ਨਸ਼ਿਆਂ ਵਿਰੁੱਧ ਜੰਗ - ਖੰਨਾ ਪੁਲਿਸ ਵੱਲੋਂ ਫੁਟਬਾਲ ਟੂਰਨਾਮੈਂਟ ਦਾ ਸਫਲ ਆਯੋਜਨ.
*- ਐਸ.ਐਸ.ਪੀ. ਨੇ ਜੇਤੂਆਂ ਨੂੰ ਨਕਦ ਇਨਾਮ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ*
ਖੰਨਾ (ਲੁਧਿਆਣਾ), 21 ਜੁਲਾਈ (indrjit 68) - ਖੰਨਾ ਪੁਲਿਸ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਖੇਡ ਗਤੀਵਿਧੀਆਂ ਵਿੱਚ ਸ਼ਾਮਲ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਦਾ ਸ਼ਾਨਦਾਰ ਸਮਾਪਨ ਹੋਇਆ।
ਇਸ ਮੌਕੇ ਐਸ.ਐਸ.ਪੀ. ਅਮਨੀਤ ਕੋਂਡਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਪਹਿਲਾਂ ਹੀ ਨਸ਼ਿਆਂ ਦੇ ਖਿਲਾਫ ਸ਼ਿਕੰਜਾ ਕੱਸਿਆ ਗਿਆ ਹੈ ਅਤੇ ਤਸਕਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਅਜਿਹੇ ਖੇਡ ਸਮਾਗਮ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਨੌਜਵਾਨਾਂ ਦੀ ਖੇਡਾਂ ਵਿੱਚ ਰੁਚੀ ਵਧਾਉਣਾ ਹੈ।
ਇਸ ਦੌਰਾਨ ਫੁੱਟਬਾਲ ਟਰੇਨਿੰਗ ਸੈਂਟਰ (ਐਫ.ਟੀ.ਸੀ.), ਖੰਨਾ ਨੇ ਪਹਿਲਾ, ਐਫ.ਟੀ.ਸੀ. ਮਾਛੀਵਾੜਾ, ਐਫ.ਟੀ.ਸੀ. ਦਾਊਮਾਜਰਾ ਦੂਜਾ ਅਤੇ ਤੀਜਾ ਇਨਾਮ ਜਿੱਤਿਆ। ਤਰੁਨ ਗਰੇਵਾਲ (ਫੁੱਟਬਾਲ ਟਰੇਨਿੰਗ ਸੈਂਟਰ ਟੀਮ, ਖੰਨਾ) ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ।
ਟੂਰਨਾਮੈਂਟ ਵਿੱਚ 10 ਪੁਰਸ਼ ਟੀਮਾਂ ਅਤੇ ਦੋ ਮਹਿਲਾ ਟੀਮਾਂ ਸਨ। ਪਹਿਲਾ ਇਨਾਮ 11000 ਰੁਪਏ ਟਰਾਫੀ, ਦੂਜਾ ਇਨਾਮ 5100 ਰੁਪਏ ਅਤੇ ਟਰਾਫੀ ਅਤੇ ਤੀਜਾ ਇਨਾਮ 3100 ਰੁਪਏ ਅਤੇ ਟਰਾਫੀ ਦਿੱਤੀ ਗਈ। ਪੁਲਿਸ ਵੱਲੋਂ ਸਾਰੇ ਭਾਗੀਦਾਰਾਂ ਨੂੰ ਭਾਗੀਦਾਰੀ ਪ੍ਰਮਾਣ ਪੱਤਰ ਅਤੇ ਟੀਮ ਜਰਸੀ ਨਾਲ ਵੀ ਨਿਵਾਜਿਆ ਗਿਆ।