*ਨਸ਼ਾ ਤਸਕਰਾ ਤੇ ਨਕੇਲ ਪਾਉਣ ਲਈ ਵਿਧਾਇਕ ਸਿੱਧੂ ਨੇ ਪੁਲਿਸ ਅਧਿਕਾਰੀਆਂ ਨਾਲ ਕੀਤੀ ਮੀਟਿੰਗ.
ਲੁਧਿਆਣਾ, 16 ਜੂਨ (ਕੁਨਾਲ ਜੇਤਲੀ) - ) - ਹਲਕਾ ਆਤਮ ਨਗਰ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋ ਬੀਤੇ ਕੱਲ ਆਪਣੇ ਸਥਾਨਕ ਮੁੱਖ ਦਫਤਰ ਵਿਖੇ ਥਾਣਾ ਇੰਚਾਰਜਾਂ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਦੁੱਗਰੀ ਥਾਣਾ ਇੰਚਾਰਜ ਗੁਰਪ੍ਰੀਤ ਸਿੰਘ ਹਾਂਡਾ, ਥਾਣਾ ਸ਼ਿਮਲਾਪੁਰੀ ਅਤੇ ਥਾਣਾ ਢੋਲੇਵਾਲ ਦੇ ਇੰਚਾਰਜ ਅਮ੍ਰਿਤਪਾਲ ਸਿੰਘ, ਮਾਡਲ ਟਾਊਨ ਦੇ ਇੰਚਾਰਜ ਅਵਨੀਤ ਕੌਰ ਹਾਜ਼ਰ ਸਨ।
ਮੀਟਿੰਗ ਦਾ ਮੁੱਖ ਮੰਤਵ ਨਸ਼ਾ ਤਸਕਰਾ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਨੂੰ ਯਕੀਨੀ ਬਣਾਉਣਾ ਸੀ।
ਵਿਧਾਇਕ ਸਿੱਧੂ ਵੱਲੋ ਥਾਣਾ ਇੰਚਾਰਜਾਂ ਨੂੰ ਦੱਸਿਆ ਗਿਆ ਕਿ ਸ਼ਰਾਰਤੀ ਅਨਸਰ ਪਹਿਲਾਂ ਬੱਚਿਆਂ ਨੂੰ ਨਸ਼ੇ ਦੀ ਆਦਤ ਪਾਓਂਦੇ ਨੇ ਫਿਰ ਉਹ ਨਸ਼ੇ ਦੀ ਪੂਰਤੀ ਲਈ ਚੋਰੀ, ਲੁੱਟ ਖੋਹ ਆਦਿ ਵਾਰਦਾਤਾਂ ਨੂੰ ਵੇਖੋਫ ਅੰਜਾਮ ਦਿੰਦੇ ਹਨ।
ਉਨ੍ਹਾਂ ਦੱਸਿਆ ਕਿ ਹਲਕੇ ਵਿੱਚ ਅਮਨ ਸ਼ਾਂਤੀ ਕਾਇਮ ਰੱਖਣ ਲਈ ਇਨ੍ਹਾਂ ਸਮਾਜ ਵਿਰੋਧੀ ਲੋਕਾਂ ਤੇ ਨਕੇਲ ਪਾਉਣੀ ਸਮੇਂ ਦੀ ਲੋੜ ਹੈ।
ਇਸ ਪਹਿਲਕਦਮੀ ਤਹਿਤ ਵਪਾਰੀ ਆਪਣਾ ਕਾਰੋਬਾਰ ਦਿਨ ਰਾਤ ਚਲਾ ਸਕਣਗੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਇਹ ਸੁਪਨਾ ਹੈ ਕਿ ਪੰਜਾਬ ਨੂੰ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਤੋਂ ਮੁਕਤ ਕੀਤਾ ਜਾਵੇ ਤਾਂ ਜੋ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਇਆ ਜਾ ਸਕੇ।
ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ ਚੇਅਰਮੈਨ ਸੁਰੇਸ਼ ਗੋਇਲ, ਦੀਪਕ ਬਾਂਸਲ, ਵਿਧਾਇਕ ਸਿਆਸੀ ਸਲਾਹਕਾਰ ਰੇਸ਼ਮ ਸੱਗੂ, ਪੀ ਏ ਕਮਲ ਕਪੂਰ, ਬਲਾਕ ਪ੍ਰਧਾਨ ਯਸ਼ਪਾਲ ਸ਼ਰਮਾ, ਪ੍ਰਿੰਸ ਜੋਹਰ ਤੇ ਆਮ ਆਦਮੀ ਪਾਰਟੀ ਆਗੂ ਹਾਜ਼ਰ ਸਨ।