*ਦੇਸ਼ ਤੇ ਕਿਸਾਨੀ ਨੂੰ ਬਚਾਉਣ ਲਈ ਲੋਕ ਸਭਾ ਚੋਣਾਂ ਅੰਦਰ ਭਾਜਪਾ ਨੂੰ ਹਰਾਉਣਾ ਜ਼ਰੂਰੀ :-ਲੱਖੋਵਾਲ*.

 


21 ਮਈ ਦੀ ਜਗਰਾਓਂ ਰੈਲੀ ਲਈ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਖਿੱਚੀ ਤਿਆਰੀ


ਪੰਜਾਬ ਸਰਕਾਰ ਅਵਾਰਾਂ ਤੇ ਪਾਲਤੂ ਪਸ਼ੂਆਂ ਨੂੰ ਸਾਂਭਣ ਦਾ ਪ੍ਰਬੰਧ ਕਰੇ


ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਰਜਿ:283 ਦੀ ਮਹੀਨੇਵਾਰ ਮੀਟਿੰਗ ਸ.ਹਰਿੰਦਰ ਸਿੰਘ ਲੱਖੋਵਾਲ ਪ੍ਰਧਾਨ ਬੀਕੇਯੂ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਮੁੱਖ ਦਫ਼ਤਰ ਲੁਧਿਆਣਾ ਵਿਖੇ ਹੋਈ ਜਿਸ ਯੂਨੀਅਨ ਦੇ ਅਹੁਦੇਦਾਰ,ਅਗਜੈਕਟਿਵ ਮੈਂਬਰ, ਤੇ ਸਾਰੇ ਜਿਲ੍ਹਾ ਪ੍ਰਧਾਨ ਸ਼ਾਮਿਲ ਹੋਏ ਮੀਟਿੰਗ ਵਿੱਚ ਕਿਸਾਨੀ ਮੁੱਦਿਆਂ ਤੇ ਵਿਚਾਰਾਂ ਕੀਤੀਆਂ ਗਈਆਂ।


ਮੀਟਿੰਗ ਦੀ ਜਾਣਕਾਰੀ ਪ੍ਰੈੱਸ ਨੂੰ ਦਿੰਦੇ ਹੋਏ ਵਿੱਚ ਸ.ਅਵਤਾਰ ਸਿੰਘ ਮੇਹਲੋਂ ਸਰਪਰਸਤ ਤੇ ਹਰਿੰਦਰ ਸਿੰਘ ਲੱਖੋਵਾਲ ਪ੍ਰਧਾਨ ਪੰਜਾਬ ਨੇ ਸਾਂਝਾ ਬਿਆਨ ਦਿੰਦਿਆ ਕਿਹਾ ਕਿ ਲੋਕ ਸਭਾ ਚੋਣਾਂ ਪੂਰੇ ਦੇਸ਼ ਅੰਦਰ ਹੋ ਰਹੀਆਂ ਹਨ ਪੰਜਾਬ ਵਿੱਚ 1 ਜੂਨ ਨੂੰ ਚੋਣਾਂ ਦੀ ਤਰੀਕ ਤੈਅ ਕੀਤੀ ਗਈ ਹੈ ਭਾਜਪਾ ਇੱਕ ਵਾਰ ਫਿਰ ਤੋਂ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਪੰਜਾਬ ਅੰਦਰ ਉਸ ਦੀ ਇਹ ਨੀਤੀ ਨਹੀਂ ਚੱਲਣੀ ਕਿਸਾਨਾਂ ਨਾਲ ਭਾਜਪਾ ਨੇ ਹਮੇਸ਼ਾ ਹੀ ਮਾੜਾ ਸਲੂਕ ਕੀਤਾ ਹੁਣ ਵੀ ਕਿਸਾਨ ਬਾਡਰਾਂ ਤੇ ਆਪਣੇ ਹੱਕਾਂ ਲਈ ਬੈਠਾ ਹੈ ਉਸ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ ਕਿਸਾਨਾਂ ਦੀ ਅਵਾਜ਼ ਨਹੀਂ ਸੁਣੀ ਜਾ ਰਹੀ ਇਸ ਲਈ ਨਰਾਜ਼ ਕਿਸਾਨਾਂ ਨੇ ਬੀਜੇਪੀ ਦੇ ਉਮੀਦਵਾਰਾਂ ਦਾ ਘਿਰਾਓ ਕਰਕੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਲੱਖੋਵਾਲ ਨੇ ਕਿਹਾ ਕਿ ਜੇਕਰ ਦੇਸ਼ ਤੇ ਦੇਸ਼ ਦੀ ਕਿਸਾਨੀ ਬਚਾਉਣੀ ਹੈ ਤਾਂ ਚੋਣਾਂ ਵਿੱਚ ਭਾਜਪਾ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ ਇਸੇ ਕੜੀ ਵਜੋਂ 21 ਮਈ ਨੂੰ ਜਗਰਾਓਂ ਦੀ ਅਨਾਜ਼ ਮੰਡੀ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰੀ ਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਬੀਜੇਪੀ ਤੋਂ ਜਵਾਬ ਮੰਗਿਆ ਜਾਵੇਗਾ ਕਿ ਕਿਸਾਨਾਂ ਨਾਲ ਦਿੱਲੀ ਅੰਦੋਲਨ ਸਮੇਂ ਕੀਤੇ ਵਾਅਦੇ ਜਿਸ ਵਿੱਚ ਐਮ.ਐੱਸ.ਪੀ ਦੀ ਖਰੀਦ ਗਰੰਟੀ,ਲਖੀਮਪੁਰ ਦੇ ਦੋਸ਼ੀਆਂ ਦਾ ਇਨਸਾਫ, ਦਿੱਲੀ ਅੰਦੋਲਨ ਸਮੇ ਕਿਸਾਨਾਂ ਤੇ ਦਰਜ਼ ਮੁਕਦਮੇ ਰੱਦ ਕਰਨੇ,ਕਿਸਾਨਾਂ ਦੀ ਕਰਜ਼ਾ ਮੁਆਫੀ,ਸਵਾਮੀਨਾਥਨ ਦੀ ਰਿਪੋਰਟ ਸੀਟੂ+50% ਦੇ ਹਿਸਾਬ ਨਾਲ ਫਸਲਾਂ ਦੀ ਖਰੀਦ ਦੇ ਵਾਅਦੇ ਕੀਤੇ ਗਏ ਪਰ ਕੋਈ ਵੀ ਪੂਰਾ ਨਹੀਂ ਕੀਤਾ ਸਗੋਂ ਚੋਰ ਮੋਰੀਆਂ ਰਾਹੀਂ ਸਾਈਲੋਜ ਪੰਜਾਬ ਵਿੱਚ ਖੋਲ ਕੇ ਮੰਡੀਆਂ ਤੋੜੀਆਂ ਜਾ ਰਹੀਆਂ ਹਨ ਬਿਜਲੀ ਸੋਧ ਬਿੱਲ 2020 ਲਿਆਂਦਾ ਜਾ ਰਿਹਾ ਹੈ ਡੈਮ ਸੇਫਟੀ ਐਕਟ ਬਣਾ ਕੇ ਭਾਖੜਾ ਤੇ ਪੌਂਗ ਡੈਮ ਵੀ ਪੰਜਾਬ ਤੋਂ ਖੋਹ ਲਏ ਗਏ ਭਾਜਪਾ ਤੇ ਉਸ ਦੇ ਉਮੀਦਵਾਰਾਂ ਦੇ ਵਿਰੋਧ ਵਜੋਂ 21 ਮਈ ਦੀ ਰੈਲੀ ਜਗਰਾਓਂ ਵਿਖੇ ਕੀਤੀ ਜਾ ਰਹੀ ਹੈ ਜਿਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਅੱਜ ਅਹੁਦੇਦਾਰਾਂ,ਪ੍ਰਧਾਨਾਂ ਤੇ ਕਿਸਾਨਾਂ ਦੀਆਂ ਜਿਲੇਵਾਰ ਡਿਊਟੀਆਂ ਲਗਾ ਦਿੱਤੀਆਂ ਹਨ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਰੈਲੀ ਵਿੱਚ ਪਹੁੰਚ ਕੇ ਭਾਜਪਾ ਤੋਂ ਦੇਸ਼ ਤੇ ਕਿਸਾਨੀ ਨੂੰ ਬਚਾਉਣ ਵਾਸਤੇ ਵੱਧ ਚੜ੍ਹ ਕੇ ਇੱਕਠੇ ਹੋਣ।