*ਪ੍ਰਧਾਨ ਮੰਤਰੀ ਮੋਦੀ ਦੇ ਅਣਥੱਕ ਯਤਨਾਂ ਸਦਕਾ ਅੱਜ ਦੇਸ਼ ਆਰਥਿਕ ਤਰੱਕੀ ਵੱਲ ਵਧ ਰਿਹਾ ਹੈ– ਗਜੇਂਦਰ ਸ਼ੇਖਾਵਤ.
*ਵਿਕਾਸ ਦੇ ਨਾਅਰੇ ਨੂੰ ਲੈ ਕੇ ਭਾਜਪਾ ਅੱਜ ਲੋਕਾਂ ਵਿੱਚ ਹੈ- ਰਵਨੀਤ ਸਿੰਘ ਬਿੱਟੂ*
*ਮੋਦੀ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਨੌਜਵਾਨਾਂ ਲਈ ਰੁਜ਼ਗਾਰ ਦੇ ਕਈ ਨਵੇਂ ਮੌਕੇ ਪੈਦਾ ਕੀਤੇ ਹਨ- ਐਡਵੋਕੇਟ ਵਿਕਰਮ ਸਿੰਘ ਸਿੱਧੂ*
ਲੁਧਿਆਣਾ, 20 ਮਈ (ਇੰਦਰਜੀਤ) - ਜ਼ਿਲਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਦੀ ਪ੍ਰਧਾਨਗੀ ਹੇਠ ਸ਼ਹਿਨਸ਼ਾਹ ਪੈਲੇਸ ਵਿਖੇ ਇੱਕ ਸਮਾਗਮ ਕਰਵਾਇਆ ਗਿਆ, ਸਮਾਰੋਹ ਵਿੱਚ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ,ਰਾਜ ਮੰਤਰੀ ਕੈਲਾਸ਼ ਚੌਧਰੀ, ਲੋਕ ਸਭਾ ਉਮੀਦਵਾਰ ਰਵਨੀਤ ਸਿੰਘ ਬਿੱਟੂ, ਪੰਜਾਬ ਭਾਜਪਾ ਦੇ ਕਾਰਜਕਾਰਨੀ ਮੈਂਬਰ ਐਡਵੋਕਟ ਵਿਕਰਮ ਸਿੰਘ ਸਿੱਧੂ ਆਦਿ ਹਾਜ਼ਰ ਸਨ।ਸਮਰੋਹ ਸਮਾਰੋ ਵਿੱਚ ਕਾਂਗਰਸ ਦੇ ਪੂਰਵ ਕੌਂਸਲਰ ਪਰਮਿੰਦਰ ਲਾਪੜਾ, ਅੰਕੁਰ ਚੌਧਰੀ, ਐਡਵੋਕੇਟ ਅਵਨੀਤ ਕੌਰ, ਮੈਡਮ ਮਨਪ੍ਰੀਤ ਕੌਰ, ਮੈਡਮ ਪ੍ਰੀਤੀ ਭਾਟੀਆ, ਡਾਕਟਰ ਸੁਰਜੀਤ ਅਨਿਲ ਜੈਨ ਆਪਣੇ ਸਾਥੀਆਂ ਨਾਲ ਭਾਜਪਾ ਚ ਸ਼ਾਮਿਲ ਹੋਏ।ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਅਣਥੱਕ ਯਤਨਾਂ ਸਦਕਾ ਅੱਜ ਪੂਰਾ ਵਿਸ਼ਵ ਭਾਰਤ ਵੱਲ ਦੇਖ ਰਿਹਾ ਹੈ। ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਭਾਜਪਾ ਵਿਕਾਸ ਦਾ ਨਾਅਰਾ ਲੈ ਕੇ ਲੋਕਾਂ ਵਿੱਚ ਜਾ ਰਹੀ ਹੈ। ਜਦੋਂ ਅਸੀਂ ਵਿਕਸਤ ਭਾਰਤ ਦੀ ਗੱਲ ਕਰਦੇ ਹਾਂ, ਤਾਂ ਸਾਡੇ ਵਿੱਚ ਜਨਤਾ ਦਾ ਵਿਸ਼ਵਾਸ ਹੋਰ ਮਜ਼ਬੂਤ ਹੋ ਜਾਂਦਾ ਹੈ ਕਿਉਂਕਿ ਲੋਕਾਂ ਨੇ ਪਿਛਲੇ 10 ਸਾਲਾਂ ਵਿੱਚ ਸਾਡੇ ਵਿਕਾਸ ਨੂੰ ਜ਼ਮੀਨ 'ਤੇ ਹੁੰਦੇ ਦੇਖਿਆ ਹੈ। ਪਰ ਜਦੋਂ ਲੋਕ ਕਾਂਗਰਸ ਦੇ 60 ਸਾਲਾਂ ਦੇ ਕਾਰਜਕਾਲ ਨੂੰ ਦੇਖਦੇ ਹਨ ਤਾਂ ਉਹ ਨਿਰਾਸ਼ਾ ਨਾਲ ਭਰ ਜਾਂਦੇ ਹਨ। ਲੋਕਾਂ ਵਿੱਚ ਗੁੱਸਾ ਹੈ ਕਿ ਕਾਂਗਰਸ ਨੇ ਦੇਸ਼ ਦੇ 60 ਸਾਲ ਬਰਬਾਦ ਕਰ ਦਿੱਤੇ ਹਨ।ਐਡਵੋਕੇਟ ਵਿਕਰਮ ਸਿੰਘ ਸਿੱਧੂ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਨੌਜਵਾਨਾਂ ਲਈ ਰੁਜ਼ਗਾਰ ਦੇ ਕਈ ਨਵੇਂ ਮੌਕੇ ਪੈਦਾ ਕੀਤੇ ਹਨ। ਰੋਜ਼ਗਾਰ ਮੇਲੇ ਰਾਹੀਂ ਲੱਖਾਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਆਰਥਿਕਤਾ ਦੀ ਮਜ਼ਬੂਤੀ ਕਾਰਨ ਨਿੱਜੀ ਖੇਤਰ ਤਰੱਕੀ ਕਰ ਰਿਹਾ ਹੈ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋ ਰਹੇ ਹਨ। ਅਸੀਂ ਨੌਜਵਾਨਾਂ ਲਈ ਕਈ ਨਵੇਂ ਸੈਕਟਰ ਖੋਲ੍ਹੇ ਹਨ, ਜਿਨ੍ਹਾਂ ਵਿੱਚ ਪਹਿਲਾਂ ਮੌਕੇ ਨਹੀਂ ਸਨ।
ਅਜ ਦੇਸ਼ ਵਿੱਚ 1.25 ਲੱਖ ਤੋਂ ਵੱਧ ਸਟਾਰਟਅੱਪ ਹਨ।ਰਜਨੀਸ਼ ਧੀਮਾਨ ਨੇ ਕਿਹਾ ਕਿ ਮੋਦੀ ਸਰਕਾਰ ਵਿੱਚ ਦੇਸ਼ ਦਾ ਹਰ ਨਾਗਰਿਕ ਸਮਾਨ ਹੈ।ਮੋਦੀ ਸਰਕਾਰ ਨੂੰ ਉਸਦੀ ਭਲਾਈ ਲਈ ਚਿੰਤਾ ਹੈ। ਉਸ ਦੇ ਦੁੱਖ ਅਤੇ ਦਰਦ ਨੂੰ ਉਹ ਧਰਮ, ਜਾਤ ਅਤੇ ਵਰਗ ਦੇ ਆਧਾਰ 'ਤੇ ਵੰਡ ਕੇ ਨਹੀਂ ਦੇਖਦਾ। ਇਹ ਵੀ ਮੋਦੀ ਸਰਕਾਰ ਦਾ ਮੂਲ ਮੰਤਰ ਹੈ ਅੱਜ ਦੇਸ਼ ਦੀ ਕਿਸੇ ਵੀ ਯੋਜਨਾ ਵਿੱਚ ਇਹ ਨਹੀਂ ਪੁੱਛਿਆ ਜਾਂਦਾ ਕਿ ਲਾਭਪਾਤਰੀ ਦਾ ਨਾਮ, ਜਾਤ ਜਾਂ ਧਰਮ ਕੀ ਹੈ।ਜਿਹੜੀ ਯੋਜਨਾ ਹੈ ਉਹ ਸਭ ਵਾਸਤੇ ਹੈ। ਪਰਮਿੰਦਰ ਲਾਪਰਾਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹੀ ਭਾਜਪਾ ਵਿਚ ਸ਼ਾਮਲ ਹੋਏ ਹਨ। ਕਾਂਗਰਸ ਦੇ 60 ਸਾਲਾਂ ਦੇ ਰਾਜ ਦੌਰਾਨ ਜੋ ਨਹੀਂ ਹੋਇਆ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਹੋਇਆ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਕੰਤੇਂਦੂ ਸ਼ਰਮਾ, ਸਰਦਾਰ ਨਰਿੰਦਰ ਸਿੰਘ ਮੱਲੀ, ਮਨੀਸ਼ ਚੋਪੜਾ ਲੱਕੀ, ਪ੍ਰੈੱਸ ਸਕੱਤਰ ਡਾ: ਸਤੀਸ਼ ਕੁਮਾਰ, ਵਪਾਰ ਸੈੱਲ ਮੁਖੀ ਹਰਕੇਸ਼ ਮਿੱਤਲ, ਮੰਡਲ ਪ੍ਰਧਾਨ ਪ੍ਰਿੰਸ ਭੰਡਾਰੀ, ਸੰਜੀਵ ਵਧਵਾ, ਯੋਗੇਸ਼ ਸ਼ਰਮਾ, ਅਸ਼ੀਸ਼ ਗੁਪਤਾ ਆਦਿ ਹਾਜ਼ਰ ਸਨ | .