ਰਣਜੀਤ ਸਿੰਘ ਢਿੱਲੋਂ ਦੇ ਹੱਕ ਵਿੱਚ ਕੁਲਵਿੰਦਰ ਸਿੰਘ ਕਿੰਦਾ ਵੱਲੋਂ ਕਰਵਾਈ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ.
*ਦਲ ਬਦਲੂਆਂ ਅਤੇ ਬਾਹਰਲਿਆਂ ਤੋਂ ਬਚ ਕੇ ਆਪਣੇ ਆਗੂ ਨੂੰ ਪਾ�" ਵੋਟਾਂ -ਸੁਖਬੀਰ ਬਾਦਲ*
ਲੁਧਿਆਣਾ,3 ਮਈ (ਕੁਨਾਲ ਜੇਤਲੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੁਧਿਆਣਾ ਦਾ ਦੌਰਾ ਕਰਦੇ ਹੋਏ ਜਿੱਥੇ ਵੱਖ ਵੱਖ ਆਗੂਆਂ ਦੇ ਨਾਲ ਮੀਟਿੰਗਾਂ ਕੀਤੀਆਂ, ਉਥੇ ਹੀ ਉਨਾਂ ਪਿੰਡ ਸੁਨੇਤ ਵਿਖੇ ਕੁਲਵਿੰਦਰ ਕਿੰਦਾ ਵੱਲੋਂ ਖੋਲੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਦਾ ਉਦਘਾਟਨ ਵੀ ਕੀਤਾ। ਰੈਲੀ ਦਾ ਰੂਪ ਧਾਰਨ ਕਰ ਚੁੱਕੀ ਇਸ ਮੀਟਿੰਗ ਨੂੰ ਦੇਖਦਿਆਂ ਸੁਖਬੀਰ ਬਾਦਲ ਵੀ ਕਾਫੀ ਖੁਸ਼ ਨਜ਼ਰ ਆਏ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੂੰ ਅਪੀਲ ਕਰਦਿਆਂ ਮੈਡਮ ਬੀਬੀ ਪਰਨੀਤ ਸ਼ਰਮਾ ਨੇ ਪਾਰਟੀ ਦੇ ਨੇਕ ਇਮਾਨਦਾਰ ਅਤੇ ਗੁਰਸਿੱਖ ਉਮੀਦਵਾਰ ਰਣਜੀਤ ਸਿੰਘ ਢਿਲੋਂ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ।ਜਿਸ ਦੌਰਾਨ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ.ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਅਤੇ ਹਰ ਵਰਗ ਦੀ ਸਾਂਝੀ ਪਾਰਟੀ ਹੈ। ਜਿਸ ਨੂੰ ਜਿਤਾਉਣ ਦੇ ਨਾਲ ਪੰਜਾਬੀਆਂ ਦੀ ਆਪਣੀ ਜਿੱਤ ਹੋਵੇਗੀ।ਇਸ ਮੌਕੇ ਉਨਾਂ ਸ. ਪ੍ਰਕਾਸ਼ ਸਿੰਘ ਬਾਦਲ ਸਮੇਂ ਦੀਆਂ ਉਪਲਬਧੀਆਂ ਅਤੇ ਪੰਜਾਬ ਨੂੰ ਦਿੱਤੀਆਂ ਗਈਆਂ ਦੇਣਾ ਤਾਂ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਆਪ ਵਾਲੇ ਤਾਂ ਉਨਾਂ ਸਕੀਮਾਂ ਦਾ ਨਾਮ ਬਦਲ ਬਦਲ ਕੇ ਝੂਠੀ ਸ਼ੋਹਰਤ ਬਟੋਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।ਉਹਨਾਂ ਕਿਹਾ ਕਿ ਪੂਰੀ ਤਰ੍ਹਾਂ ਫੇਲ ਹੋਈ ਸਰਕਾਰ ਤੋਂ ਪੰਜਾਬ ਦੇ ਲੋਕ ਹੁਣ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਇਸ ਮੌਕੇ ਉਨਾਂ ਸਬੋਧਨ ਦੌਰਾਨ ਦਲ ਬਦਲੂਆਂ ਅਤੇ ਬਾਹਰਲਿਆਂ ਤੋਂ ਬਚਣ ਦੀ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਆਪਣੀ ਪਾਰਟੀ ਦੇ ਸਗੇ ਨਹੀਂ ਹੋਏ, ਉਹ ਪੰਜਾਬੀਆਂ ਦੇ ਸਗੇ ਕਿਥੋਂ ਹੋਣਗੇ। ਉਹਨਾਂ ਕਿਹਾ ਕਿ ਰਣਜੀਤ ਸਿੰਘ ਢਿੱਲੋਂ ਪਾਰਟੀ ਦੇ ਅਤੇ ਲੋਕਾਂ ਦੇ ਵਫ਼ਾਦਾਰ ਹੋਣ ਸਮੇਤ ਤੁਹਾਡੇ ਆਪਣੇ ਹਲਕੇ ਦੇ ਆਗੂ ਹਨ। ਉਹਨਾਂ ਨੇ ਕਿਹਾ ਕਿ ਢਿੱਲੋਂ ਸਾਹਿਬ ਨੂੰ ਵੱਡੀ ਲੀਡ ਦੇ ਨਾਲ ਜਿਤਾ�" ਤਾਂ ਜੋ ਤੁਹਾਡੇ ਹੱਕਾਂ ਅਤੇ ਹਿੱਤਾਂ ਲਈ ਪਾਰਲੀਮੈਂਟ ਦੇ ਵਿੱਚ ਆਵਾਜ਼ ਬੁਲੰਦ ਕਰ ਸਕਣ। ਇਸ ਮੌਕੇ ਜਗਦੀਸ਼ ਸਿੰਘ ਗਰਚਾ, ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਹਰਜਿੰਦਰ ਸਿੰਘ ਗਰਚਾ, ਹਿਤੇਸ਼ ਇੰਦਰ ਸਿੰਘ ਗਰੇਵਾਲ, ਹਰਪ੍ਰੀਤ ਸਿੰਘ ਸ਼ਿਵਾਲਿਕ, ਰਜਨੀਸ਼ ਪਾਲ ਸਿੰਘ ਧਾਲੀਵਾਲ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਨਰਿੰਦਰ ਪਾਲ ਮੱਕੜ ਮਨਪ੍ਰੀਤ ਸਿੰਘ ਮੰਨਾ, ਹਰਪ੍ਰੀਤ ਮੈਂਕਟ ਅਕਾਸ਼ਦੀਪ ਭੱਠਲ, ਹਰਵੀਰ ਇਯਾਲੀ ਨੂਰਜੋਤ ਮਕੱੜ, ਰੋਬੀ ਗਰਚਾ ਗੁਰਦੀਪ ਸਿੰਘ ਲੀਲ, ਹੌਬੀ ਗਰਚਾ, ਮਾਸਟਰ ਰਣਜੀਤ ਸਿੰਘ, ਇੰਦਰਜੀਤ ਸਿੰਘ ਸਾਹਨੀ, ਇੰਦਰਪਾਲ ਸਿੰਘ ਨੋਬੀ, ਨਛੱਤਰ ਸਿੰਘ, ਪ੍ਰਭਜੀਤ ਸਿੰਘ, ਗੁਰਦੀਪ ਸਿੰਘ, ਜੀਵਨ ਸੇਖਾ, ਧਾਮੀ, ਜਸ਼ਨਦੀਪ ਸਿੰਘ ਲਲਤੋਂ, ਮਨਮੋਹਨ ਸਿੰਘ ਮਨੀ, ਸੀਪਾ, ਡਿੰਪੀ, ਬੱਲੀ ਵੜੈਚ ਆਦਿ ਵੱਡੀ ਗਿਣਤੀ ਵਿੱਚ ਹੋਰ ਸਾਥੀ ਹਾਜ਼ਰ ਸਨ।