ਡਾ ਕੋਟਨਿਸ ਹਸਪਤਾਲ ਵਿਖੇ ਮਨਾਇਆ ਵਿਸ਼ਵ ਯੋਗ ਦਿਵਸ.

ਲੁਧਿਆਣਾ (ਇੰਦਰਜੀਤ) - ਅੱਜ ਕੋਟਨਿਸ ਐਕੂਪੰਕਚਰ ਹਸਪਤਾਲ ਵੱਲੋਂ ਚਲਾਏ ਜਾ ਰਹੇ ਸੀ.ਪੀ.ਐਲ.ਆਈ. ਅਤੇ �".ਡੀ.ਆਈ.ਸੀ. ਪ੍ਰੋਜੈਕਟ (ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ, ਭਾਰਤ ਸਰਕਾਰ ਵੱਲੋਂ ਸਪਾਂਸਰ) ਅਧੀਨ ਪੰਜਾਬ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਅਤੇ ਇਸ ਦਾ ਸ਼ਿਕਾਰ ਹੋ ਚੁੱਕੇ ਵਿਅਕਤੀਆਂ ਨੂੰ ਠੀਕ ਕਰਨ ਦੇ ਉਦੇਸ਼ ਨਾਲ ਵਿਸ਼ਵ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਨਸ਼ੇ ਦੀ ਸਮੱਸਿਆ ਨਾਲ ਜੂਝ ਰਹੇ ਨੌਜਵਾਨਾਂ ਨੇ ਆਪਣਾ ਦਰਦ ਸਾਰਿਆਂ ਨਾਲ ਸਾਂਝਾ ਕੀਤਾ ਅਤੇ ਉਨ੍ਹਾਂ ਨੂੰ ਅਜਿਹੇ ਪ੍ਰੇਰਨਾਦਾਇਕ ਵਿਅਕਤੀਆਂ ਅਭਿਸ਼ੇਕ, ਅਮਨਦੀਪ ਅਤੇ ਡੇਵਿਡ ਨਾਲ ਵੀ ਜਾਣੂ ਕਰਵਾਇਆ ਗਿਆ ਜੋ ਇਸ ਨਸ਼ੇ ਦੀ ਲਤ ਤੋਂ ਬਾਹਰ ਆਏ ਹਨ ਅਤੇ ਉਨ੍ਹਾਂ ਨੇ ਆਪਣੇ ਤਜ਼ਰਬੇ ਵੀ ਉਨ੍ਹਾਂ ਨਾਲ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਯੋਗਾ, ਐਕੂਪੰਕਚਰ ਅਤੇ ਨਸ਼ਾ ਛੁਡਾਊ ਕੇਂਦਰ ਤੋਂ ਮਿਲੇ ਮਾਰਗਦਰਸ਼ਨ ਦੀ ਮਦਦ ਨਾਲ ਉਹ ਨਸ਼ੇ ਦੀ ਦਲਦਲ 'ਚੋਂ ਬਾਹਰ ਨਿਕਲਣ 'ਚ ਕਾਮਯਾਬ ਹੋਏ ਹਨ। ਇਸ ਮੌਕੇ ਹਸਪਤਾਲ ਦੇ ਡਾਇਰੈਕਟਰ ਡਾ: ਇੰਦਰਜੀਤ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਸਿੰਥੈਟਿਕ ਨਸ਼ਿਆਂ ਦੇ ਚੁੰਗਲ 'ਚੋਂ ਕੱਢਣ ਲਈ ਪਹਿਲਾਂ ਸਾਨੂੰ ਉਨ੍ਹਾਂ ਨੂੰ ਰਵਾਇਤੀ ਨਸ਼ਿਆਂ ਵੱਲ ਤੋਰਨ ਅਤੇ ਫਿਰ ਨਸ਼ਾ ਛੁਡਾਉਣ ਵੱਲ ਲਿਜਾਣਾ ਹੋਵੇਗਾ ਨਹੀਂ ਤਾਂ ਪੰਜਾਬ ਦਾ ਭਵਿੱਖ ਨਸ਼ਿਆਂ 'ਤੇ ਨਿਰਭਰ ਹੋਵੇਗਾ। ਇਸ ਮੌਕੇ ਨੇਹਾ ਖਾਨ, ਸਵਾਤੀ , ਕੰਚਨ ,ਗਗਨਦੀਪ ਕੁਮਾਰ, ਮਨੀਸ਼ਾ, ਅਮਨ, ਡਾ: ਰਘੁਵੀਰ ਸਿੰਘ, ਮਹੇਸ਼, ਮੀਨੂੰ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |