ਲੁਧਿਆਣਾ ਤੋਂ ਹੱਜ ਤੇ ਜਾਣ ਵਾਲਿਆਂ ਦਾ ਸ਼ਾਹੀ ਇਮਾਮ ਨੇ ਕੀਤਾ ਸਨਮਾਨ.
ਪੰਜਾਬ ਤੋਂ 256 ਮੁਸਲਮਾਨ ਮੱਕਾ ਸ਼ਰੀਫ ਅਤੇ ਮਦੀਨਾ ਸ਼ਰੀਫ ਦੀ ਪਵਿੱਤਰ ਯਾਤਰਾ ਤੇ ਜਾ ਰਹੇ ਨੇ
ਲੁਧਿਆਣਾ 22 ਮਈ (ਇੰਦ੍ਰਜੀਤ) - ਇਸ ਸਾਲ ਜੂਨ ਦੇ ਮਹੀਨੇ ਵਿੱਚ ਮੱਕਾ ਸ਼ਰੀਫ ਵਿਖੇ ਹੋਣ ਵਾਲੇ ਪਵਿੱਤਰ ਹੱਜ ਵਿੱਚ ਪੰਜਾਬ ਤੋਂ 256 ਮੁਸਲਮਾਨ ਭੈਣ ਭਰਾ ਅੱਜ ਨਵੀਂ ਦਿੱਲੀ ਤੋਂ ਜੱਦਾ ਦੇ ਲਈ ਰਵਾਨਾ ਹੋ ਗਏ ਹਨ ਇਹਨਾਂ ਖੁਸ਼ਕਿਸਮਤ ਯਾਤਰੀਆਂ ਵਿੱਚ ਲੁਧਿਆਣਾ ਸ਼ਹਿਰ ਤੋਂ ਵੀ 29 ਮਰਦ ਅਤੇ ਔਰਤਾਂ ਹੱਜ ਦੇ ਸਫਰ ਤੇ ਜਾ ਰਹੇ ਹਨ ਲੁਧਿਆਣਾ ਤੋਂ ਹੱਜ ਤੇ ਜਾਣ ਵਾਲੇ ਵੱਖ ਵੱਖ ਹੱਜ ਯਾਤਰੀਆਂ ਨੂੰ ਅੱਜ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਉਹਨਾਂ ਦੇ ਨਾਲ ਘਰ ਜਾ ਕੇ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਸ਼ਾਹੀ ਇਮਾਮ ਨੇ ਹੱਜ ਯਾਤਰੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਅੱਲਹਾ ਦੇ ਘਰ ਅਤੇ ਪੈਗੰਬਰ ਹਜਰਤ ਮੁਹੰਮਦ ਸਲੱਲਾਹੁ ਅਲੈਹੀ ਵਸੱਲਮ ਦੇ ਰੋਜ਼ੇ ਤੇ ਹਾਜ਼ਰੀ ਦੇਣਾ ਬੜੀ ਹੀ ਖੁਸ਼ ਕਿਸਮਤੀ ਦੀ ਗੱਲ ਹੈ ਉਹਨਾਂ ਕਿਹਾ ਕਿ ਇਸ ਪਵਿੱਤਰ ਯਾਤਰਾ ਤੇ ਉਹੀ ਲੋਕ ਜਾਂਦੇ ਨੇ ਜਿਨ੍ਹਾਂ ਨੂੰ ਰੱਬ ਬੁਲਾਂਦਾ ਹੈ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਹੱਜ ਯਾਤਰੀਆਂ ਨੂੰ ਕਿਹਾ ਕਿ ਉਹ ਮੱਕਾ ਅਤੇ ਮਦੀਨਾ ਵਿੱਚ ਆਪਣੇ ਦੇਸ਼ ਦੇ ਲਈ ਵੀ ਦੁਆਵਾਂ ਕਰਨ। ਮੌਲਾਨਾ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਦੁਨੀਆ ਭਰ ਦੇ ਲੱਖਾਂ ਮੁਸਲਮਾਨ ਰੰਗ ਨਸਲ ਅਤੇ ਜ਼ੁਬਾਨ ਦਾ ਭੇਦਭਾਵ ਖਤਮ ਕਰਕੇ ਹੱਜ ਦੇ ਇਸ ਪਵਿੱਤਰ ਮੌਕੇ ਤੇ ਇਕੱਠੇ ਹੋ ਕੇ ਵਿਸ਼ਵ ਭਰ ਦੇ ਲਈ ਭਾਈਚਾਰੇ ਦਾ ਸੁਨੇਹਾ ਦਿੰਦੇ ਹਨ ਸ਼ਾਹੀ ਇਮਾਮ ਨੇ ਕਿਹਾ ਕਿ ਹਰ ਇੱਕ ਮੁਸਲਮਾਨ ਦੀ ਇਹ ਤਮੰਨਾ ਹੁੰਦੀ ਹੈ ਕਿ ਉਹ ਆਪਣੇ ਜੀਵਨ ਵਿੱਚ ਘੱਟ ਤੋਂ ਘੱਟ ਇੱਕ ਵਾਰ ਜਰੂਰ ਇਸ ਪਵਿੱਤਰ ਸਫਰ ਤੇ ਜਾਵੇ ਸ਼ਾਹੀ ਇਮਾਮ ਨੇ ਕਿਹਾ ਕਿ ਹੱਜ ਇਨਸਾਨ ਨੂੰ ਹਮੇਸ਼ਾ ਦੇ ਲਈ ਬੁਰਾਈਆਂ ਤੋਂ ਦੂਰ ਕਰ ਦਿੰਦਾ ਹੈ ਅਤੇ ਸਾਰਾ ਜੀਵਨ ਚੰਗਿਆਈ ਦੇ ਨਾਲ ਵਿਤਾਉਣ ਦੇ ਲਈ ਬਚਨ ਵੱਧ ਕਰਦਾ ਹੈ ਸ਼ਾਹੀ ਇਮਾਮ ਨੇ ਕਿਹਾ ਕਿ ਸਾਡੀ ਦੁਆ ਹੈ ਕਿ ਦੁਨੀਆ ਭਾਰ ਅਤੇ ਪੰਜਾਬ ਤੋਂ ਜਾਨ ਵਾਲੇ ਹੱਜ ਯਾਤਰੀ ਇਸ ਪਵਿੱਤਰ ਸਫਰ ਤੇ ਹੱਜ ਅਦਾ ਕਰ ਆਪਣੇ ਘਰਾਂ ਨੂੰ ਵਾਪਸ ਪਰਤਨ।
