ਰਵਨੀਤ ਬਿੱਟੂ ਨੇ ਕਮਲ ਦੇ ਫੁੱਲ ਦਾ ਬਟਨ ਦਬਾਅ ਕੇ ਲੁਧਿਆਣਾ ਦੀ ਕਿਸਮਤ ਚਮਕਾਉਣ ਦਾ ਦਿੱਤਾ ਹੋਕਾ.

 

*ਮੋਦੀ ਸਰਕਾਰ ਨੇ ਦੇਸ਼ ਹਿੱਤ ਲਏ ਅਹਿਮ ਤੇ ਸਾਹਸੀ ਫੈਸਲੇ- ਬਿੱਟੂ*


ਲੁਧਿਆਣਾ 3 ਮਈ (ਕੁਨਾਲ ਜੇਤਲੀ) :  ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਵੱਲੋਂ ਆਪਣੇ ਚੋਣ ਪ੍ਰਚਾਰ ਦੌਰਾਨ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਦੇ ਹੋਏ, ਅਮਿਤ ਸ਼ਰਮਾ ਦੀ ਅਗਵਾਈ ‘ਚ ਸਲੇਮ ਟਾਬਰੀ ਮੰਡਲ, ਅੰਕੁਰ ਵਰਮਾ ਦੀ ਅਗਵਾਈ ‘ਚ ਫੋਕਲ ਪੁਆਇੰਟ ਮੰਡਲ ਸਮੇਤ ਸੁਭਾਨੀ ਬਿਲਡਿੰਗ ਮੰਡਲ ਵਿਖੇ ਹਿਮਾਂਸ਼ੂ ਕਾਲੜਾ ਵੱਲੋਂ ਕਰਵਾਈਆਂ ਗਈਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ ਤੇ ਭਾਜਪਾ ਦੇ ਹੱਕ ‘ਚ ਵੋਟ ਪਾਉਣ ਦੀ ਅਪੀਲ ਕੀਤੀ, ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਹਰਸ਼ ਸ਼ਰਮਾ, ਜਤਿੰਦਰ ਮਿੱਤਲ, ਨੀਰਜ ਵਰਮਾ, ਪਰਸ਼ੋਤਮ ਮਿੱਤਲ ਪ੍ਰੇਮ ਸਾਗਰ ਅਗਰਵਾਲ ਪਵਨ ਸ਼ਰਮਾ ਰਾਜਵੰਤ ਸਿੰਘ ਨਵਲ ਜੈਨ ਆਦਿ ਸਮੇਤ ਚੋਣ ਪ੍ਰਚਾਰ ਕਰਦਿਆਂ ਰਵਨੀਤ ਸਿੰਘ ਬਿੱਟੂ ਨੇ ਆਪਣੇ ਸੰਬੋਧਨ ਸਮੇਂ ਭਾਜਪਾ ਦੀ ਮੋਦੀ ਸਰਕਾਰ ਦੀਆਂ ਉੱਪਲਬਧੀਆਂ ਅਤੇ ਦੇਸ਼ ਹਿੱਤ ਕੀਤੇ ਗਏ ਕੰਮਾਂ ਬਾਰੇ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਜਿੱਥੇ ਦੇਸ਼ ਦੀ ਆਰਥਿਕ ਸਥਿਤੀ ਨੂੰ ਸੰਭਾਲਿਆ ਹੈ ਉਥੇ ਹੀ ਧਾਰਮਿਕ ਖੇਤਰ ਦੇ ਵਿੱਚ ਵੀ ਵੱਡੇ ਯੋਗਦਾਨ ਦਿੱਤੇ ਹਨ। ਉਨਾਂ ਕਿਹਾ ਕਿ ਮੋਦੀ ਸਾਹਿਬ ਵੱਲੋਂ ਭਾਰਤ ਦੇਸ਼ ਦੇ ਲੋਕਾਂ ਦੀ ਆਸਥਾ ਨੂੰ ਮੁੱਖ ਰੱਖਦੇ ਹੋਏ ਕਰਵਾਏ ਗਏ ਰਾਮ ਮੰਦਰ ਦੇ ਨਿਰਮਾਣ ਤੋਂ ਇਲਾਵਾ ਪੂਰੇ ਦੇਸ਼ ਦੇ ਵਿੱਚ ਨੌਜਵਾਨਾਂ ਲਈ ਨੌਕਰੀਆਂ ਸਮੇਤ ਬੇਹਤਰ ਯੋਜਨਾਵਾਂ ਤੋਂ ਇਲਾਵਾ ਤਿੰਨ ਤਲਾਕ ਅਤੇ ਧਾਰਾ 370 ਵਰਗੇ ਬਹੁਤ ਵੱਡੇ ਤੇ ਸਾਹਸੀ ਫੈਸਲੇ ਲਏ ਹਨ, ਜਿਹਨਾਂ ‘ਤੇ ਠੋਸ ਫੈਂਸਲੇ ਲੈਣੇ ਤਾਂ ਦੂਰ ਵਿਰੋਧੀ ਪਾਰਟੀਆਂ ਉਹਨਾਂ ਬਾਰੇ ਗੱਲ ਵੀ ਨਹੀਂ ਕਰਦਿਆਂ ਸਨ, ਪੀਐੱਮ ਮੋਦੀ ਵੱਲੋਂ ਦੇਸ਼ ਲੋਕਾਂ ਦੀ ਭਲਾਈ ਲਈ ਕੀਤੇ ਕਾਰਜਾਂ ਕਰਕੇ ਅੱਜ ਸਮੂਹ ਦੇਸ਼ ਵਾਸੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਪਰ ਗੱਲ੍ਹ ਇੱਥੇ ਨਹੀਂ ਮੁੱਕਦੀ ਜੇਕਰ ਤੁਸੀਂ ਲੁਧਿਆਣਾ ਨੂੰ ਦੇਸ਼ ਦੇ ਵੱਡੇ ਵਿਕਸਿਤ ਸ਼ਹਿਰਾਂ ਦੀ ਕਤਾਰ ‘ਚ ਖੜ੍ਹੇ ਦੇਖਣਾ ਚਾਹੁੰਦੇ ਹੋ ਤਾਂ ਜਰੂਰੀ ਹੈ ਤੁਹਾਡਾ ਸਾਂਸਦ ਵੀ ਦੇਸ਼ ‘ਚ ਤੀਜੀ ਵਾਰ ਬਣਨ ਵਾਲੀ ਸਰਕਾਰ ਦਾ ਭਾਗੀਦਾਰ ਹੋਵੇ। ਇਸ ਲਈ ਆਉਣ ਵਾਲੀ 1 ਜੂਨ ਨੂੰ ਕਮਲ ਦੇ ਫੁੱਲ ਵਾਲਾ ਬਟਨ ਦਬਾਅ ਕੇ ਲੁਧਿਆਣਾ ਦੀ ਕਿਸਮਤ ਚਮਕਾ�"।

ਇਸ ਮੌਕੇ ਹੋਰਨਾਂ ਤੋਂ ਇਲਾਵਾ ਧਰਮਿੰਦਰ ਸ਼ਰਮਾ, ਮੋਨਿਕਾ ਸ਼ਰਮਾ ਅਮਰਦੀਪ ਰਾਣਾ, ਦਾਰਾ ਸਿੰਘ, ਨਿਤਿਨ ਰਾਣਾ, ਸਤਨਾਮ ਸੇਠੀ, ਪ੍ਰੇਮ ਰਾਣੀ ਭਾਟੀਆ, ਕਮਲ ਨੋਲੱਖਾ, ਜੋਨ ਮਸੀਹ, ਨੀਲਮ ਛਾਬੜਾ  ਆਦਿ ਵੱਡੀ ਗਿਣਤੀ ਵਿੱਚ ਹੋਰ ਆਗੂ, ਵਰਕਰ ਸਾਹਿਬਾਨ ਅਤੇ ਇਲਾਕਾ ਵਾਸੀ ਹਾਜ਼ਰ ਸਨ।