ਜਰਖੜ ਹਾਕੀ ਅਕੈਡਮੀ ਨੇ ਓਲੰਪੀਅਨ ਪ੍ਰਿਥੀਪਾਲ ਸਿੰਘ ਦੀ 41 ਵੀ ਬਰਸੀ ਖੇਡ ਭਾਵਨਾ ਨਾਲ ਮਨਾਈ.

 

 ਕਿਲਾ ਰਾਏਪੁਰ  ਅਤੇ ਜਰਖੜ ਅਕੈਡਮੀ ਅਗਲੇ ਗੇੜ ਵਿੱਚ ਪੁੱਜੇ 


 ਲੁਧਿਆਣਾ  20 ਮਈ (ਇੰਦ੍ਰਜੀਤ) - ਜਰਖੜ ਹਾਕੀ ਅਕੈਡਮੀ ਅਤੇ ਇਲਾਕੇ ਦੇ ਸਮੂਹ ਖਿਡਾਰੀਆਂ ਵੱਲੋਂ  ਪਨੈਲਟੀ ਕਾਰਨਰ ਦੇ ਕਿੰਗ ਵਜੋਂ ਜਾਣੇ ਜਾਂਦੇ ਸਵਰਗੀ ਓਲੰਪਿਅਨ ਪ੍ਰਿਥੀਪਾਲ ਸਿੰਘ ਦੀ 41ਵੀਂ ਬਰਸੀ ਜਰਖੜ ਖੇਡ ਸਟੇਡੀਅਮ ਵਿਖੇ ਬਹੁਤ ਹੀ ਸ਼ਰਧਾ ਤੇ ਸਤਿਕਾਰ ਖੇਡ ਭਾਵਨਾ ਦੇ ਨਾਲ ਮਨਾਈ ਗਈ । ਇਸ ਮੌਕੇ  ਓਲੰਪੀਅਨ ਪ੍ਰਿਥੀਪਾਲ ਸਿੰਘ ਦੇ ਆਦਮ ਕੱਦ ਬੁਁਤ ਉੱਤੇ ਫੁੱਲ ਮਾਲਾ ਭੇਟ ਕਰਕੇ 2 ਮਿੰਟ ਦਾ ਮੋਨ ਧਾਰ ਕੇ ਉਹਨਾਂ ਨੂੰ  ਕੌਮੀ ਗੀਤ ਦੀ ਧੁੰਨ ਨਾਲ ਸ਼ਰਧਾਂਜਲੀ ਭੇਟ ਕੀਤੀ ਗਈ ।

               ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ   ਹਲਕਾ ਆਤਮ ਨਗਰ ਲੁਧਿਆਣਾ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਉੱਘੇ ਸਨਁਤਕਾਰ  ਸ੍ਰੀ ਸੰਜੂ ਧੀਰ ਅਤੇ ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ  ਅਤੇ ਹੋਰ ਮਹਿਮਾਨਾਂ ਨੇ  ਓਲੰਪੀਅਨ ਪ੍ਰਿਥੀਪਾਲ ਸਿੰਘ ਨੂੰ  ਸ਼ਰਧਾ ਦੇ ਫੁੱਲ ਭੇਟ ਕੀਤੇ  ਅਤੇ ਬੱਚਿਆਂ ਨੂੰ ਉਹਨਾਂ ਵਰਗੇ ਮਹਾਨ ਖਿਡਾਰੀ ਬਣਨ ਲਈ ਪ੍ਰੇਰਿਤ ਕੀਤਾ ।

 ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ  14ਵੇਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਛੇਵੇਂ ਦਿਨ ਅੱਜ ਸੀਨੀਅਰ ਵਰਗ ਵਿੱਚ ਕਿਲਾ ਰਾਏਪੁਰ ਸਪੋਰਟਸ ਸੈਂਟਰ ਨੇ ਡਾਕਟਰ ਕੁਲਦੀਪ ਸਿੰਘ ਮੋਗਾ ਕਲੱਬ ਨੂੰ  6-3 ਗੋਲਾਂ ਨਾਲ ਹਰਾ ਕੇ ਕੁਆਟਰ ਫਾਈਨਲ ਵਿੱਚ ਪ੍ਰਵੇਸ਼ ਪਾਇਆ ।  ਕਿਲਾ ਰਾਏਪੁਰ ਦਾ ਨਵਜੋਤ ਸਿੰਘ ਹੀਰੋ ਆਫ ਦਾ ਮੈਚ ਬਣਿਆ ,ਜਦਕਿ ਜਰਖੜ ਹਾਕੀ ਅਕੈਡਮੀ ਨੇ  ਚੰਗਾ ਪਸੀਨਾ ਬਹਾਉਣ ਤੋਂ ਬਾਅਦ ਕਰੜੇ ਸੰਘਰਸ਼ ਬਾਅਦ ਅਮਰਗੜ੍ਹ ਹਾਕੀ ਸੈਂਟਰ ਨੂੰ 7-6 ਗੋਲਾਂ ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਆਪਣੀ ਐਂਟਰੀ ਪੱਕੀ ਕੀਤੀ । ਜਰਖੜ ਅਕੈਡਮੀ ਦਾ ਰਘਵੀਰ ਸਿੰਘ ਹੀਰੋ ਆਫ ਦਾ ਮੈਚ ਬਣਿਆ ।

         ਜੂਨੀਅਰ ਵਰਗ ਦੇ ਮੈਚਾਂ ਵਿੱਚ ਨਨਕਾਣਾ ਸਾਹਿਬ ਪਬਲਿਕ ਸਕੂਲ ਅਮਰਗੜ੍ਹ ਨੇ  ਗੁਰੂ ਤੇਗ ਬਹਾਦਰ ਹਾਕੀ ਅਕੈਡਮੀ ਚਚਰਾੜੀ ਨੂੰ 3-1 ਨਾਲ ਮਾਤ ਦਿੱਤੀ , ਅਮਰਗੜ੍ਹ ਦਾ ਵਰਿੰਦਰ  ਸਿੰਘ ਹੀਰੋ ਆਫ ਦਾ ਮੈਚ ਬਣਿਆ ਜਦਕਿ ਦੂਸਰੇ ਜੂਨੀਅਰ ਵਰਗ ਦੇ ਮੁਕਾਬਲੇ ਵਿੱਚ  ਕਿਲਾ ਰਾਏਪੁਰ ਨੇ ਘਵੱਦੀ ਸਕੂਲ ਨੂੰ 4-3  ਗੋਲਾਂ ਨਾਲ  ਹਰਾ ਕੇ  ਘਵਁਦੀ ਸਕੂਲ ਨੂੰ ਬਾਹਰ ਦਾ  ਰਸਤਾ ਦਿਖਾਇਆ। ਕਿਲਾ ਰਾਏਪੁਰ ਦੇ ਆਸ਼ੀ  ਨੂੰ ਹੀਰੋ ਆਫ ਦਾ ਮੈਚ ਦਾ ਸਨਮਾਨ ਦਿਁਤਾ ।

                      ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਇਸ ਮੌਕੇ  ਡਾਕਟਰ ਅਸ਼ੀਮ ਬਾਂਸਲ ,  ਐਡਵੋਕੇਟ ਭਪਿੰਦਰ ਸਿੰਘ ਸਿੱਧੂ ,  ਗੁਰਮੇਲ ਸਿੰਘ  ਬਿੱਲੂ ਦਾਦ ,ਹਰਨੇਕ ਸਿੰਘ ਭੱਪ ਬੁਟਹਾਰੀ,  ਬਿ੍ਜ ਭੂਸ਼ਨ ਬਾਂਸਲ , ਸੁਰਿੰਦਰ ਕਪੂਰ , ਰਕੇਸ਼ ਅਹੂਜਾ, ਸ਼ੀਲਾ ਜੈਨ,  ਜੀਐਸ ਰੰਧਾਵਾ  ਰੰਧਾਵਾ ਟੈਲ,  ਕੁਲਦੀਪ ਸਿੰਘ ਘਵੱਦੀ ,ਪ੍ਰੋਫੈਸਰ ਰਜਿੰਦਰ ਸਿੰਘ ਖਾਲਸਾ ਕਾਲਜ ,  ਬਾਬਾ ਗੁਰਸੇਵਕ ਸਿੰਘ ਘਵਁਦੀ,,  ਮਨਜਿੰਦਰ ਸਿੰਘ ਇਆਲੀ ,  ਪਰਮਜੀਤ ਸਿੰਘ ਨੀਟੂ , ਤਜਿੰਦਰ ਸਿੰਘ ਜਰਖੜ ,ਸਿੰਗਾਰਾ ਸਿੰਘ ਜਰਖੜ ,ਸੰਦੀਪ ਸਿੰਘ ਪੰਧੇਰ ,  ਰਘਵੀਰ ਸਿੰਘ ਖਾਨਪੁਰ ਅਮਰੀਕਾ ,  ਗੁਰ ਸਤਿੰਦਰ ਸਿੰਘ ਪਰਗਟ ਆਦਿ ਇਲਾਕੇ ਦੀਆਂ ਹੋਰ ਸ਼ਖਸੀਅਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।  ਹੁਣ ਲੋਕ ਸਭਾ ਦੀਆਂ  ਵੋਟਾਂ ਕਾਰਨ ਇਹ  ਹਾਕੀ ਫੈਸਟੀਵਲ  ਦੋ ਹਫਤੇ ਲਈ ਮੁਲਤਵੀ ਰਹੇਗਾ ।ਅਗਲੇ  ਫਾਈਨਲ ਗੇੜ ਦੇ ਮੁਕਾਬਲੇ 6 ਤੋਂ 9 ਜੂਨ ਤੱਕ  ਖੇਡੇ  ਜਾਣਗੇ ।


 ਫੋਟੋ ਕੈਪਸ਼ਨ----- ਓਲੰਪੀਅਨ ਪ੍ਰਿਥੀਪਾਲ ਸਿੰਘ ਦੀ 41ਵੀਂ ਬਰਸੀ ਮੌਕੇ ਜਰਖੜ ਖੇਡ ਸਟੇਡੀਅਮ ਵਿਖੇ ਵਿਧਾਇਕ ਕੁਲਵੰਤ ਸਿੰਘ ਸਿੱਧੂ, ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ ,ਜਗਰੂਪ ਸਿੰਘ ਜਰਖੜ , ਸੰਜੂ ਧੀਰ  ਅਤੇ ਹੋਰ ਪ੍ਰਬੰਧਕ ਸਰਧਾ ਦੇ ਫੁੱਲ ਭੇਟ ਕਰਦੇ ਹੋਏ