25 ਜੂਨ ਕਾਂਗਰਸ ਦੀ ਲੋਕਤੰਤਰ ਦੀ ਹੱਤਿਆ ਦੇ ਕਾਲੇ ਦਿਨ ਵਜੋਂ ਮਨਾਇਆ ਜਾਂਦਾ ਰਹੇਗਾ - ਗੋਸ਼ਾ, ਸੰਗੋਵਾਲ.

 

ਕਾਂਗਰਸ ਨੇ ਹਮੇਸ਼ਾ ਲੋਕਤੰਤਰ ਨੂੰ ਖਤਮ ਕਰਨ ਵਾਸਤੇ ਕੰਮ ਕੀਤਾ  ਗੋਸ਼ਾ 

ਲੁਧਿਆਣਾ (ਇੰਦਰਜੀਤ) - ਦਿਹਾਤੀ ਦੇ ਪ੍ਰਧਾਨ ਰਮਿੰਦਰ ਸਿੰਘ ਸੰਗੋਵਾਲ ਦੀ ਅਗਵਾਈ ਵਿੱਚ 25 ਜੂਨ 1975 ਐਮਰਜੈਂਸੀ  ਦਾ ਕਾਲਾ ਦਿਨ ਓਮੈਕਸ ਵਿੱਚ ਮਨਾਇਆ ਗਿਆ ਜਿਸ ਵਿਚ ਉਚੇਚੇ ਤੌਰ ਤੇ ਗੁਰਦੀਪ ਸਿੰਘ ਗੋਸ਼ਾ ਮੁੱਖ ਪਰਵਕਤਾ ਦੇ ਤੌਰ ਤੇ ਹਾਜਰ ਹੋਏ ਅਤੇ ਬੋਲਦੇ ਕਿਹਾ ਕੀ ਕਾਂਗਰਸ ਨੇ ਹਮੇਸ਼ਾ ਲੋਕਤੰਤਰ ਨੂੰ ਢਾਹ ਲਾਉਣ ਦਾ ਕੰਮ ਕੀਤਾ ਹੈ ਇਸ ਦਿਨ 24 ਜੂਨ 1975 ਨੂੰ ਸੱਭ ਤੋਂ ਵੱਡੀ ਲੋਕਤੰਤਰ ਨੂੰ ਖਤਮ ਕਰਨ ਦੀ ਸਾਜ਼ਿਸ਼ ਮਜੂਦਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋ ਆਪਣੀ ਸੱਤਾ ਦੀ ਭੁੱਖ ਮਿਟਾਉਣ ਲਈ ਕੀਤੀ ਗਈ ਸੈਕੜੇ ਲੋਕਾਂ ਦੀ ਜਾਨ ਨਾਲ ਖੇਡੇ ਅਤੇ ਲੱਖਾਂ ਲੋਕਾਂ ਨੂੰ ਜੇਲ ਵਿਚ ਸੁੱਟ ਦਿੱਤਾ ਗਿਆ ਸਿਰਫ ਕਾਰਣ ਮਾਣਯੋਗ ਅਦਾਲਤ ਵਲੋ ਇੰਦਰਾ ਗਾਂਧੀ ਨੂੰ ਵੋਟਾਂ ਜਿੱਤਣ ਲਈ ਗ਼ਲਤ ਢੰਗ ਨਾਲ ਹੱਥ ਕੰਡੇ ਵਰਤਣ ਤੇ 6 ਸਾਲ ਦੀ ਪਾਬੰਦੀ ਲਗਾ ਦਿੱਤੀ ਗਈ ਜਿਸ ਕਰਕੇ ਗੁੱਸੇ ਵਿੱਚ ਸਤਾ ਦੀ ਲਾਲਚ ਵੱਸ ਮਾਣਯੋਗ ਅਦਾਲਤ,ਪ੍ਰੈਸ,ਨੇਤਾਵਾਂ ਅਤੇ ਆਮ ਲੋਕਾਂ ਨੂੰ ਬੋਲਣ ਤੇ ਮੁਕੰਮਲ ਪਾਬੰਦੀ 21 ਮਹੀਨੇ ਲੱਗਾ ਦਿੱਤੀ ਜਿਸ ਨਾਲ ਦੇਸ਼ ਲੋਕਤੰਤਰ ਤੋ ਤਾਨਾਸ਼ਾਹੀ ਵੱਲ ਵੱਧ ਗਿਆ ਜਿਹੜਾ ਦਿਨ ਅਸੀ ਭਾਰਤ ਵਾਸੀ ਨਹੀਂ ਭੁੱਲ ਸਕਦੇ ਇਸ ਵਕਤ ਦਿਹਾਤੀ ਲੁਧਿਆਣਾ ਦੇ ਪ੍ਰਧਾਨ ਰਮਿੰਦਰ ਸਿੰਘ ਸੰਗੋਵਾਲ ਨੇ ਬੋਲਦੇ ਕਿਹਾ ਅੱਜ ਵੀ ਕਾਂਗਰਸ ਗੁੰਡਾਗਰਦੀ ਨਾਲ ਚਾਲਬਾਜੀ ਨਾਲ ਦੇਸ਼ ਦੀ ਸੱਤਾ ਹਾਸਿਲ ਕਰਨਾ ਚਾਹੁੰਦੀ ਹੈ ਕਦੀ ਕਾਮਯਾਬ ਨਹੀਂ ਹੋਵੇਗੀ ਪਿੰਡਾ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਨਿੱਤ ਨਵੇਂ ਹੱਥ ਕੰਡੇ ਵਰਤਦੇ ਹਨ ਕਦੀ ਕਿਸਾਨਾਂ ਨੂੰ ਕਦੀ ਮਜ਼ਦੂਰਾ ਨੂੰ ਦੇਸ਼ ਦੇ ਦੁਸ਼ਮਣਾ ਹੱਥ ਏਜੰਡੇ ਤਹਿਤ ਗ਼ਲਤ ਪ੍ਰਚਾਰ ਕਰਵਾਂਦੇ ਹਨ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਲੋਕਾਂ ਦੇ ਜਨ ਨਾਇਕ ਹਨ ਅਤੇ ਕਿਸਾਨਾਂ ਅਤੇ ਪੰਜਾਬੀਆਂ ਨਾਲ ਖਾਸ ਸਨੇਹ ਰੱਖਦੇ ਹਨ ਅਸੀ ਮੋਦੀ ਸਰਕਾਰ ਦੀਆ ਨੀਤੀਆਂ ਘਰ ਘਰ ਪਹੁੰਚਣ ਦਾ ਕੰਮ ਕਰਦੇ ਰਹਾਂਗੇ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਭਾਜਪਾ ਆਗੂਆਂ ਨੇ ਸ਼ਮੂਲੀਅਤ ਕੀਤੀ ਅਤੇ ਮੌਕੇ ਤੇ ਉਚੇਚੇ ਤੌਰ ਤੇ 

ਰੋਹਿਤ ਮਜਾਨ ਆਸ਼ੀਸ਼ ਕੱਕੜ ਅਰਸ਼ਦੀਪ ਕਪੂਰ ,ਕੀਰਤੀ ਗਰੋਵਰ, ਰਣਜੀਤ ਸਿੰਘ, ਵਿਕਾਸ ਰਾਜਦੇਵ ਗੌਰਵ ਸ਼ਰਮਾ ,ਨਵਜੋਤ ਸਿੰਘ, ਤਜਿੰਦਰ ਸਿੰਘ ਸੋਨੂੰ ਗੁਰਿੰਦਰ ਸਿੰਘ ਸੇਠੀ ,ਬੱਬੂ ਪੰਧੇਰ ਹਾਜਿਰ ਸਨ।