*ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਰਣਜੀਤ ਸਿੰਘ ਢਿੱਲੋਂ ਦੇ ਮੁੱਖ ਚੋਣ ਦਫਤਰ ਦਾ ਕੀਤਾ ਗਿਆ ਉਦਘਾਟਨ.
*ਸ਼ਹੀਦ ਭਗਤ ਸੂਰਮਿਆਂ ਵੱਲੋਂ ਸੁਨਹਿਰੇ ਪੰਜਾਬ ਦੇ ਦੇਖੇ ਗਏ ਸੁਪਨਿਆਂ ਨੂੰ ਸਾਕਾਰ ਕਰਨ ਲਈ ਰਲ ਮਿਲ ਕੇ ਹੰਬਲਾ ਮਾਰਨ ਦੀ ਕੀਤੀ ਅਪੀਲ*
ਲੁਧਿਆਣਾ 15 ਮਈ (ਕੁਨਾਲ ਜੇਤਲੀ)- ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਜੀ ਦੇ ਚੋਣ ਪ੍ਰਚਾਰ ਲਈ ਮਲਹਾਰ ਰੋਡ, ਸਰਾਭਾ ਨਗਰ ਵਿਖੇ ਖੋਲੇ ਗਏ ਮੁੱਖ ਦਫਤਰ ਦਾ ਉਦਘਾਟਨ ਕੀਤਾ ਗਿਆ। ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਉਣ ਉਪਰੰਤ ਕੀਰਤਨੀ ਜੱਥੇ ਦੇ ਵੱਲੋਂ ਕੀਰਤਨ ਦੁਆਰਾ ਗੁਰੂ ਕੀ ਬਾਣੀ ਦਾ ਗੁਣਗਾਨ ਕੀਤਾ ਗਿਆ। ਉਪਰੰਤ ਗੁਰੂ ਸਾਹਿਬ ਦਾ ਓਟ ਆਸਰਾ ਲੈਂਦੇ ਹੋਏ ਸ਼ੁਕਰਾਨਾ ਵੀ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਜਿਲਾ ਸੀਨੀਅਰ ਲੀਡਰਸ਼ਿਪ ਜਗਦੀਸ਼ ਸਿੰਘ ਗਰਚਾ, ਹਰਜਿੰਦਰ ਸਿੰਘ ਬੋਬੀ ਗਰਚਾ, ਆਰ.ਡੀ ਸ਼ਰਮਾ ਭੁਪਿੰਦਰ ਸਿੰਘ ਭਿੰਦਾ, ਮਨਜੀਤ ਸਿੰਘ ਮੁੰਡੀ, ਬਾਬਾ ਅਜੀਤ ਸਿੰਘ, ਹਰੀਸ਼ ਰਾਏ ਢਾਂਡਾ, ਬੀਬੀ ਨਿੰਦਰਜੀਤ ਕੌਰ ਢਿੱਲੋਂ, ਬੀਬੀ ਸੁਰਿੰਦਰ ਕੌਰ ਦਿਆਲ, ਬੀਬੀ ਮਨਦੀਪ ਕੌਰ ਸੰਧੂ, ਜਗਬੀਰ ਸਿੰਘ ਸੋਖੀ, ਹਰਚਰਨ ਸਿੰਘ ਗੋਹਲਵੜੀਆ, ਪ੍ਰਹਲਾਦ ਸਿੰਘ ਢੱਲ, ਐਮ.ਡੀ ਬਲਵਿੰਦਰ ਸਿੰਘ, ਰਸ਼ਪਾਲ ਸਿੰਘ ਫੌਜੀ, ਗੁਰਚਰਨ ਸਿੰਘ ਗੁਰੂ ਆਕਾਸ਼ਦੀਪ ਸਿੰਘ ਭੱਠਲ, ਜਗਜੀਤ ਸਿੰਘ ਅਰੋੜਾ, ਦਲਵਿੰਦਰ ਸਿੰਘ ਘੁੰਮਣ, ਸ਼ਵਿੰਦਰ ਪਾਲ ਸਿੰਘ ਰੀਤੂ, ਮੁਖਤਿਆਰ ਸਿੰਘ ਚੀਮਾ ਗੁਰਵਿੰਦਰ ਸਿੰਘ ਗਿੱਲ, ਧਰਮ ਸਿੰਘ ਬਾਜਵਾ, ਬਲਕਾਰ ਸਿੰਘ, ਤੇਜਾ ਸਿੰਘ ਖਾਲਸਾ, ਹਰਵਿੰਦਰ ਸਿੰਘ ਸਿੱਧੂ, ਲਖਵੀਰ ਸਿੰਘ ਸੰਧੂ, ਕਰਮਜੀਤ ਲੁਹਾਰਾ, ਹਰਿੰਦਰ ਸਿੰਘ ਲਾਲੀ, ਇਕਬਾਲ ਸਿੰਘ ਮੁਖੀ, ਅਮਰਜੀਤ ਸਿੰਘ ਟੈਕਸਲਾ ਕੁਲਦੀਪ ਸਿੰਘ ਖਾਲਸਾ, ਗੁਰਜੀਤ ਸਿੰਘ ਸੋਨੂ, ਮਨਜੀਤ ਸਿੰਘ ਜੋਸਨ, ਹਰਪਾਲ ਸਿੰਘ ਕੋਹਲੀ, ਜਸਵਿੰਦਰ ਸਿੰਘ ਸਿੱਬਲ, ਸੁਰਿੰਦਰ ਗਰੇਵਾਲ, ਤਲਵਿੰਦਰ ਸਿੰਘ ਭੱਟੀ, ਹਰਪਾਲ ਸਿੰਘ ਖਾਲਸਾ, ਇਕਬਾਲ ਸਿੰਘ ਮੁਖੀ, ਸਰਪੰਚ ਨਰਾਇਣ ਸਿੰਘ ਦੋਲੋ ਸਿਮਰਨਜੀਤ ਹਨੀ ਆਦਿ ਵਿਸ਼ੇਸ਼ ਤੌਰ ਤੇ ਹਾਜਰੀ ਭਰੀ। ਇਸ ਮੌਕੇ ਆਪਣੇ ਸੰਬੋਧਨ ਸਮੇਂ ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਜਿੱਥੇ ਸਾਨੂੰ ਕਿਰਤ ਕਰੋ ਵੰਡ ਛਕੋ ਦਾ ਉਪਦੇਸ਼ ਦਿੱਤਾ ਹੈ ਉਥੇ ਹੀ ਹਰ ਵੇਲੇ ਸਿਮਰਨ ਅਤੇ ਸ਼ੁਕਰਾਨੇ ਦੀ ਦਾਤ ਵੀ ਦਿੱਤੀ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੇ ਦਿਖਾਏ ਰਸਤੇ ਤੇ ਚਲਦਿਆਂ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵੀ ਰਾਜ ਨਹੀਂ ਸੇਵਾ ਦਾ ਸੰਕਲਪ ਲਿਆ ਗਿਆ ਸੀ। ਜਿਸ ਦੇ ਉੱਪਰ ਲਗਾਤਾਰ ਪਹਿਰਾ ਵੀ ਦਿੱਤਾ ਜਾ ਰਿਹਾ ਹੈ ਤੇ ਇਸੇ ਸੇਵਾ ਨੂੰ ਮੁੱਖ ਰੱਖਦਿਆਂ ਅੱਜ ਫਿਰ ਤੋਂ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਗਿਆ ਹੈ ਤਾਂ ਕਿ ਸਾਡੇ ਵੱਲੋਂ ਕੀਤੀ ਜਾ ਰਹੀ ਸੇਵਾ ਨੂੰ ਅਸੀਂ ਅੱਗੇ ਵੀ ਨਿਰੰਤਰ ਰੂਪ ਦੇ ਵਿੱਚ ਜਾਰੀ ਰੱਖ ਸਕੀਏ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਸੋਨੇ ਦੀ ਚਿੜੀ ਦੇ ਨਾਮ ਨਾਲ ਜਾਣਾ ਜਾਂਦਾ ਸਾਡਾ ਇਹ ਪੰਜਾਬ ਅੱਜ ਬਰਬਾਦੀ ਦੇ ਰਸਤੇ ਤੇ ਚੱਲ ਕੇ ਪੂਰੀ ਤਰ੍ਹਾਂ ਨਾਲ ਖਾਤਮੇ ਦੀ ਕਗਾਰ ਤੇ ਖੜਾ ਹੈ। ਜਿਸਦੇ ਚਲਦਿਆਂ ਇਸ ਮੌਕੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਵੀ ਕੀਤੀ ਗਈ ਹੈ ਕਿ ਗੁੰਮਰਾਹ ਹੋਏ ਪੰਜਾਬ ਦੇ ਲੋਕ ਸਹੀ ਰਸਤੇ ਤੇ ਵਾਪਸ ਪਰਤ ਸਕਣ। ਇਸ ਮੌਕੇ ਉਹਨਾਂ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਆਓ ਗੁਰੂ ਸਾਹਿਬ ਦੇ ਓਟ ਆਸਰੇ ਦੇ ਨਾਲ ਪਾਰਟੀ ਬਾਜ ਤੋਂ ਉੱਪਰ ਉੱਠ ਕੇ, ਸ਼ਹੀਦ ਭਗਤ ਸੂਰਮਿਆਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਅਤੇ ਸੁਨਹਿਰੇ ਪੰਜਾਬ ਦੇ ਦੇਖੇ ਗਏ ਸੁਪਨਿਆਂ ਨੂੰ ਸਾਕਾਰ ਕਰਨ ਲਈ ਰਲ ਮਿਲ ਕੇ ਹੰਬਲਾ ਮਾਰੀਏ।