ਪੰਜਾਬ ਸਰਕਾਰ ਪੀਏਯੂ ਨੂੰ ਲੋੜੀਦੇ ਫੰਡ ਨਾ ਦੇ ਕੇ ਆਪਣਾ ਦਿਵਾਲੀਆਪਨ ਜਾਹਿਰ ਕਰ ਰਹੀ ਹੈ-ਡੀ ਪੀ ਮੌੜ.

ਮਸਲਿਆਂ ਦਾ ਹੱਲ ਨਾ ਕੀਤਾ ਤਾਂ 9 ਮਈ 2024 ਨੂੰ  ਹੋਵੇਗੀ ਵਿਸ਼ਾਲ ਰੈਲੀ।


ਲੁਧਿਆਣਾ (ਇੰਦ੍ਰਜੀਤ) - "ਪੰਜਾਬ ਸਰਕਾਰ ਪੀਏਯੂ ਨੂੰ  ਲੋੜੀਦੇ ਫੰਡ ਨਾ ਦੇ ਕੇ ਆਪਣਾ ਦਿਵਾਲੀਆਪਨ ਜਾਹਿਰ ਕਰ ਰਹੀ ਹੈ"|

ਇਹ ਵਿਚਾਰ ਪੀਏਯੂ ਪੈਨਸ਼ਨਰਜ਼ ਐਂਡ ਰਿਟਾਇਰਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕਾਮਰੇਡ ਡੀ ਪੀ ਮੌੜ ਨੇ ਅੱਜ ਐਸੋਸੀਏਸ਼ਨ ਵੱਲੋਂ ਪੀਏਯੂ ਵਿੱਚ ਥਾਪਰ ਹਾਲ ਦੇ ਬਾਹਰ ਆਪਣੀਆਂ ਮੰਗਾਂ ਦੇ ਹੱਕ ਵਿੱਚ  ਦਿੱਤੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ  ਕਿਹਾ ਕਿ ਉਹ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਪੀਏਯੂ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਕਰ ਰਹੇ ਹਨ, ਜਿਨ੍ਹਾਂ ਵਿੱਚ ਜਨਵਰੀ 2016 ਤੋਂ ਜੂਨ 2021 ਦਰਮਿਆਨ ਸੇਵਾਮੁਕਤ ਹੋਏ ਵਿਅਕਤੀਆਂ ਨੂੰ ਸੋਧੀਆਂ ਦਰਾਂ 'ਤੇ ਲੀਵ ਇਨਕੈਸ਼ਮੈਂਟ ਅਤੇ ਗ੍ਰੈਚੁਟੀ ਸ਼ਾਮਲ ਹੈ; ਜਨਵਰੀ 2024 ਦਾ ਐੱਲ ਟੀ ਏ; ਸੀਨੀਅਰ ਅਤੇ ਜੂਨੀਅਰ ਦੇ ਕੇਸਾਂ ਦਾ ਨਿਪਟਾਰਾ; ਪੰਜਾਬ ਸਰਕਾਰ ਦੇ ਪੈਨਸ਼ਨਰਾਂ ਵਾਂਗ ਮਹੀਨੇ ਦੇ ਪਹਿਲੇ ਦਿਨ ਪੈਨਸ਼ਨ ਯਕੀਨੀ ਬਣਾਏ ਜਾਣਾ;  ਮੈਡੀਕਲ ਬਿੱਲਾਂ ਦਾ ਸਮੇਂ ਸਿਰ ਭੁਗਤਾਨ; ਪੈਨਸ਼ਨ ਦਾ ਭੁਗਤਾਨ ਭਾਰਤੀ ਸਟੇਟ ਬੈਂਕ ਵਿੱਚ  ਵਿੱਚ ਸਿੱਧੇ ਤੌਰ 'ਤੇ ਕੀਤਾ ਜਾਣਾ ਸ਼ਾਮਲ  ਹੈ  ਅਤੇ ਐੱਚ ਡੀ ਐਫ ਸੀ  ਬੈਂਕ ਨੂੰ ਇਸ ਪ੍ਰਕਿਰਿਆ ਤੋਂ ਬਾਹਰ ਕੱਢਣਾ ਚਾਹੀਦਾ ਹੈ। 


*ਧਰਨੇ ਦੇ ਸ਼ੁਰੂ ਵਿੱਚ ਡਾਕਟਰ ਮਨਜੀਤ ਸਿੰਘ ਕੰਗ ਸਾਬਕਾ ਵਾਈਸ ਚਾਂਸਲਰ ਪੀਏਯੂ ਦੇ ਦੇ ਦੇਹਾਂਤ ਤੇ ਦੋ ਮਿੰਟ ਦਾ ਮੌਨ ਰੱਖ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ।*


ਧਰਨੇ ਦੀ ਕਾਰਵਾਈ ਦਾ ਸੰਚਾਲਨ  ਕਰਦਿਆਂ ਕਾਮਰੇਡ ਜੇ. ਐੱਲ. ਨਾਰੰਗ ਨੇ ਕਿਹਾ ਕਿ ਜੇਕਰ ਸਰਕਾਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਨੇ  ਉਪਰੋਕਤ ਅਨੁਸਾਰ ਮਸਲਿਆਂ ਦਾ ਹੱਲ ਨਾ ਕੀਤਾ ਤਾਂ 9 ਮਈ 2024 ਨੂੰ ਇੱਕ ਹੋਰ  ਵੱਡਾ ਧਰਨਾ ਦਿੱਤਾ ਜਾਵੇਗਾ ਅਤੇ  ਵਿਸ਼ਾਲ ਰੈਲੀ ਕੀਤੀ ਜਾਵੇਗੀ।


ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਕਾਮਰੇਡ  ਕਾਮਰੇਡ ਪਰਮਜੀਤ ਗਿੱਲ, ਜੋਗਿੰਦਰ  ਰਾਮ, ਜੈਪਾਲ ਸਿੰਘ, ਕੁਲਦੀਪ ਸਿੰਘ, ਸਤਨਾਮ ਸਿੰਘ ਅਤੇ ਪ੍ਰੀਤਮ ਸਿੰਘ  ਸ਼ਾਮਲ ਸਨ। 


ਧਰਨੇ ਵਿੱਚ ਸ਼ਮੂਲੀਅਤ ਕਰਨ ਵਾਲਿਆਂ ਵਿੱਚ ਹੋਰਨਾ ਤੋਂ ਇਲਾਵਾ  ਸ੍ਰੀਮਤੀ ਸਪਤ ਕਲਾ, ਸਤਨਾਮ ਸਿੰਘ, ਡਾ: ਗੁਲਜ਼ਾਰ ਪੰਧੇਰ , ਦਾਨ  ਸਿੰਘ,  ਜੈਪਾਲ, ਸ਼ਿਵ ਕੁਮਾਰ, ਦਰਸ਼ਨ ਸਿੰਘ, ਰਾਜਿੰਦਰ ਸਿੰਘ,  ਭਰਪੂਰ ਸਿੰਘ, ਰਮੇਸ਼ ਮਸੰਦ ਅਤੇ  ਗੁਲਸ਼ਨ ਰਾਏ ਆਦਿ ਹਾਜ਼ਰ ਸਨ।