾਨਤਾ ਅਤੇ ਰੁਤਬਾ ਦਵਾਉਣਾ ਅਤੇ ਬੁਰਾਈਆਂ ਕੁਰੀਤੀਆਂ ਅਤੇ ਭ੍ਰਿਸ਼ਟਾਚਾਰ ਰਹਿਤ ਚੰਗੇਰੇ ਸਮਾਜ ਦੀ ਸਿਰਜਣਾ ਕਰਨ ਲਈ ਅਗੇਤੀ ਅਤੇ ਮੁਢਲੀ ਭੂਮਿਕਾ ਅਦਾ ਕਰਨਾ ਮਹਾਸਭਾ ਦਾ ਮੁੱਖ ਟੀਚਾ - ਅਸ਼ੋਕ ਥਾਪਰ/ ਵਿਜੇ ਧੀਰ#
#ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਖੱਤਰੀ ਸੰਜੇ ਟੰਡਨ ਦਾ ਮਹਾਂਸਭਾ ਕਰੇਗੀ ਸਮਰਥਨ#
ਲੁਧਿਆਣਾ, 28 ਅਪ੍ਰੈਲ(ਇੰਦਰਜੀਤ) : ਬੀਤੇ ਸਾਲ 24 ਦਸੰਬਰ ਨੂੰ ਮੋਗਾ ਵਿਖੇ ਪੰਜਾਬ ਦੇ 34 ਲੱਖ ਖੱਤਰੀਆਂ ਦੀ ਪ੍ਰਤਿਨਿਧਤਾ ਕਰਨ ਲਈ ਹੋਂਦ ਵਿੱਚ ਆਈ ਖੱਤਰੀ ਮਹਾਸਭਾ ਪੰਜਾਬ ਦਾ ਪਹਿਲਾ ਸੂਬਾ ਪੱਧਰੀ ਪ੍ਰਤਿਨਿਧੀ ਇਜਲਾਸ ਅੱਜ ਇੱਥੇ ਲੁਧਿਆਣਾ ਕਲੱਬ ਵਿੱਚ ਮਹਾਂ ਸਭਾ ਦੇ ਹਾਈ ਕਮਾਂਡ ਅਸ਼ੋਕ ਥਾਪਰ ਕੌਮੀ ਪ੍ਰਧਾਨ ਅਮਰ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਦੀ ਅਗਵਾਈ ਅਤੇ ਪ੍ਰਦੇਸ਼ ਪ੍ਰਧਾਨ ਵਿਜੇ ਧੀਰ ਐਡਵੋਕੇਟ ਮੋਗਾ ਦੀ ਪ੍ਰਧਾਨਗੀ ਵਿੱਚ ਕਈ ਅਹਿਮ ਪ੍ਰਸਤਾਵ ਸਰਬ ਸੰਮਤੀ ਨਾਲ ਪਾਸ ਕਰਨ ਉਪਰੰਤ ਸੰਪੰਨ ਹੋਇਆ। ਇਸ ਇਜਲਾਸ ਵਿੱਚ ਖੱਤਰੀ ਮਹਾਂ ਸਭਾ ਪੰਜਾਬ ਨਾਲ ਸਬੰਧਤ ਸਥਾਨਕ ਅਤੇ ਜ਼ਿਲ੍ਹਾ ਇਕਾਈਆਂ ਦੇ ਕਰੀਬ 45 ਸਟੇਸ਼ਨਾਂ ਤੋਂ ਲਗਭਗ 500 ਪ੍ਰਤੀਨਿਧੀ ਸ਼ਾਮਿਲ ਹੋਏ। ਮੰਚ ਦਾ ਸੰਚਾਲਨ ਮਹਾਸਭਾ ਦੇ ਜਨਰਲ ਸਕੱਤਰ ਪਵਨ ਭੰਡਾਰੀ ਅਤੇ ਰਮਨ ਨਹਿਰਾਂ ਨੇ ਬਾਖੂਬੀ ਕੀਤਾ। ਹਰ ਸ਼ਹਿਰ ਅਤੇ ਕਸਬੇ ਤੋਂ ਆਏ ਪ੍ਰਤੀਨਿਧਾਂ ਨੇ ਮੰਚ ਤੇ ਆ ਕੇ ਆਪਣੇ ਆਪਣੇ ਵਿਚਾਰ ਅਤੇ ਸੁਝਾਓ ਪੇਸ਼ ਕੀਤੇ। ਇਸ ਮੌਕੇ ਸੰਬੋਧਨ ਕਰਦਿਆਂ ਮਹਾਂ ਸਭਾ ਦੇ ਹਾਈ ਕਮਾਂਡ ਅਸ਼ੋਕ ਥਾਪਰ ਅਤੇ ਸੂਬਾ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਕਿਹਾ ਕਿ ਮਹਾਂ ਸਭਾ ਦਾ ਮੁੱਖ ਟੀਚਾ ਅਤੇ ਉਦੇਸ਼ ਪੰਜਾਬ ਦੇ 34 ਲੱਖ ਖੱਤਰੀਆਂ ਨੂੰ ਖੱਤਰੀ ਮਹਾਂ ਸਭਾ ਪੰਜਾਬ ਦੇ ਮੰਚ ਤੇ ਇੱਕਜੁੱਟ ਕਰਕੇ ਖੱਤਰੀ ਸਮਾਜ ਦੀ ਧਮਕ ਅਤੇ ਬੋਲਬਾਲਾ ਪੈਦਾ ਕਰਕੇ ਸਰਕਾਰੀ ਅਤੇ ਪ੍ਰਸ਼ਾਸਨਿਕ ਪੱਧਰ ਤੇ ਪੰਜਾਬ ਦੇ 34 ਲੱਖ ਦੀ ਆਬਾਦੀ ਵਾਲੇ ਖੱਤਰੀ ਸਮਾਜ ਨੂੰ ਪਹਿਚਾਣ, ਮਾਨਤਾ ਅਤੇ ਰੁਤਬਾ ਦਵਾਉਣਾ ਹੈ ਤਾਂ ਜੋ ਪੰਜਾਬ ਦੇ 34 ਲੱਖ ਖੱਤਰੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਤੇ ਕੋਈ ਨੀਤੀ ਜਾਂ ਫੈਸਲਾ ਲੈਣ ਤੋਂ ਪਹਿਲਾਂ ਸਰਕਾਰ ਪੰਜਾਬ ਦੇ 34 ਲੱਖ ਖੱਤਰੀਆਂ ਦੀ ਪ੍ਰਤਿਨਿਧ ਖੱਤਰੀ ਮਹਾਂ ਸਭਾ ਪੰਜਾਬ ਨੂੰ ਭਰੋਸੇ ਵਿੱਚ ਲਵੇ। ਅਸ਼ੋਕ ਥਾਪਰ ਅਤੇ ਵਿਜੇ ਧੀਰ ਨੇ ਕਿਹਾ ਕਿ ਖੱਤਰੀ ਭਗਵਾਨ ਸ੍ਰੀ ਰਾਮ ਚੰਦਰ ਦੇ ਵੰਸ਼ਜ ਹਨ ਜਿਨਾਂ ਦੇਸ਼ ਅਤੇ ਧਰਮ ਦੀ ਰੱਖਿਆ ਕਰਨ ਨੂੰ ਖੱਤਰੀ ਧਰਮ ਨਿਭਾਉਣ ਦਾ ਦਰਜਾ ਦਿੱਤਾ ਸੀ। ਅਸ਼ੋਕ ਥਾਪਰ ਅਤੇ ਵਿਜੇ ਧੀਰ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਚੰਦਰ ਦੇ ਫਰਮਾਨ ਤੇ ਚਲਦਿਆਂ ਬੁਰਾਈਆਂ, ਕੁਰੀਤੀਆਂ, ਭਰਿਸ਼ਟਾਚਾਰ ਰਹਿਤ ਨੈਤਿਕ ਕੀਮਤਾਂ ਕਦਰਾਂ ਤੇ ਅਧਾਰਿਤ ਇੱਕ ਚੰਗੇਰੇ ਸਮਾਜ ਦੀ ਸਿਰਜਣਾ ਕਰਨ ਲਈ ਇੱਕ ਅਗੇਤੀ ਅਤੇ ਮੁਢਲੀ ਭੂਮਿਕਾ ਨਿਭਾ ਕੇ ਇੱਕ ਚਾਨਣ ਮੁਨਾਰਾ ਬਣਾਵਾਂਗੇ ਤਾਂ ਜੋ ਦੂਸਰੇ ਵਰਗ ਖੱਤਰੀ ਸਮਾਜ ਦਾ ਅਨੁਸਰਨ ਕਰਨ ਅਤੇ ਸਾਰੇ ਸਮਾਜ ਮਿਲ ਕੇ ਉਕਤ ਚੰਗੇਰੇ ਸਮਾਜ ਦੀ ਸਿਰਜਨਾ ਕਰਨ। ਅੱਜ ਦੇ ਇਸ ਇਜਲਾਸ ਵਿੱਚ ਹੇਠ ਲਿਖੇ ਪ੍ਰਸਤਾਵ ਸਰਬ ਸਮਤੀ ਨਾਲ ਪਾਸ ਕੀਤੇ ਗਏ (1) ਖੱਤਰੀ ਮਹਾਂ ਸਭਾ ਇੱਕ ਨਿਰੋਲ ਗੈਰ ਸਿਆਸੀ ਅਤੇ ਸਮਾਜਿਕ ਸੰਗਠਨ ਹੈ ਜਿਸ ਦਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਹੈ ਪ੍ਰੰਤੂ ਇਸ ਦਾ ਇੱਕ ਅਪਵਾਦ ਹੈ ਕਿ ਜੇਕਰ ਕੋਈ ਖੱਤਰੀ ਬਿਰਾਦਰੀ ਨਾਲ ਸੰਬੰਧਿਤ ਵਿਅਕਤੀ ਜਾਂ ਔਰਤ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਕੋਈ ਵੀ ਚੋਣ ਲੜਦਾ/ ਲੜਦੀ ਹੈ ਤਾਂ ਖੱਤਰੀ ਮਹਾਂ ਸਭਾ ਆਪਣੇ ਉਸ ਖੱਤਰੀ ਭਾਈ /ਭੈਣ ਦੀ ਚੋਣਾਂ ਵਿੱਚ ਸਮਰਥਨ ਕਰੇਗੀ। ਇਸ ਨੀਤੀ ਤਹਿਤ ਅੱਜ ਖੱਤਰੀ ਮਹਾਂ ਸਭਾ ਪੰਜਾਬ ਨੇ ਐਲਾਨ ਕੀਤਾ ਕਿ ਖੱਤਰੀ ਮਹਾਂ ਸਭਾ ਪੰਜਾਬ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਵਿਜੇ ਕਪੂਰ ਦੀ ਅਗਵਾਈ ਵਿੱਚ ਖੱਤਰੀ ਮਹਾਂ ਸਭਾ ਪੰਜਾਬ ਚੰਡੀਗੜ੍ਹ ਪਾਰਲੀਮੈਂਟ ਸੀਟ ਤੋਂ ਭਾਜਪਾ ਦੀ ਟਿਕਟ ਤੇ ਚੋਣ ਲੜ ਰਹੇ ਖੱਤਰੀ ਸੰਜੇ ਟੰਡਨ ਦਾ ਸਮਰਥਨ ਕਰੇਗੀ ।
(2) ਲੁਧਿਆਣਾ ਰੇਲਵੇ ਸਟੇਸ਼ਨ ਦਾ ਨਾਮ ਅਮਰ ਸ਼ਹੀਦ ਸੁਖਦੇਵ ਥਾਪਰ ਦੇ ਨਾਮ ਤੇ ਰੱਖਣ ਦਾ ਪ੍ਰਸਤਾਵ ਪਾਸ ਕੀਤਾ। (3) ਲੁਧਿਆਣਾ ਦੇ ਨੌਘਰਾ ਮੁਹੱਲਾ ਸਥਿਤ ਅਮਰ ਸ਼ਹੀਦ ਸੁਖਦੇਵ ਥਾਪਰ ਦੇ ਜਨਮ ਸਥਾਨ ਨੂੰ ਰਾਸ਼ਟਰੀ ਸਮਾਰਕ ਬਣਾਉਣਾ ਅਤੇ ਚੌੜਾ ਬਾਜ਼ਾਰ ਤੋਂ ਜਨਮ ਸਥਾਨ ਤੱਕ ਸਿੱਧਾ ਕੋਰੀਡੋਰ ਬਣਾਉਣ ਦੀ ਕਾਰਵਾਈ ਵਿੱਚ ਆ ਰਹੀਆਂ ਔਕੜਾਂ ਨੂੰ ਜਲਦ ਦੂਰ ਕਰਕੇ ਇਹ ਕੋਰੀਡੋਰ ਕੱਢਿਆ ਜਾਵੇ।
(4) ਸਰਕਾਰੀ ਦਫਤਰਾਂ ਵਿੱਚ ਸਾਰਿਆਂ ਦੇ ਆਦਰਸ਼ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨਾਲ ਤਿੰਨ ਸਰੀਰ ਇੱਕ ਆਤਮਾ ਰਾਜਗੁਰੂ ਅਤੇ ਸੁਖਦੇਵ ਥਾਪਰ ਦੀਆਂ ਤਸਵੀਰਾਂ ਵੀ ਲਗਾਈਆਂ ਜਾਣ। (5) ਜਰਨਲ ਵਰਗ ਨੂੰ ਜਿਹੜੀ ਦਸ ਪ੍ਰਤੀਸ਼ਤ ਰਿਜਰਵੇਸ਼ਨ ਦਿੱਤੀ ਗਈ ਹੈ ਉਸ ਰਿਜਰਵੇਸ਼ਨ ਦਾ ਲਾਭ ਲੈਣ ਵਾਲੇ ਲਾਭਪਾਤਰੀਆਂ ਦੀ ਗਿਣਤੀ ਦੇ ਅੰਕੜੇ ਕੇਂਦਰ ਅਤੇ ਪੰਜਾਬ ਸਰਕਾਰ ਉਜਾਗਰ ਕਰੇ ਕਿਉਂਕਿ ਜਰਨਲ ਵਰਗ ਦਾ ਆਰੋਪ ਹੈ ਕਿ ਇਸ 10% ਰਿਜਰਵੇਸ਼ਨ ਤਹਿਤ ਜਨਰਲ ਵਰਗ ਦੇ ਕਿਸੇ ਵੀ ਵਿਅਕਤੀ ਨੂੰ ਲਾਭ ਨਹੀਂ ਮਿਲਿਆ ਕਿਉਂਕਿ ਯੋਗਤਾ ਸਰਟੀਫਿਕੇਟ ਬਣਾਉਣ ਦੀ ਪ੍ਰਕਿਰਿਆ ਹੱਦ ਤੋਂ ਵੀ ਜਿਆਦਾ ਗੁੰਜਲਦਾਰ ਹੈ। (6) ਕੇਵਲ ਖਤਰੀਆਂ ਦੀ ਪ੍ਰਤੀਨਿਧਤਾ ਕਰਨ ਵਾਲੇ ਖੱਤਰੀ ਭਲਾਈ ਬੋਰਡ ਪੰਜਾਬ ਦੀ ਪੰਜਾਬ ਸਰਕਾਰ ਤੁਰੰਤ ਤੁਰੰਤ ਸਥਾਪਨਾ ਕਰੇ। ਅੱਜ ਦੇ ਇਸ ਇਜਲਾਸ ਨੂੰ ਹੋਰਨਾਂ ਤੋਂ ਇਲਾਵਾ ਵਰਕਿੰਗ ਪ੍ਰਧਾਨ ਤਰੁਨ ਬਾਂਡਾ, ਚੀਫ ਪੈਟਰਨ ਬੋਧਰਾਜ ਮਜੀਠੀਆ, ਸੀਨੀਅਰ ਮੀਤ ਪ੍ਰਧਾਨ ਵਿਪਿਨ ਵਿਨਾਇਕ ਲੁਧਿਆਣਾ, ਡਾਕਟਰ ਐਸ ਕੇ ਸਿਆਲ ਅੰਮ੍ਰਿਤਸਰ, ਦਰਸਨ ਧੀਰ ਸਾਬਕਾ ਕੌਂਸਲਰ ਹੁਸ਼ਿਆਰਪੁਰ ਅਤੇ ਬਲਰਾਜ ਸੇਠੀ ਹੁਸ਼ਿਆਰਪੁਰ, ਦਿਨੇਸ਼ ਧੀਰ ਸੁਲਤਾਨਪੁਰ ਲੋਧੀ, ਗੋਪਾਲ ਸਾਕਸ਼ੀ ਧੂਰੀ, ਸੁਰਿੰਦਰ ਮੋਲੜੀ ਫਾਜਲਿਕਾ, ਮਹਿੰਦਰ ਕੁਮਾਰ ਘਈ ਬਠਿੰਡਾ, ਪਵਨ ਪੁਰੀ ਖੇਮਕਰਨ, ਵਿਜੇ ਧੀਰ ਚੀਫ ਪੈਟਰਨ ਕੋਟਈਸੇ ਖਾਂ, ਸੰਜੀਵ ਕੋਛੜ ਮੁੱਖ ਬੁਲਾਰਾ ਧਰਮਕੋਟ, ਮਹਿੰਦਰ ਕੁਮਾਰ ਸੱਭਰਵਾਲ ਬੁਲਾਰਾ ਬਧਨੀ ਕਲਾ, ਜਸਵੰਤ ਦਾਨੀ ਸਾਬਕਾ ਤਹਿਸੀਲਦਾਰ ਮੋਗਾ, ਡਾਕਟਰ ਐਮ ਐਲ ਜੈਦਕਾ ਮੋਗਾ, ਨਰੋਤਮ ਪੁਰੀ ਮੋਗਾ, ਨਰੇਸ਼ ਜੈਦਕਾ ਵਿੱਤ ਸਕੱਤਰ ਬਾਘਾ ਪੁਰਾਣਾ, ਤ੍ਰਿਲੋਕ ਸੋਨੀ ਪ੍ਰਧਾਨ ਬਾਘਾ ਪੁਰਾਣਾ, ਵਿਜੇ ਕਪੂਰ ਅਤੇ ਵਿਜੇ ਥਾਪਰ ਪ੍ਰਧਾਨ ਚੰਡੀਗੜ੍ਹ, ਧਰਮਿੰਦਰ ਬਾਂਡਾ ਬੱਸੀ ਪਠਾਣਾ, ਅਜੇ ਮਲਹੋਤਰਾ ਜ਼ਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ , ਨਵੀਨ ਓਬਰਾਏ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਰਜਿੰਦਰ ਪਾਲ ਮਹਿਤਾ ਪ੍ਰਧਾਨ ਧੂਰੀ, ਰਮਨ ਬਹਿਲ ਗੁਰੂ ਹਰ ਸਹਾਏ, ਪਵਨ ਮਹਿਤਾ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ, ਮੋਹਿਤ ਕੁੰਦਰਾ ਪ੍ਰਧਾਨ ਮਾਛੀਵਾੜਾ, ਅਨਿਲ ਕਪੂਰ ਜ਼ਿਲ੍ਹਾ ਪ੍ਰਧਾਨ ਜਲੰਧਰ, ਅਜੇ ਖੁੱਲਰ ਅਤੇ ਅਸ਼ੋਕ ਧੀਰ ਜੈਤੋ, ਤ੍ਰਿਭਵਨ ਥਾਪਰ ਯੁਵਾ ਆਗੂ ਲੁਧਿਆਣਾ, ਗੁਲਸ਼ਨ ਕੁਮਾਰ ਗੁੱਲੂ ਜਿਲਾ ਪ੍ਰਧਾਨ ਲੁਧਿਆਣਾ ਦਿਹਾਤੀ ,ਅਮਨ ਤਲਵਾਰ ਜਿਲਾ ਪ੍ਰਧਾਨ ਯੁਵਾ ਮਹਾਂ ਸਭਾ ਮੋਗਾ, ਡਾਕਟਰ ਸ਼ਿਵ ਕੁਮਾਰ ਕੌੜਾ ਪ੍ਰਧਾਨ ਮੋਰਿੰਡਾ, ਰਮਨ ਖੁੱਲਰ ਸਮਰਾਲਾ , ਦਵਿੰਦਰ ਕੁਮਾਰ ਬਸੰਭੂ ਪ੍ਰਧਾਨ ਪੱਟੀ, ਮਹੇਸ਼ ਦੀਵਾਨ ਪ੍ਰਧਾਨ ਸੁਨਾਮ, ਰਕੇਸ਼ ਮਹਿਤਾ ਮਲੇਰਕੋਟਲਾ, ਰਮੇਸ਼ ਕੌੜਾ, ਦਿਨੇਸ਼ ਚੋਪੜਾ ਐਡਵੋਕੇਟ ਲੁਧਿਆਣਾ, ਐਡਵੋਕੇਟ ਵੀ ਕੇ ਸਕਸੇਨਾ ਸੰਗਰੂਰ, ਪਵਨ ਮਹਿਤਾ ਖੰਨਾ।
