ਪੰਜਾਬ ਰਾਜ ਅੰਤਰ ਸਕੂਲ ਹਾਕੀ ਚੈਂਪੀਅਨਸ਼ਿਪ (ਅੰਡਰ 19).
ਸਾਈ ਪਟਿਆਲਾ, ਤਰਨ ਤਾਰਨ, ਅੇੈਸਜੀਪੀਸੀ ਸੈਮੀਫਾਈਨਲ ਵਿੱਚ ਪੁੱਜੇ
ਕਰਨ ਜੇਤਲੀ
ਲੁਧਿਆਣਾ 8 ਨਵੰਬਰ : ਪੰਜਾਬ ਰਾਜ ਅੰਤਰ ਸਕੂਲ ਹਾਕੀ ਚੈਂਪੀਅਨਸ਼ਿਪ (ਅੰਡਰ 19 ਸਾਲ )ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਚੱਲ ਰਹੀ ਹੈ
ਦੇ ਤੀਜੇ ਦਿਨ ਅੱਜ ਜਲੰਧਰ ,ਸਾਈ ਪਟਿਆਲਾ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕੈਡਮੀ ,ਤਰਨ ਤਾਰਨ, ਨੇ ਆਪੋ ਆਪਣੇ ਮੈਚ ਜਿੱਤ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਅੱਜ ਤੀਜੇ ਦਿਨ ਦਿਨ ਖੇਡੇ ਗਏ ਮੈਚਾਂ ਵਿੱਚ ਜਲੰਧਰ ਨੇ ਖਾਲਸਾ ਕਾਲਜ ਹਾਕੀ ਵਿੰਗ ਅੰਮ੍ਰਿਤਸਰ ਨੂੰ 2-1 ਨਾਲ,ਸਾਈ ਪਟਿਆਲਾ ਨੇ ਛੇਹਰਟਾ ਵਿੰਗ ਅੰਮ੍ਰਿਤਸਰ ਨੂੰ 3-1 ਨਾਲ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕੈਡਮੀ ਬਾਬਾ ਬਕਾਲਾ ਨੇ ਜਰਖੜ ਹਾਕੀ ਅਕੈਡਮੀ ਨੂੰ 5-1 ਨੂੰ ਹਰਾ ਕੇ ਆਖ਼ਰੀ ਚਾਰਾਂ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਕੱਲ੍ਹ ਆਖ਼ਰੀ ਕੁਆਰਟਰ ਫਾਈਨਲ ਮੁਕਾਬਲਾ ਮਾਲਵਾ ਅਕੈਡਮੀ ਅਤੇ ਜਲੰਧਰ ਦੇ ਵਿਚਕਾਰ ਖੇਡਿਆ ਜਾਵੇਗਾ
ਅੱਜ ਦੇ ਮੈਚਾਂ ਦੌਰਾਨ ਸ੍ਰੀ ਰਮੇਸ਼ ਵਡੇਰਾ ਉੱਘੇ ਖੇਡ ਪ੍ਰੇਮੀ ,ਅਮਰੀਕ ਸਿੰਘ ਮਨਿਹਾਸ ਐੱਸਪੀ ਪੰਜਾਬ ਪੁਲੀਸ,ਸ੍ਰੀ ਅਸ਼ੀਸ਼ ਕੁਮਾਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਅਜੀਤ ਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ , ਸ੍ਰੀਮਤੀ ਪਰਮਜੀਤ ਕੌਰ ਇਆਲ਼ੀ ਨੇ ਮੁੱਖ ਮਹਿਮਾਨ ਵਜੋਂ ਵੱਖ ਵੱਖ ਟੀਮਾਂ ਦੇ ਨਾਲ ਜਾਣ ਪਹਿਚਾਣ ਕੀਤੀ ਇਸ ਮੌਕੇ ਗੁਰਵਿੰਦਰ ਸਿੰਘ ਕਿਲਾ ਰਾਏਪਰ,ਜਗਰੂਪ ਸਿੰਘ ਜਰਖੜ ,ਸਿਮਰਨ ਸਿੰਘ ਖੇਤੀਬਾੜੀ ਅਫ਼ਸਰ ਪੀਏਯੂ , ਚਮਕੌਰ ਸਿੰਘ ਬਹਾਦਰਗੜ੍ਹ, ਮਨਪ੍ਰੀਤ ਸਿੰਘ ਮੁੰਡੀਆਂ ,ਪਰਮਜੀਤ ਸਿੰਘ ਨਾਰੰਗਵਾਲ , ਰਣਧੀਰ ਸਿੰਘ ਬਠਿੰਡਾ , ਅਨਿਲ ਰਾਣਾ ਤਲਵਾੜਾ ਪ੍ਰਿੰਸੀਪਲ ਅਮਰੀਕ ਸਿੰਘ ਰੁਪਾਲੋਂ ਗੁਰਸਤਿੰਦਰ ਸਿੰਘ ਪ੍ਰਗਟ ਹਰਮਿੰਦਰਪਾਲ ਸਿੰਘ ਕੁਲਵੰਤ ਸਿੰਘ ਕਲਸੀ ਰਮਨਦੀਪ ਸਿੰਘ , ਰਾਜੇਸ਼ ਕਾਲੀ ਪਟਿਆਲਾ , ਮੈਡਮ ਪਰਮਜੀਤ ਕੌਰ ਜਰਖੜ ਮੈਡਮ ਸਤਿੰਦਰ ਕੌਰ ਸੱਤੀ ,ਮੈਡਮ ਰਮਨ ਦਾਖਾ ,ਜਸਪ੍ਰੀਤ ਸਿੰਘ ਟਿੱਬਾ, ਨਵਦੀਪ ਸਿੰਘ ਆਸੀ ਆਦਿ ਹੋਰ ਪ੍ਰਬੰਧਕ ਹਾਜ਼ਰ ਸਨ ।ਭਲਕੇ 9ਨਵੰਬਰ ਨੂੰ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਹੋਣਗੇ ।