ਮਸਾਂ ਮਿਲੇ ਇਹ ਫੁਰਸਤ ਦੇ ਪਲ, ਪਰਿਵਾਰ ਨਾਲ ਬੈਠ ਕੇ ਖਾਧਾ ਖਾਣਾ.
ਲੁਧਿਆਣਾ/ ਇੰਦਰਜੀਤ - ਲੋਕ ਸਭਾ ਹਲਕਾ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਡੇਢ ਮਹੀਨੇ ਦੇ ਚੋਣ ਪ੍ਰਚਾਰ ਤੋਂ ਬਾਦ ਮਤਦਾਨ ਦਾ ਕੰਮ ਪੂਰਾ ਹੋਣ ਮਗਰੋਂ ਫੁਰਸਤ ਦੇ ਕੁਝ ਪਲ ਪਰਿਵਾਰਿਕ ਮੈਂਬਰਾਂ ਅਤੇ ਆਪਣੇ ਕਰੀਬੀ ਦੋਸਤਾਂ ਦੇ ਨਾਲ ਗੁਜ਼ਾਰੇ। ਸ੍ਰੀ ਪਰਾਸ਼ਰ ਨੇ ਪਰਿਵਾਰ ਨਾਲ ਬੈਠ ਕੇ ਨਾਸ਼ਤਾ ਕੀਤਾ ਅਤੇ ਦੁਪਹਿਰ ਵੇਲੇ ਸਾਥੀਆਂ ਨਾਲ ਬੈਠ ਕੇ ਵਿਚਾਰਾਂ ਸਾਂਝੀਆਂ ਕੀਤੀਆਂ।