ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਪਿਤਾ ਦੀ ਯਾਦ 'ਚ ਬੂਟੇ ਲਗਾਏ.

ਲੁਧਿਆਣਾ (ਕੁਨਾਲ ਜੇਤਲੀ) - ਹਲਕਾ ਆਤਮ ਨਗਰ ਵਿਧਾਇਕ ਸ: ਕੁਲਵੰਤ ਸਿੰਘ ਸਿੱਧੂ ਜੀ ਨੇ  ਆਪਣੇ ਪਿਤਾ ਸਵ : ਸ: ਗੁਰਦੇਵ ਸਿੰਘ ਸਿੱਧੂ ਜੀ ਦੀ 25ਵੀ ਬਰਸੀ ਮੌਕੇ ਬੂਟੇ ਲਗਾਏ। ਇਸ ਮੌਕੇ ਬੋਲਦੇ ਉਨ੍ਹਾਂ ਕਿਹਾ ਕਿ "ਮਾਤਾ ਪਿਤਾ ਦਾ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ,," ਪਿਤਾ ਦੇ ਦਿੱਤੇ ਜੀਵਨ ਦੇ ਸਾਰ ਨੂੰ ਮੈਂ ਕਦੇ ਨਹੀ ਭੁਲਾਂਗਾ। ਇਲਾਕੇ ਨੂੰ ਹਰਿਆ ਭਰਿਆ ਬਣਾਉਣ ਲਈ ਹਰ ਇਕ ਯਤਨ ਕਰਾਂਗਾ। ਕਿਉਂਕਿ ,ਦਿਨ ਪ੍ਰਤੀ ਦਿਨ ਵੱਧ ਰਹੀ ਤਪਸ਼ ਨੂੰ ਦੇਖਦਿਆਂ ਹਰੇਕ ਮਨੁੱਖ ਨੂੰ ਇਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ ਅਤੇ ਉਸ ਦੀ ਸਾਂਭ ਸੰਭਾਲ ਵੀ ਕਰਨੀ ਚਾਹੀਦੀ ਹੈ ਤਾਂ ਹੀ ਅਸੀਂ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕਰਾਂਗੇ ਤਾਂ ਜੋ ਸ਼ੁਧ ਵਾਤਾਵਰਨ ਮਿਲ ਸਕੇ।

ਇਸ ਮੌਕੇ  ਆਪ ਆਗੂ ਰੇਸ਼ਮ ਸੱਗੂ ਨੇ ਕਿਹਾ ਕਿ ਜੇਕਰ ਅਸੀਂ ਵਾਤਾਵਰਨ ਸੰਭਾਲ ਪ੍ਰਤੀ ਜਾਗਰੂਕ ਨਾ ਹੋਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ। ਆਪਣੇ ਆਸ ਪਾਸ ਦੇ ਇਲਾਕੇ ਨੂੰ ਹਰਿਆ ਭਰਿਆ ਬਣਾਉਣਾ, ਨੌਜਵਾਨਾਂ ਨੂੰ ਪ੍ਰੇਰਤ ਕਰਨਾ ਹੀ ਸਵ: ਗੁਰਦੇਵ ਸਿੰਘ ਸਿੱਧੂ ਜੀ ਨੂੰ ਅਸਲੀ ਸ਼ਰਧਾਂਜਲੀ ਹੋਵੇਗੀ।

ਇਸ ਮੌਕੇ ਯੁਵਰਾਜ ਸਿੱਧੂ, ਕਮਲ ਕਪੂਰ, ਯਸ਼ਪਾਲ ਸ਼ਰਮਾ, ਬੌਬੀ ਪ੍ਰਹਾਰ, ਪ੍ਰਿੰਸ ਜੌਹਰ,  ਜਸਵੀਰ ਸਿੰਘ ਜੱਸਲ, ਰੁਪਿੰਦਰ ਸਿੰਘ ਰਿੰਕੂ, ਸਤਨਾਮ ਸਿੰਘ ਸ਼ੀਰਾ, ਸੁਖਵਿੰਦਰ ਸਿੰਘ ਦਹੇਲੇ, ਅਕਾਸ਼ ਵਰਮਾ, ਲਾਲੀ ਸ਼ਰਮਾ ਅਵਤਾਰ ਸਿੰਘ ਕੰਡਾ, ਸੀਮਾ ਧਾਲੀਵਾਲ, ਸੁਖਵਿੰਦਰ ਕੌਰ ਗਿੱਲ ਵੀ ਹਾਜ਼ਰ ਸਨ।