ਅਸ਼ੋਕ ਪਰਾਸ਼ਰ ਪੱਪੀ ਦੇ ਬੂਹੇ ਲੁਧਿਆਣਾ ਵਾਸੀਆਂ ਲਈ ਹਮੇਸ਼ਾ ਖੁੱਲ੍ਹੇ ਰਹਿਣਗੇ .
ਲੁਧਿਆਣਾ,16 ਮਈ (ਇੰਦ੍ਰਜੀਤ) - ਲੋਕਸਭਾ ਲੁਧਿਆਣਾ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਚੋਣ ਮੁਹਿੰਮ ਭਖਾਉਂਦੇ ਹੋਏ ਹਲਕਾ ਆਤਮ ਨਗਰ ਵਿਖੇ ਵਾਰਡ ਨੰਬਰ 44 ਅਤੇ 45 ਚ ਪਹੁੰਚੇ।
ਇਸ ਮੌਕੇ ਉਹਨਾਂ ਨਾਲ ਇਲਾਕੇ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੁ ਸਣੇ ਸੂਬਾ ਸਕੱਤਰ ਅਤੇ ਮਾਰਕਫੈਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ, ਸੂਬਾ ਖਜਾਨਚੀ ਸੁਰੇਸ਼ ਗੋਇਲ, ਲੋਕਸਭਾ ਇੰਚਾਰਜ ਡਾਕਟਰ ਦੀਪਕ ਬੰਸਲ, ਜਿਲ੍ਹਾ ਪ੍ਰਧਾਨ ਸ਼ਰਨ ਪਾਲ ਸਿੰਘ ਮੱਕੜ ਵੀ ਮੌਜੂਦ ਰਹੇ
ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਲੁਧਿਆਣਾ ਲੋਕਸਭਾ ਹਲਕੇ ਦੇ ਵੋਟਰ ਬਹੁਤ ਸੂਝਵਾਨ ਹਨ। ਉਹ ਜਾਣਦੇ ਹਨ ਕਿ ਕੌਣ ਓਹਨਾ ਦੇ ਵਿੱਚ ਵਿਚਰਨ ਵਾਲਾ ਅਤੇ ਓਹਨਾ ਦੇ ਮੁਦੇ ਚੁੱਕਣ ਵਾਲਾ ਨੇਤਾ ਹੈ। ਕਿਸ ਤੱਕ ਉਹ ਆਸਾਨੀ ਨਾਲ ਪਹੁੰਚ ਕਰ ਸਕਦੇ ਹਨ। ਇੱਕ ਵਿਰੋਧੀ ਦਲ ਦਾ ਉਮੀਦਵਾਰ ਤਾਂ ਪਿਛਲੇ 10 ਸਾਲਾਂ ਵਿੱਚ ਸਿਰਫ ਵੋਟਾਂ ਸਮੇਂ ਹੀ ਨਜ਼ਰ ਆਉਂਦਾ ਹੈ ਅਤੇ ਵੋਟਾਂ ਤੋਂ ਬਾਦ ਕਿਸੇ ਦਾ ਫੋਨ ਤੱਕ ਚੁੱਕਣਾ ਜ਼ਰੂਰੀ ਨਹੀਂ ਸਮਝਦਾ। ਦੂਜੇ ਉਮੀਦਵਾਰ ਨੂੰ ਬੋਰਡ ਲਗਾ ਕੇ ਦੱਸਣ ਪੈਂ ਰਿਹਾ ਕਿ ਉਹ ਫੋਨ ਚੁੱਕੇਗਾ। ਜਦਕਿ ਪਰਾਸ਼ਰ ਪਰਿਵਾਰ ਬਾਰੇ ਸਾਰਾ ਲੁਧਿਆਣਾ ਜਾਣਦਾ ਹੈ ਕਿ ਕਿਸੇ ਵੀ ਸਮੇਂ ਫੋਨ ਕਰੋ ਜਾ ਘਰ ਆਓ ਹਮੇਸ਼ਾ ਗੱਲ ਸੁਣਦੇ ਹਨ ਅਤੇ ਮੌਕੇ 'ਤੇ ਮਸਲੇ ਹੱਲ ਕਰਦੇ ਹਨ।
ਇਹਨਾਂ ਰਿਵਾਇਤੀ ਨੇਤਾਵਾਂ ਕਰਕੇ ਜੋ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਹਨ ਇਨ੍ਹਾਂ ਨਾਲ ਲੁਧਿਆਣਾ ਦਾ ਬਹੁਤ ਨੁਕਸਾਨ ਹੋਇਆ ਹੈ। ਲੁਧਿਆਣਾ ਵਿਕਾਸ ਪੱਖੋਂ ਹਮੇਸ਼ਾ ਪਛੜਿਆ ਰਿਹਾ ਹੈ ਪਰ ਇਸ ਵਾਰ ਭਗਵੰਤ ਮਾਨ ਦੇ ਮਿਸ਼ਨ ਨੂੰ ਪੂਰਾ ਕਰਕੇ ਲੁਧਿਆਣਾ ਨਿਵਾਸੀ ਤਰੱਕੀ ਦਾ ਨਵਾਂ ਰਸਤਾ ਖੋਲਣਗੇ।