ਦੋ ਪੰਜਾਬੀ ਨੌਜਵਾਨਾਂ ਜੈਵੰਤ ਸਿੰਘ ਗਰੇਵਾਲ ਤੇ ਜਸਰਾਜਨ ਸਿੰਘ ਦੀ ਭਾਰਤੀ ਸਾਫਟ ਟੈਨਿਸ ‘ਚ ਹੋਈ ਚੋਣ.
ਕੋਰੀਆ ਸਾਫਟ ਟੈਨਿਸ ਫੈਡਰੇਸ਼ਨ ਵੱਲੋਂ 18 ਤੋ 24 ਜੂਨ ਤੱਕ ਕਰਵਾਏ ਜਾਣ ਵਾਲੇ
ਲੁਧਿਆਣਾ ; ਕੋਰੀਆ ਕੱਪ ਅੰਤਰਰਾਸ਼ਟਰੀ ਸਾਫਟ ਟੈਨਿਸ ਮੁਕਾਬਲੇ ਲਈ ਭਾਰਤੀ ਸਾਫਟ ਟੈਨਿਸ ਟੀਮ ਵਿੱਚ ਪੰਜਾਬ ਦੇ ਦੋ ਹੋਣਹਾਰ ਖਿਡਾਰੀਆਂ ਦੀ ਚੋਣ ਕੀਤੀ ਗਈ ਹੈ। ਸਾਫਟ ਟੈਨਿਸ ਐਸੋਸੀਏਸ਼ਨ ਆਫ ਪੰਜਾਬ ਦੇ ਜਨਰਲ ਸਕੱਤਰ ਤੇ ਐਮੇਚਿੳਰ ਸਾਫਟ ਟੈਨਿਸ ਫੈਡਰੇਸ਼ਨ ਆਫ ਇੰਡੀਆ ਦੇ ਜੁਆਇੰਟ ਸਕੱਤਰ ਨਰਿੰਦਰ ਸਿੰਘ ਲੁਧਿਆਣਾ ਨੇ ਦੱਸਿਆ ਕਿ ਭਾਰਤੀ ਪੁਰਸ਼ ਸਾਫਟ ਟੈਨਿਸ ਟੀਮ ਵਿੱਚ ਜੈਵੰਤ ਸਿੰਘ ਗਰੇਵਾਲ ਇਆਲੀ ਖੁਰਦ ਲੁਧਿਆਣਾ ਤੇ ਜਸਰਾਜਨ ਸਿੰਘ ਸਾਹਿਬਜ਼ਾਦਾ ਅਜੀਤ ਨਗਰ ਦੀ ਚੋਣ ਹੋਈ ਹੈ। ਜੈਵੰਤ ਸਿੰਘ ਗਰੇਵਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ. ਮਨਪ੍ਰੀਤ ਸਿੰਘ ਇਆਲੀ ਦੇ ਭਤੀਜੇ ਤੇ ਸਾਬਕਾ ਚੇਅਰਮੈਨ ਹਰਬੀਰ ਸਿੰਘ ਇਆਲੀ ਦੇ ਸਪੁੱਤਰ ਹਨ।ਪੰਜਾਬ ਸਾਫਟ ਟੈਨਿਸ ਦੇ ਪੁਰਸ਼ ਵਰਗ ‘ਚ ਇਸ ਇਤਿਹਾਸਿਕ ਪ੍ਰਾਪਤੀ ਤੇ ਐਸੋਸੀਏਸ਼ਨ ਦੇ ਪ੍ਰਧਾਨ ਗੁਰਪਰਵੇਜ਼ ਸਿੰਘ ਸ਼ੈਲਾ ਤੇ ਸੰਯੁਕਤ ਸਕੱਤਰ ਡਾ. ਪ੍ਰਦੀਪ ਕੁਮਾਰ ਸਮੇਤ ਸੀਨੀਅਰ ਮੈਂਬਰਾਂ ਨੇ ਚੁਣੇ ਗਏ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਭਾਰਤੀ ਸਾਫਟ ਟੈਨਿਸ ਟੀਮ ਨੂੰ ਅੰਤਰਰਾਸ਼ਰਟੀ ਪੱਧਰ ਤੇ ਵਧੀਆ ਪ੍ਰਦਾਸ਼ਨ ਕਰਨ ਲਈ ਪ੍ਰੇਰਿਤ ਕੀਤਾ।