ਮਾਨਵ ਵਿਕਾਸ ਸੰਸਥਾ ਵੱਲੋਂ ਪਿੰਡ ਮੰਡ ਤਿਹਾੜਾ ਵਿਖੇ ਝੋਨੇ ਦੀ ਸਿੱਧੀ ਬਜਾਈ ਤੇ ਕਿਸਾਨ ਜਾਗਰੂਕਤਾ ਕੈਂਪ.
ਲੁਧਿਆਣਾ : ਬਲਾਕ ਸਿੱਧਵਾਂ ਬੇਟ ਪਿੰਡ ਮੰਡਤਿਹਾੜਾ ਵਿਖੇ ਮਾਨਵ ਵਿਕਾਸ ਸੰਸਥਾ ਵੱਲੋਂ ਕਿਸਾਨ ਜਾਗਰੂਕ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਮਾਨਵ ਵਿਕਾਸ ਸੰਸਥਾ ਵੱਲੋਂ ਜ਼ਿਲ੍ਹਾ ਕੋਆਰਡੀਨੇਟਰ ਸਤਪਾਲ ਸਿੰਘ ਬਰਾੜ ਐਗਰੀਕਲਚਰ ਸੁਪਰਵਾਈਜ਼ਰ ਮਨਵੀਰ ਸਿੰਘ ਅਤੇ ਨਵਨੀਤ ਸੈਣੀ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ ਇਸ ਮੌਕੇ ਕੋਆਰਡੀਨੇਟਰ ਸਤਪਾਲ ਸਿੰਘ ਬਰਾੜ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਕਾਰਨ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕਾਂ ਅਪਣਾਉਣ ਦੀ ਫੌਰੀ ਲੋੜ ਤੇ ਜੋਰ ਦਿੱਤਾ ! ਉਹਨਾਂ ਕਿਸਾਨਾਂ ਨਾਲ ਝੋਨੇ ਦੀ ਸਿੱਧੀ ਬਿਜਾਈ ਦੀਆਂ ਚੁਨੌਤੀਆਂ ਬਾਰੇ ਵੀ ਚਰਚਾ ਕੀਤੀ ਉਸ ਤੋਂ ਬਾਅਦ ਐਗਰੀਕਲਚਰ ਸੁਪਰਵਾਈਜ਼ਰ ਮਨਵੀਰ ਸਿੰਘ ਨੇ ਝੋਨੇ ਦੀ ਸਿੱਧੀ ਬਜਾਈ ਵਿੱਚ ਜ਼ਮੀਨ ਦੀ ਤਿਆਰੀ ਨਦੀਨ ਪ੍ਰਬੰਧਨ ਕੀੜੇ ਪ੍ਰਬੰਧਨ ਪਾਣੀ ਪ੍ਰਬੰਧਨ ਤੇ ਵਿਚਾਰ ਪੇਸ਼ ਕੀਤੇ ਐਗਰੀਕਲਚਰ ਸੁਪਰਵਾਈਜ਼ਰ ਨਵਨੀਤ ਸਿੰਘ ਨੇ ਏ ਡਬਲਯੂ ਡੀ ਪਾਈਪਸ ਤੇ ਚਰਚਾ ਕੀਤੀ ਅਤੇ ਕਿਸਾਨਾਂ ਦੇ ਸਾਰੇ ਸਵਾਲਾਂ ਦਾ ਜਵਾਬ ਵੀ ਦਿੱਤੇ ਅਤੇ ਅੱਗੇ ਓਹਨਾ ਦਾ ਸਾਥ ਦੇਣ ਦਾ ਵਿਸ਼ਵਾਸ ਦਿੱਤਾ।ਇਸ ਮੌਕੇ ਮਾਨਵ ਵਿਕਾਸ ਸੰਸਥਾ ਦੇ ਕਿਸਾਨ ਮਿੱਤਰ ਜਸਪ੍ਰੀਤ ਸਿੰਘ ਹਰਵਿੰਦਰ ਸਿੰਘ ਸਵਰਨਜੀਤ ਸਿੰਘ ਵੀ ਮੌਜੂਦ ਸਨ।