ਝੋਨੇ ਦੀ ਸਿੱਧੀ ਬਿਜਾਈ ਬਾਰੇ ਪੀਏਯੂ 'ਚ ਸਟੇਕਹੋਲਡਰ ਵਰਕਸ਼ਾਪ ਕਰਵਾਈ.

ਲੁਧਿਆਣਾ: ਝੋਨੇ ਦੀ ਸਿੱਧੀ ਬਿਜਾਈ ’ਤੇ ਮਾਨਵ ਵਿਕਾਸ ਸੰਸਥਾਨ ਤੇ ਦ ਨੇਚਰ ਕੰਜ਼ਰਵੈਂਸੀ ਵੱਲੋਂ ਖੇਤੀਬਾੜੀ ਨਾਲ ਸਬੰਧਿਤ PAMETI(PAU) ਵਿੱਚ ਇੱਕ ਸਟੇਕਹੋਲਡਰ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਵਿੱਚ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਅਤੇ ਅਲਟਰਨੇਟ ਵੇਟਿੰਗ ਐਂਡ ਡਰਾਇੰਗ ਬਾਰੇ ਜਾਣਕਾਰੀ ਦਿੱਤੀ ਗਈ। ਵਰਕਸ਼ਾਪ ਦੌਰਾਨ ਮੁੱਖ ਮਹਿਮਾਨ ਦੇ ਤੌਰ 'ਤੇ ਡਾਂ. ਪ੍ਰਕਾਸ਼ ਸਿੰਘ ਮੁੱਖ ਖੇਤਬਾੜੀ ਅਫ਼ਸਰ, ਲ਼ੁਧਿਆਣਾ ਵੱਲੋਂ ਸ਼ਿਰਕਤ ਕਿੱਤੀ ਅਤੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸਿੱਧੇ ਬੀਜ ਵਾਲੇ ਝੋਨੇ (ਡੀ.ਐਸ.ਆਰ.) ਅਭਿਆਸਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਉੱਚ ਗੁਣਵੱਤਾ ਵਾਲੇ ਬੀਜਾਂ, ਬੀਜ ਦੀ ਸੋਧ, ਲੇਜ਼ਰ ਲੈਵਲਿੰਗ ਅਤੇ ਘੱਟ ਸਮੇਂ ਵਾਲੀਆਂ ਕਿਸਮਾਂ ਵਾਲੇ ਸੰਤੁਲਿਤ ਖੇਤਾਂ ਵਿੱਚ ਬਿਜਾਈ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਡਾਂ. ਕੇ ਵੀ ਸਿੰਘ, ਡਾਇਰੈਕਟਰ(ਪਾਮੇਟੀ) ਵੱਲੋਂ ਪੰਜਾਬ ਵਿੱਚ ਲੰਬੇ ਸਮੇਂ ਦੀ ਖੇਤੀਬਾੜੀ ਉਤਪਾਦਕਤਾ ਅਤੇ ਵਾਤਾਵਰਣ ਦੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਜਲ ਪ੍ਰਬੰਧਨ ਤਕਨੀਕਾਂ ਵਿੱਚ ਸੁਧਾਰ ਦੀ ਲੋੜ 'ਤੇ ਜ਼ੋਰ ਦਿੱਤਾ। ਭੂਮੀ ਸੁਰੱਖਿਆ ਵਿਭਾਗ ਤੋ ਭੂਮੀ ਸੁਰੱਖਿਆ ਅਫ਼ਸਰ ਸੁਨੀਲ ਕੁਮਾਰ ਅਤੇ ਡਾਂ. ਮਿਨਾਕਸ਼ੀ ਭੱਲ, ਬਾਗਬਾਨੀ ਵਿਭਾਗ ਵੱਲੋਂ ਬਾਗਬਾਨੀ ਵਿਕਾਸ ਅਫ਼ਸਰ ਡਾਂ. ਨਿਖਿਲ ਮਹਿਤਾ, ਖੇਤੀਬਾੜੀ ਵਿਭਾਗ ਵੱਲੋਂ ਖੇਤੀਬਾੜੀ ਇੰਜੀਨੀਅਰ ਅਮਨਪ੍ਰੀਤ ਸਿੰਘ ਘਾਈ ਅਤੇ ਖੇਤੀਬਾੜੀ ਐਕਸਟੇਂਸ਼ਨ ਅਫ਼ਸਰ ਗੁਰਦੀਪ ਸਿੰਘ, ਕੋਪਰੇਟਿਵ ਸੋਸਾਇਟੀ ਵੱਲੋਂ ਇੰਸਪੇਕਟਰ ਚਰਨਜੀਤ ਸਿੰਘ ਅਤੇ ਹੋਰ ਵੀ ਬੁਲਾਰੇ ਮੋਜੂਦ ਸਨ। ਇਸ ਤੋਂ ਇਲਾਵਾ, ਟੀਐਨਸੀ ਦੇ ਰਵਨੀਤ ਸਿੰਘ ਨੇ ਐਲਟਰਨੇਟ ਵੈਟਿੰਗ ਐਂਡ ਡ੍ਰਾਇੰਗ ਵਿਧੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਇਸ ਵਰਕਸ਼ਾਪ ਵਿੱਚ 85 ਤੋਂ ਵੱਧ ਕਿਸਾਨਾਂ ਨੇ ਹਾਜ਼ਰੀ ਭਰੀ ਅਤੇ ਸਾਰੇ ਵਿਭਾਗਾਂ ਵੱਲੋਂ ਕਿਸਾਂਨਾ ਨੂੰ ਲੋੜਿੰਦੀ ਸਹਾਇਤਾ ਕਰਨ ਤੇ ਹਮੇਸ਼ਾ ਨਾਲ ਖੜੇ ਰਹਿਨ ਦੀ ਗੱਲ ਆਖੀ ਅਤੇ ਇਹਨਾਂ ਵਿੱਚੋਂ ਕੁਝ ਕਿਸਾਨਾਂ ਨੇ ਮਾਨਵ ਵਿਕਾਸ ਸੰਸਥਾਨ ਦੇ ਨਾਲ ਜੁੜ ਕੇ ਝੋਨੇ ਦੀ ਸਿੱਧੀ ਬਿਜਾਈ ਅਪਣਾਉਣ ਦੀ ਗੱਲ ਆਖੀ ।ਤਕਨੀਕੀ ਸਲਾਹਕਾਰ (MVS) ਡਾ. ਐਸ. ਸੀ. ਸ਼ਰਮਾ ਨੇ  ਕਿਸਾਨਾਂ ਨਾਲ ਝੋਨੇ ਦੀ ਸਿੱਧੀ ਬਿਜਾਈ ਦੀਆਂ ਚੁਣੌਤੀਆਂ ਬਾਰੇ ਵੀ ਚਰਚਾ ਕੀਤੀ 'ਤੇ ਇਹ ਪ੍ਰੋਗਰਾਮ ਉਨ੍ਹਾਂ ਦੀ ਦੇਖ-ਰੇਖ ਅਤੇ ਸਹਿਯੋਗ ਹੇਠ ਕਰਵਾਇਆ ਗਿਆ ।