ਕਾਂਗਰਸ ਨੇ ਬੈਂਸਾਂ ਨੂੰ ਸ਼ਾਮਿਲ ਕਰਕੇ ਪੈਰ 'ਤੇ ਕੁਲਾਹੜੀ ਨਹੀ ਮਾਰੀ, ਸਗੋਂ ਕੁਲਹਾੜੀ 'ਤੇ ਹੀ ਪੈਰ ਮਾਰ ਲਿਆ- ਬੌਬੀ ਗਰਚਾ.

 

ਲੁਧਿਆਣਾ 17 ਮਈ (ਕੁਨਾਲ ਜੇਤਲੀ)- ਬੈਂਸ ਭਰਾਵਾਂ ਦੇ ਵੱਲੋਂ ਕਾਂਗਰਸ ਦੇ ਵਿੱਚ ਸ਼ਾਮਿਲ ਹੋਣ 'ਤੇ ਤੰਜ ਕੱਸਦੇ ਹੋਏ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਸਪੋਕਸਪਰਸਨ ਹਰਜਿੰਦਰ ਸਿੰਘ ਬੌਬੀ ਗਰਚਾ ਨੇ ਕਿਹਾ ਕਿ ਬੈਂਸ ਭਰਾ ਤਾਂ ਡੁੱਬੇ ਹੋਏ ਉਸ ਤਾਰੇ ਵਾਂਗ ਹਨ ਜੋ ਨਾ ਤਾਂ ਆਪਦੇ ਕੰਮ ਦੇ ਰਹੇ ਨੇ ਅਤੇ ਨਾ ਹੀ ਵੜਿੰਗ ਦੇ ਕੰਮ ਆਉਣੇ ਨੇ। ਬਲਕਿ ਐਸੇ ਆਗੂਆਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਨ ਨਾਲ ਰਾਜਾ ਵੜਿੰਗ ਨੇ ਆਪਣੇ ਪੈਰਾਂ 'ਤੇ ਆਪ ਕੁਲਾਹੜੀ ਨਹੀਂ ਮਾਰੀ, ਸਗੋਂ ਆਪਣਾ ਪੈਰ ਹੀ ਕੁਲਾਹੜੀ 'ਤੇ ਮਾਰਨ ਵਾਲੀ ਗੱਲ ਕੀਤੀ ਹੈ।

ਬੌਬੀ ਗਰਚਾ ਨੇ ਅੱਗੇ ਕਿਹਾ ਕਿ ਬੱਸਾਂ ਦੀਆਂ ਬਾਡੀਆਂ ਵਾਲੀ ਗੱਲ ਤਾਂ ਬਹੁਤ ਛੋਟੀ ਹੈ ਐਸੇ ਦੋਸ਼ੀ ਬੰਦੇ ਨੂੰ ਪਾਰਟੀ ਵਿੱਚ ਸ਼ਾਮਿਲ ਕਰਕੇ ਰਾਜਾ ਵੜਿੰਗ, ਉਨਾਂ ਚਾਰ ਜੀਆਂ ਦੀਆਂ ਆਤਮਾਵਾਂ ਦੇ ਵੀ ਦੋਸ਼ੀ ਬਣ ਗਏ ਹਨ ਜੋ ਕਿ ਹੁਣ ਤੱਕ ਬਿਲਖ ਰਹੀਆਂ ਹਨ। ਓਹਨਾਂ ਕਿਹੈ ਕਿ ਲੋਕਲ ਕਾਂਗਰਸੀ ਆਗੂਆਂ ਨੂੰ ਟਿਕਟ ਨਾ ਦੇ ਕੇ ਜੋ ਉਹਨਾਂ ਦਾ ਸਿਰ ਨੀਵਾਂ ਕਰਦਿਆਂ ਜੋ ਬੇਇਜ਼ਤੀ ਲੋਕਲ ਕਾਂਗਰਸੀ ਆਗੂਆਂ ਦੀ ਕੀਤੀ ਗਈ ਹੈ ਉਸ ਦੇ ਚਲਦਿਆਂ ਇਹ ਗੱਲ ਵੀ ਕਿਸੇ ਤੋਂ ਛੁਪੀ ਨਹੀਂ ਹੈ ਕਿ ਅਣਖ ਰੱਖਣ ਵਾਲੇ ਹਲਕੇ ਦੇ ਕਾਂਗਰਸੀ ਆਗੂ ਹੀ ਆਪਣੀ ਨਰਾਜਗੀ ਦਾ ਬਦਲਾ ਰਾਜਾ ਵੜਿੰਗ ਦੀ ਜਮਾਨਤ ਜਬਤ ਕਰਵਾ ਕੇ ਲੈਣਗੇ।