ਕਿਸਾਨ ਆਗੂ 'ਤੇ ਦਰਜ 307 ਦਾ ਕੇ.ਸ ਰੱਦ ਕਰਵਾਉਣ ਦੀ ਮੰਗ ਨੂੰ ਲੈਕੇ BKU ਏਕਤਾ ਵੱਲੋਂ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਦਫ਼ਤਰ ਬਾਹਰ ਧਰ.ਨਾ ਅਤੇ ਰੋ.ਸ ਪ੍ਰਦਰਸ਼ਨ.
ਲੁਧਿਆਣਾ (ਇੰਦ੍ਰਜੀਤ) : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਦਫਤਰ ਅੱਗੇ ਅੱਜ ਤੋਂ ਢਾਈ ਸਾਲ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਭਾਜਪਾ ਉਮੀਦਵਾਰ ਐਸ ਆਰ ਲੱਧੜ ਜੋ ਪਿੰਡ ਖੇੜੀ ਝੰਬੇੜੀ ਆਈਆ ਸੀ ਜਦੋ ਉਸਨੂੰ ਸਵਾਲ ਕਰਨ ਲਈ ਕਿਸਾਨ ਆਗੂ ਸਵਾਲ ਕਰਨ ਲੱਗੇ ਤਾਂ ਉਹ ਪਤਰੇ ਵਾਚ ਗਏ ਤੇ ਬਾਅਦ ਵਿੱਚ ਐਸ ਸੀ ਐਸ ਟੀ ਤੇ ਹੋਰ ਕੇਸ ਪਾਏ ਗਏ,ਇਹਨਾਂ ਕੇਸਾ ਨੂੰ ਕੈਂਸਲਿਗ ਕਰਵਾਉਣ ਲਈ ਧਰਨਾ ਦਿੱਤਾ ਗਿਆ ਆਗੂਆ ਕਿਹਾ ਕਿ ਪਹਿਲਾਂ ਇਨਕੁਆਰੀ ਹੋ ਚੁੱਕੀਆ ਹਨ ਪਰ ਕੋਰਟ ਚ ਨਹੀਂ ਦਿੱਤੀਆ
ਧਰਨੇ ਦੌਰਾਨ ਅੱਜ ਐਸ ਪੀ ਡੀ ਅਮਨਦੀਪ ਬਰਾੜ ਨੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਕਿਹਾ ਕਿ ਕੈਂਸਲਿਗ ਵਾਲੀ ਰਿਪੋਰਟ ਕਲ ਤੱਕ ਪੇਸ਼ ਕੀਤੀ ਜਾਵੇਗੀ
ਆਗੂਆ ਕਿਹਾ ਕਿ ਜੋ ਕੁਝ ਸਰਕਾਰਾਂ ਵਾਅਦੇ ਕਰਕੇ ਲਾਗੂ ਨਹੀਂ ਕਰਦੀਆਂ ਇਸ ਤਰ੍ਹਾਂ ਹੀ ਅਫਸਰਸ਼ਾਹੀ ਵੀ ਵਾਅਦੇ ਕਰਕੇ ਲਾਗੂ ਨਹੀਂ ਕਰਦੇ ਪਰ ਆਪਣੇ ਕੋਲ ਸ਼ੰਘਰਸ਼ ਤੋਂ ਬਿਨਾਂ ਹੋਰ ਚਾਰਾ ਨਹੀਂ ਸੋ ਆਪਾ ਆਪਣੇ ਏਕੇ ਨੂੰ ਹੋਰ ਤਕੜਾ ਕਰੀਏ ਤੇ ਮੰਗਾ ਮੰਨਵਾ ਸਕੀਏ ਅੱਜ ਦੇ ਧਰਨੇ ਨੂੰ ਜਿਲਾ ਪ੍ਰਧਾਨ ਚਰਨ ਸਿੰਘ ਨੂਰਪਰਾ,ਜਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ,ਚਰਨਜੀਤ ਸਿੰਘ ਫੱਲੇਵਾਲ,ਮਨੋਹਰ ਸਿੰਘ ਕਲਾਹੜ,ਬਲਵੰਤ ਸਿੰਘ ਘੁਡਾਣੀ,ਹਰਜੀਤ ਘਲੋਟੀ,ਯੁਵਰਾਜ ਸਿੰਘ ਘੁਡਾਣੀ,ਜਸਵੀਰ ਸਿੰਘ ਅਸ਼ਗਰੀਪੁਰ,ਦਵਿੰਦਰ ਸਿੰਘ ਸਿਰਥਲਾ,ਦਰਸ਼ਨ ਸਿੰਘ ਗ਼ਾਲਿਬ,ਗੁਰਪ੍ਰੀਤ ਸਿੰਘ ਨੂਰਪਰਾ,ਨਾਜਰ ਸਿੰਘ ਸਿਆੜ,ਜਗਤਾਰ ਸਿੰਘ,ਹਰਦੇਵ ਸਿੰਘ ਨੇ ਵੀ ਸੰਬੋਧਨ ਕੀਤਾ ।