*ਕੇਂਦਰ 'ਚ ਤੀਜੀ ਵਾਰ ਮੋਦੀ ਸਰਕਾਰ ਬਣਨ 'ਤੇ ਭਾਜਪਾ ਨੇ ਲੱਡੂ ਵੰਡੇ.

 

 *ਭਾਜਪਾ ਵਰਕਰਾਂ ਨੇ ਢੋਲ ਵਜਾ ਕੇ ਅਤੇ ਭੰਗੜਾ ਪਾ ਕੇ ਰਵਨੀਤ ਸਿੰਘ ਬਿੱਟੂ ਦੇ ਕੇਂਦਰੀ ਰਾਜ ਮੰਤਰੀ ਬਣਨ ਦਾ ਜਸ਼ਨ ਮਨਾਇਆ*



 ਲੁਧਿਆਣਾ 9 ਜੂਨ (ਇੰਦਰਜੀਤ) - ਕੇਂਦਰ ਵਿੱਚ ਮੋਦੀ 3.0 ਦੀ ਸਰਕਾਰ ਬਣਨ 'ਤੇ ਭਾਜਪਾ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ, ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਜਪਾ ਲੁਧਿਆਣਾ ਵੱਲੋਂ ਘੰਟਾ ਘਰ ਚੌਕ ਵਿਖੇ ਲੱਡੂ ਵੰਡੇ ਗਏ।ਅਤੇ ਪਟਾਕੇ ਚਲਾਏ ਗਏ ਅਤੇ ਡੋਲ ਵਜਾ ਕੇ ਭੰਗੜੇ ਪਾਏ ਗਏ।

ਇਸ ਦੇ ਨਾਲ ਹੀ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਕੇਂਦਰੀ ਮੰਤਰੀ ਬਣਨ 'ਤੇ ਭਾਜਪਾਈਆ ਦਾ ਖੁਸ਼ੀ ਦਾ ਠਿਕਾਣਾ ਨ ਰਿਹਾ।ਮੋਦੀ ਜ਼ਿੰਦਾਬਾਦ, ਰਵਨੀਤ ਸਿੰਘ ਬਿੱਟੂ ਜ਼ਿੰਦਾਬਾਦ, ਦੇ ਨਾਰੇ ਲਾਉਂਦੇ ਹੋਏ ਇਕ ਦੂਜੇ ਦਾ ਮੂੰਹ ਮਿੱਠਾ ਕਰਾਇਆ।ਇਸ ਮੌਕੇ ਭਾਜਪਾ ਆਗੂਆਂ ਨੇ ਕਿਹਾ ਕਿ ਦੇਸ਼ ਦੀ ਜਨਤਾ ਨੇ ਇੱਕ ਵਾਰ ਫਿਰ ਮੋਦੀ ਸਰਕਾਰ 'ਤੇ ਭਰੋਸਾ ਪ੍ਰਗਟਾਇਆ ਹੈ।  ਉਨ੍ਹਾਂ ਕਿਹਾ ਕਿ ਜੇਕਰ ਤੀਜੀ ਵਾਰ ਮੋਦੀ ਸਰਕਾਰ ਬਣੀ ਤਾਂ ਵਿਕਾਸ ਕਾਰਜਾਂ ਵਿੱਚ ਤੇਜ਼ੀ ਆਵੇਗੀ।  ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਿਛਲੇ 5 ਸਾਲਾਂ ਵਿੱਚ ਜੋ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਸਨ, ਉਹ ਜਾਰੀ ਰਹਿਣਗੀਆਂ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਸਫ਼ਲ ਅਗਵਾਈ ਵਿੱਚ ਅੱਜ ਐਨਡੀਏ ਪਰਿਵਾਰ ‘ਆਤਮ-ਨਿਰਭਰ ਭਾਰਤ-ਵਿਕਸਿਤ ਭਾਰਤ’ ਦੇ ਨਿਰਮਾਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ 140 ਕਰੋੜ ਪਰਿਵਾਰਿਕ ਮੈਂਬਰ ਦੀ ਸੇਵਾ ਕਰਨ ਲਈ ਫੇਰ ਸੰਕਲਿਤ ਹੈ। ਧੀਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਭਾਰਤ ਹੁਣ ਆਪਣੀ ਪੁਰਾਣੀ ਸ਼ਾਨ ਮੁੜ ਹਾਸਲ ਕਰਨ ਵੱਲ ਵਧੇਗਾ।ਇਸ ਮੌਕੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਗਲ, ਪ੍ਰੇਮ ਮਿੱਤਲ, ਕਮਲਜੀਤ ਸਿੰਘ ਕੜਵਲ, ਵਿਪਨ ਸੂਦ ਕਾਕਾ, ਪਰਮਿੰਦਰ ਮਹਿਤਾ, ਜ਼ਿਲ੍ਹਾ ਜਨਰਲ ਸਕੱਤਰ ਸਰਦਾਰ ਨਰਿੰਦਰ ਸਿੰਘ ਮੱਲੀ, ਜ਼ਿਲ੍ਹਾ ਮੀਤ ਪ੍ਰਧਾਨ ਮਹੇਸ਼ ਸ਼ਰਮਾ, ਲੱਕੀ ਚੋਪੜਾ, ਸੁਮਨ ਵਰਮਾ, ਹਰਸ਼ ਸ਼ਰਮਾ, ਲੱਕੀ ਸ਼ਰਮਾ, ਜ਼ਿਲ੍ਹਾ ਸਕੱਤਰ ਨਵਲ ਜੈਨ, ਸਤਨਾਮ ਸਿੰਘ ਸੇਠੀ, ਧਰਮਿੰਦਰ ਸ਼ਰਮਾ, ਅੰਕਿਤ ਬੱਤਰਾ, ਜ਼ਿਲ੍ਹਾ ਪ੍ਰੈੱਸ ਸਕੱਤਰ ਡਾ: ਸਤੀਸ਼ ਕੁਮਾਰ, ਬੁਲਾਰੇ ਨੀਰਜ ਵਰਮਾ, ਸੰਜੀਵ ਚੌਧਰੀ, ਸੁਮਿਤ, ਸੁਰਿੰਦਰ ਕੌਸ਼ਲ, ਵਿਸ਼ਾਲ ਗੁਲਾਟੀ, ਮਹਿਲਾ ਮੋਰਚਾ ਜ਼ਿਲ੍ਹਾ ਜਨਰਲ ਸਕੱਤਰ ਸੀਮਾ ਸ਼ਰਮਾ, ਬੀ.ਸੀ. ਦੇ ਪ੍ਰਧਾਨ ਜਸਵਿੰਦਰ ਸਿੰਘ ਸੱਗੂ, ਕਿਸਾਨ ਮੋਰਚਾ ਦੇ ਮੁਖੀ ਸੁਖਦੇਵ ਸਿੰਘ ਗਿੱਲ, ਪ੍ਰਵਾਸੀ ਮੋਰਚਾ ਦੇ ਮੁਖੀ ਰਾਜ ਕੁਮਾਰ ਭਾਰਦਵਾਜ, ਸੰਤੋਸ਼ ਅਰੋੜਾ, ਸੰਤੋਸ਼ ਵਰਮਾ, ਰੁਪਿੰਦਰ ਕੌਰ ਮੋਂਗਾ, ਸੰਤੋਸ਼ ਵਿੱਜ, ਲੀਗਲ ਸੈੱਲ ਦੇ ਮੁਖੀ ਕੇ.ਜੀ.ਸ਼ਰਮਾ, ਕਲਚਰ ਸੈੱਲ ਦੇ ਮੁਖੀ ਅਨਿਲ ਮਿੱਤਲ, ਸੀਨੀਅਰ ਸਿਟੀਜ਼ਨ ਸੈੱਲ ਦੇ ਮੁਖੀ ਪ੍ਰਿੰ. ਵਿਨੋਦ ਕਾਲੀਆ, ਮੰਡਲ ਪ੍ਰਧਾਨ ਮਨੂ ਅਰੋੜਾ, ਪ੍ਰਮੋਦ ਕੁਮਾਰ, ਅੰਕੁਰ ਵਰਮਾ, ਹਰਬੰਸ਼ ਸਲੂਜਾ, ਅਸ਼ੀਸ਼ ਗੁਪਤਾ, ਅਮਿਤ ਰਾਏ, ਕੇਸ਼ਵ ਗੁਪਤਾ, ਦੀਪਕ ਡਡਵਾਲ, ਰਾਜੀਵ ਸ਼ਰਮਾ, ਹਿਮਾਂਸ਼ੂ ਕਾਲੜਾ, ਗੌਰਵ ਅਰੋੜਾ, ਅਮਿਤ ਸ਼ਰਮਾ, ਸੁਰੇਸ਼ ਅਗਰਵਾਲ, ਗੁਰਵਿੰਦਰ ਸਿੰਘ ਭਮਰਾ, ਅਮਿਤ ਮਿੱਤਲ, ਸੰਦੀਪ ਵਧਵਾ, ਕੇਵਲ ਡੋਗਰਾ, ਬਲਵਿੰਦਰ ਸ਼ਰਮਾ, ਪ੍ਰਗਟ ਸਿੰਘ, ਯੋਗੇਸ਼ ਸ਼ਰਮਾ, ਕੇਵਲ ਡੋਗਰਾ, ਬਲਵਿੰਦਰ ਸਿਆਲ, ਬਲਵਿੰਦਰ ਸਿੰਘ ਬਿੰਦਰ, ਅਸ਼ੋਕ ਰਾਣਾ, ਡਾ: ਪਰਮਜੀਤ ਸਿੰਘ, ਰਜਿੰਦਰ ਸ਼ਰਮਾ, ਜਜਬੀਰ ਮਨਚੰਦਾ, ਪ੍ਰਦੀਪ ਪੰਚੀ, ਰਮੇਸ਼ ਜੈਨ ਬਿੱਟਾ, ਜੀਵਨ. ਮਹਿਰਾ, ਅਜੈ ਗੌੜ, ਸਚਿਨ ਮੌਦਗਿਲ ਆਦਿ ਹਜ਼ਾਰਾਂ ਭਾਜਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ।