ਬੀਕੇਯੂ ਏਕਤਾ ਉਗਰਾਹਾਂ ਨੇ ਸੌਂਪਿਆ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਨੂੰ ਮੰਗ ਪੱਤਰ .

ਲੁਧਿਆਣਾ (ਇੰਦਰਜੀਤ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਸੰਯੁਕਤ ਕਿਸਾਨ ਮੋਰਚਾ (ਭਾਰਤ)ਦੇ ਦਿੱਤੇ ਗਏ ਸੱਦੇ ਤਹਿਤ 17 ਜੁਲਾਈ 2024 ਨੂੰ ਵਿਰੋਧੀ ਧਿਰ ਦੇ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਥਾਂ ਸਾਬਕਾ ਐਮ ਐਲ ਏ ਕੁਲਦੀਪ ਸਿੰਘ ਵੈਦ ਨੂੰ ਦਿੱਲੀ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਵੱਡੇ ਇਕੱਠ ਵੱਲੋਂ ਪ੍ਰਦਰਸ਼ਨ ਕਰਕੇ ਮੰਗ ਪੱਤਰ ਦਿੱਤਾ  ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ  ਇਤਿਹਾਸਿਕ ਕਿਸਾਨੀ ਸੰਘਰਸ਼ ਦੀ ਦਾਬ ਨਾਲ ਜਿੱਥੇ ਤਿੰਨ ਖੇਤੀ ਕਾਨੂੰਨਾ ਨੂੰ ਰੱਦ ਕਰਵਾਇਆ ਅਤੇ ਨਾਲ ਹੀ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਅਤੇ ਹੋਰ ਕਿਸਾਨੀ ਮੰਗਾਂ ਨੂੰ ਲਿਖਤੀ ਤੌਰ ਤੇ ਲੈ ਕੇ ਆਏ ਸੀ ਪਰ ਕੇਂਦਰ ਸਰਕਾਰ ਵੱਲੋਂ ਇਨਾਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਗਿਆ  ਆਗੂਆਂ ਕਿਹਾ ਭਖਦੀਆਂ ਕਿਸਾਨ ਮੰਗਾਂ ਵਿੱਚ ਐਮਐਸਪੀ ਦੀ ਕਾਨੂੰਨੀ ਗਰੰਟੀ ਤੋਂ ਇਲਾਵਾ ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ ਬਿਜਲੀ ਖੇਤਰ ਦਾ ਨਿਜੀਕਰਨ ਬੰਦ ਕਰੋ ਅਤੇ ਪ੍ਰੀਪੇਡ ਮੀਟਰ ਲਾਉਣੇ ਬੰਦ ਕਰੋ ਖੇਤੀ ਬੰਦ ਕਰੋ ਅਤੇ ਖੇਤੀ ਲਾਗਤਾਂ ਤੇ ਸਬਸਿਡੀ ਮੁੜ ਸ਼ੁਰੂ ਕੀਤੀ ਜਾਵੇ ਸਾਰੀਆਂ ਫਸਲਾਂ ਵਿਆਪਕ ਬੀਮਾ ਸਕੀਮ ਲਾਗੂ ਕੀਤੀ ਜਾਵੇ ਕਿਸਾਨਾਂ ਮਜ਼ਦੂਰਾਂ ਨੂੰ 60 ਸਾਲ ਦੀ ਉਮਰ ਤੋਂ 10 ਹਜਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ ਇਤਿਹਾਸਿਕ ਦਿੱਲੀ ਘੋਲ ਦੇ 736 ਕਿਸਾਨ ਸ਼ਹੀਦਾਂ ਦ ਦੀ ਯਾਦ ਵਿੱਚ ਇੱਕ ਢੁਕਮੀ ਸ਼ਹੀਦੀ ਯਾਦਗਾਰ ਦਾ ਨਿਰਮਾਣ ਕੀਤਾ ਜਾਵੇ ਖੇਤੀਬਾੜੀ ਲਈ ਕੇਂਦਰੀ ਬਜਟ ਰੱਖਿਆ ਜਾਵੇ   ਕਿਸਾਨਾਂ ਦੀਆਂ ਪ੍ਰਮੁੱਖ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ  ਆਗੂਆ ਕਿਹਾ ਕਿ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨਾ ਨੂੰ ਤਾ ਰੱਦ ਕਰ ਦਿੱਤਾ ਪਰ ਕਿਸਾਨਾਂ ਦੀਆਂ ਲਿਖਤੀ ਤੌਰ ਤੇ ਮੰਨੀਆਂ ਹੋਈਆਂ ਮੰਗਾਂ ਨੂੰ ਤਾਂ ਕੀ ਲਾਗੂ ਕਰਨਾ ਸੀ ਹੁਣ ਵਿੰਗੇ ਟੇਢੇ ਢੰਗ ਨਾਲ ਉਸ ਤੋਂ ਵੀ ਖਤਰਨਾਕ ਕਾਨੂੰਨ ਲੈ ਕੇ ਆ ਰਹੀ ਹੈ,ਜਲ ਜੰਗਲ ਜਮੀਨਾ ਕਾਰਪੋਰੇਟਾ ਨੂੰ ਦੇਣ ਜਾ ਰਹੀਆਂ ਹਨ,ਸਰਕਾਰੀ ਅਦਾਰਿਆਂ ਨੂੰ ਖ਼ਤਮ ਕਰਕੇ ਕਾਰਪੋਰੇਟ ਘਰਾਣਿਆਂ  ਨੂੰ ਸੌਪਣ ਦੀ ਤਿਆਰੀ ਹੈ ਆਗੂਆ ਕਿਹਾ ਕਿ ਲੋਕਾਂ ਦੀ ਅਵਾਜ਼ ਨੂੰ ਦਬਾਉਣ ਲਈ ਹੁਣ ਤਿੰਨ ਕਾਲੇ ਕਾਨੂੰਨ ਲਾਗੂ ਕਰਕੇ ਮਨੁੱਖੀ ਅਧਿਕਾਰਾਂ ਨੂੰ ਖ਼ਤਮ ਕਰਕੇ ਫਾਸ਼ੀਵਾਦ ਵੱਲ ਨੂੰ ਵਧ ਰਹੀ ਹੈ ਇਸ ਵੇਲੇ ਸਾਨੂੰ ਆਪਣਾ ਏਕਾ ਹੋਰ ਮਜਬੂਤ ਕਰਨ ਦੀ ਲੋੜ ਹੈ ਤਾਂ ਜੋ ਆਪਾ ਆਪਣੀਆਂ ਮੰਗਾਂ ਮੰਨਵਾ ਸਕੀਏ,ਅੱਜ ਦੇ ਧਰਨੇ ਪ੍ਰਦਰਸਨ ਨੂੰ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪਰਾ,ਜਿਲ੍ਹਾ ਮਲੇਰਕੋਟਲਾ ਸੀਨੀ ਮੀਤ ਪਰਧਾਨ ਸਰਬਜੀਤਸਿੰਘ ਭਰਥਲਾ,ਸੁਦਾਗਰ ਸਿੰਘ ਜਨ:ਸਕੱਤਰ,ਕੇਵਲ ਸਿੰਘ ਭੜੀ,ਮਨੋਹਰ ਸਿੰਘ ਕਲਾਹੜ,ਚਰਨਜੀਤ ਸਿੰਘ ਫੱਲੇਵਾਲ,ਬਲਵੰਤ ਸਿੰਘ ਘੁਡਾਣੀ,ਰਵਿੰਦਰ ਸਿੰਘ ਜਗਤਾਰ ਸਿੰਘ,ਦਰਸ਼ਨ ਸਿੰਘ,ਯੁਵਰਾਜ ਸਿੰਘ ਘੁਡਾਣੀ,ਜਸਵੀਰ ਸਿੰਘ ਅਸ਼ਗਰੀਪੁਰ ਤੇ ਬਿਕਰਜੀਤ ਸਿੰਘ ਕਾਲਖ ਬਲਾਕਾਂ ਦੇ ਪ੍ਰਧਾਨ ਸਕੱਤਰਾਂ ਨੇ ਵੀ ਸੰਬੋਧਨ ਕੀਤਾ