ਮਾਨਵ ਵਿਕਾਸ ਸੰਸਥਾ ਵੱਲੋਂ ਪਿੰਡ ਜੰਡ ਬਲਾਕ ਪੱਖੋਵਾਲ ਵਿਖੇ ਝੋਨੇ ਦੀ ਸਿੱਧੀ ਬਜਾਈ ਤੇ ਕਿਸਾਨ ਜਾਗਰੂਕਤਾ ਕੈਂਪ.

 

ਲੁਧਿਆਣਾ : ਪੱਖੋਵਾਲ ਬਲਾਕ ਪਿੰਡ ਜੰਡ ਵਿਖੇ ਟੀ ਐਨ ਸੀ ਦੇ ਪ੍ਰੋਜੈਕਟ- ਪ੍ਰਾਣਾ ਅਧੀਨ ਮਾਨਵ ਵਿਕਾਸ ਸੰਸਥਾਨ ਵੱਲੋਂ ਇੱਕ ਕਿਸਾਨ ਜਾਗਰੂਕਤਾ ਕੈਂਪ ਕੀਤਾ ਗਿਆ । ਇਹ ਕੈਂਪ ਲੁਧਿਆਣਾ ਦੇ ਖੇਤੀਬਾੜੀ ਸੁਪਰਵਾਇਜ਼ਰ ਨਵਨੀਤ ਸਿੰਘ ਸੈਣੀ ਵੱਲੋਂ ਕਰਵਾਇਆ ਗਿਆ। ਇਸ ਕੈਂਪ ਦੌਰਾਨ ਮਾਨਵ ਵਿਕਾਸ ਸੰਸਥਾਨ ਵੱਲੋਂ ਜ਼ਿਲ੍ਹਾ ਕੋਆਰਡੀਨੇਟਰ ਸਤਪਾਲ ਸਿੰਘ ਬਰਾੜ ਨੇ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਕਾਰਨ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ । ਕੈਂਪ ਦੌਰਾਨ ਖੇਤੀਬਾੜੀ ਸੁਪਰਵਾਇਜ਼ਰ ਨਵਨੀਤ ਸੈਣੀ ਅਤੇ ਮਨਵੀਰ ਸਿੰਘ ਵੱਲੋਂ ਅਲਟਰਨੇਟ ਵੇਟਿੰਗ ਐਂਡ ਡਰਾਇੰਗ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਇਹ ਇੱਕ ਪਾਣੀ ਬਚਾਉਣ ਵਾਲੀ ਤਕਨੀਕ ਹੈ ਜਿਸ ਨੂੰ ਕਿਸਾਨ ਬਿਨਾਂ ਝੋਨੇ ਦੀ ਫਸਲ ਦੀ ਉਪਜ ਨੂੰ ਨੁਕਸਾਨ ਦਿੱਤੇ ਖੇਤਾਂ ਵਿੱਚ ਆਪਣੇ ਸਿੰਚਾਈ ਵਾਲੇ ਪਾਣੀ ਦੀ ਵਰਤੋਂ ਨੂੰ ਘਟਾਉਣ ਲਈ ਲਾਗੂ ਕਰ ਸਕਦੇ ਹਨ । ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ. ਪੂਜਾ ਨੈਨ ਨੇ ਮਿੱਟੀ ਦੀ ਜਾਂਚ ਦੀ ਮਹੱਤਤਾ ਅਤੇ ਝੋਨੇ ਦੀ ਬਿਜਾਈ ਤੋਂ ਪਹਿਲਾਂ ਕੱਦੂ ਕਰਨ ਦੇ ਨੁਕਸਾਨਾਂ ਬਾਰੇ ਚਰਚਾ ਕਿੱਤੀ।  ਇਸ ਕੈਂਪ ਵਿੱਚ ਮਾਨਵ ਵਿਕਾਸ ਸੰਸਥਾ ਦੇ ਕਿਸਾਨ ਮਿੱਤਰ ਮਨਜੀਤ ਸਿੰਘ, ਮਨਪ੍ਰੀਤ ਸਿੰਘ, ਸ਼ਿੰਦਰਪਾਲ ਸਿੰਘ, ਜਸਵਿੰਦਰ ਸਿੰਘ ਅਤੇ ਕਿਸਾਨ ਕੁਲਵੀਰ ਸਿੰਘ ਢਾਡੀ, ਸਤਪਾਲ ਸਿੰਘ, ਪਵਨਦੀਪ ਸਿੰਘ, ਰਾਜਦੀਪ ਸਿੰਘ, ਹਰਚਰਨ ਸਿੰਘ ਨਾਲ ਹੋਰ 60 ਤੋਂ ਵੱਧ ਕਿਸਾਨਾਂ ਨੇ ਹਾਜ਼ਰੀ ਭਰੀ ਅਤੇ ਇਹਨਾਂ ਵਿੱਚੋਂ ਕੁਝ ਕਿਸਾਨਾਂ ਨੇ ਮਾਨਵ ਵਿਕਾਸ ਸੰਸਥਾਨ ਦੇ ਨਾਲ ਜੁੜ ਕੇ ਝੋਨੇ ਦੀ ਸਿੱਧੀ ਬਿਜਾਈ ਅਪਣਾਉਣ ਦੀ ਗੱਲ ਆਖੀ ।