ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਰਜਿਸਟਰੇਸ਼ਨ ਸੰਬੰਧੀ ਸੰਗਤਾਂ ਲਈ ਹੈਲਪਲਾਇਨ ਜਾਰੀ : ਐਡਵੋਕੇਟ ਹਰਕਮਲ ਸਿੰਘ .

ਕਰਨ ਜੇਤਲੀ

ਲੁਧਿਆਣਾ,8 ਨਵੰਬਰ : ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨਾਂ ਦੀ ਰਜਿਸਟਰੇਸ਼ਨ ਸੰਬੰਧੀ ਸੰਗਤਾਂ ਲਈ ਵਕੀਲਾਂ ਵਲੋ ਇੱਕ ਹੈਲਪਲਾਇਨ ਜਾਰੀ ਕੀਤੀ ਗਈ ਹੈ ਜਿਸ ਦਾ  ਹੈਲਪ ਲਾਈਨ ਫੋਨ ਨੰਬਰ  9876000070 ਹੈ। ਇਸ ਸੰਬੰਧੀ ਐਡਵੋਕੇਟ ਹਰਕਮਲ ਸਿੰਘ ਮੇਘੋਵਾਲ  ਪ੍ਰਧਾਨ ਜਰਖੜ ਖੇਡਾਂ  ਨੇ ਆਪਣੇ ਸਾਥੀ ਵਕੀਲਾਂ ਦੇ ਸਹਿਯੋਗ ਨਾਲ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਚਾਹਵਾਨ ਸੰਗਤ ਦੀ ਰਜਿਸਟਰੇਸ਼ਨ ਅਤੇ ਪੁਲਿਸ ਵੈਰੀਫੀਕੇਸ਼ਨ ਕਰਾਉਣ ਵਿੱਚ ਸਹਿਯੋਗ ਦੇਣ ਲਈ ਹੈਲਪਲਾਇਨ ਜਾਰੀ ਕੀਤੀ ਹੈ ਜਿਸ ਰਾਹੀ ਜਾਣ ਵਾਲੀ ਸੰਗਤ ਹਰ ਤਰਾਂ ਦੀ ਜਾਣਕਾਰੀ ਲੈ ਸਕਦੀ ਹੈ ਅਤੇ ਜੇਕਰ ਫਾਰਮ ਭਰਨ ਜਾ ਰਜ਼ਿਸਟਰੇਸ਼ਨ ਕਰਵਾਉਣ ਲਈ ਕੋਈ ਵੀ ਦਿੱਕਤ ਆਵੇਗੀ ਜਾਂ ਪੁਲਿਸ ਵਾਰੀਫੀਕੱਸ਼ਨ ਦੌਰਾਨ ਕੋਈ ਪਰੇਸ਼ਾਨੀ ਹੋਵੇ ਤਾਂ ਵਕੀਲਾਂ ਦਾ ਪੈਨਲ ਸੰਗਤ ਲਈ ਫਾਰਮ ਭਰਨ ਅਤੇ ਹਰ ਤਰਾਂ ਦੀ ਸੁੱਵਿਧਾ ਮੁਹੱਇਆ ਕਰਵਾਏਗਾ ।ਇਸ ਮੌਕੇ ਉਹਨਾਂ ਨਾਲ ਸ਼ੋਮਣੀ ਅਕਾਲੀ ਦਲ ਲੀਗਲ ਸੈੱਲ ਮਾਲਵਾ ਜੋਨ 3 ਦੇ ਪ੍ਰਧਾਨ ਐਡਵੋਕੇਟ ਸ਼ਿਵ ਸ਼ਰਮਾ ਵੀ ਹਾਜ਼ਰ ਜਿੰਨਾਂ ਨੇ ਆਪਣੀ ਟੀਮ ਸਮੇਤ ਇਸ ਨੇਕ ਕਾਰਜ਼ ਵਿੱਚ ਸਹਿਯੋਗ ਦੇਣ ਦਾ ਭਰੋਸਾ ਦਵਾਇਆ ਅਤੇ ਉਹਨਾਂ ਨਾਲ ਐਡਵੋਕੇਟ ਸੁਮਿਤ ਸਿੰਘ, ਐਡਵੋਕੇਟ ਸਤਬੀਰ ਸਿੰਘ, ਐਡਵੋਕੇਟ ਸੁਪਨੀਤ ਸਿੰਘ , ਐਡਵੋਕੇਟ ਗੈਰਵ ਭੰਡਾਰੀ , ਐਡਵੋਕੇਟ ਅਮਨਦੀਪ ਸਿੰਘ ਮੱਕੜ, ਐਡਵੋਕੇਟ ਗੁਰਪ੍ਰੀਤ ਸਿੰਘ , ਐਡਵੋਕੇਟ ਵਿਨੋਦ ਸ਼ਰਮਾ, ਐਡਵੋਕੇਟ ਲਖਵੀਰ ਸਿੰਘ, ਐਡਵੋਕੇਟ ਰੋਬਿਨ ਸਿੱਧੂ, ਐਡਵੋਕੇਟ ਅਨੁਰਾਗ ਚੋਪੜਾ,ਐਡਵੋਕੇਟ ਭੁਪਿੰਦਰ ਸਿੰਘ ਸਿੱਧੂ ਆਦਿ ਹੋਰ  ਸ਼ਾਮਿਲ ਸਨ।