ਦੀਦਾਰ ਹਾਰਟਬੀਟ ਡਾਇਆਗਨੋਸਟਿਕਸ ਵਲੋਂ ਅੰਬੇਰਾ ਗਰੀਨਸ ਸੋਸਾਇਟੀ ਵਿੱਖੇ ਅੰਬੇਰਾ ਨਿਵਾਸੀਆਂ ਲਈ ਵਿਸ਼ੇਸ਼ ਮੈਡੀਕਲ ਚੈਕ ਅੱਪ ਕੈਂਪ ਲਗਾਇਆ ਗਿਆ.
ਲੁਧਿਆਣਾ (ਕੁਨਾਲ ਜੇਤਲੀ) - ਦੀਦਾਰ ਹਾਰਟਬੀਟ ਡਾਇਆਗਨੋਸਟਿਕਸ ਵਲੋਂ ਅੰਬੇਰਾ ਗਰੀਨਸ ਸੋਸਾਇਟੀ ਵਿੱਖੇ ਅੰਬੇਰਾ ਨਿਵਾਸੀਆਂ ਲਈ ਵਿਸ਼ੇਸ਼ ਮੈਡੀਕਲ ਚੈਕ ਅੱਪ ਕੈਂਪ ਲਗਾਇਆ ਗਿਆ ,ਜਿਸ ਵਿਚ 100 ਤੋਂ ਵੱਧ ਮਰੀਜ਼ਾ ਨੇ ਆਪਣੀ ਜਾਂਚ ਕਰਵਾ ਕੇ ਯੋਗਦਾਨ ਪਾਇਆ ,ਜਿਸ ਵਿਚ ਡਾ: ਨਰਜੀਤ ਕੌਰ ਜੀ ਨੇ ਔਰਤਾਂ ਵਿਚ ਪਾਈ ਜਾਣ ਵਾਲੀ ਸਰਵਾਈਕਲ ਕੈਂਸਰ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਓਦੇ ਬਾਰੇ ਜਾਣੂ ਕਰਵਾਇਆ।
ਇਸ ਮੌਕੇ ਤੇ ਔਰਤਾਂ ਨੂੰ PAP Smear & HPV DNA ਦੇ ਟੈਸਟ ਬਾਰੇ ਵੀ ਜਾਣੂੰ ਕਰਾਇਆ |
ਵਿਸ਼ੇਸ਼ ਤੌਰ ਤੇ ਔਰਤਾਂ ਨੂੰ ਇਹ ਸੁਨੇਹਾ ਦਿੱਤਾ ਕਿ ਸਰਵਾਈਕਲ ਕੈਂਸਰ ਬੋਹਤ ਹੀ ਆਸਾਨ ਟੈਸਟਾਂ ਨਾਲ ਹੋਣ ਤੋਂ ਪਹਿਲਾ ਹੀ ਜਾਂਚਿਆ ਜਾ ਸਕਦਾ ਹੈ ।
ਡਾ: ਨਰਜੀਤ ਕੌਰ ਜੀ ਨੇ ਔਰਤਾਂ ਨੂੰ ਸਿਹਤਮੰਦ ਅਤੇ ਤੰਦਰੁਸਤ ਕਿਵੇਂ ਰਹਿ ਸਕਦੇ ਹਾਂ,ਓਹਦੇ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਉਹਨਾ ਨੇ ਕਿਹਾ ਕੇ ਸਹੀ ਸਮਾਜ ਦੀ ਸਿਰਜਣਾ ਲਈ ਮਾਨਸਿਕ ਤੇ ਸਰੀਰਕ ਪੱਖੋ ਮਜ਼ਬੂਤ ਔਰਤਾਂ ਰੀੜ੍ਹ ਦੀ ਹੱਡੀ ਵਾਂਗ ਹਨ।
