ਝਾਂਜਰ ਤੇਰੀ.

 

ਤੇਰੀ ਝਾਂਜਰ

ਅਜੇ ਵੀ ਛਣਕੇ

ਕਿਸੇ ਰਾਗ ਦੇ ਅਨੁਵਾਦ ਵਾਂਗੂੰ 

ਕੰਨਾਂ ਵਿਚ ਰਸ ਘੋਲੀ ਜਾਵੇ

ਮੈਨੂੰ ਇੰਜ ਮਹਿਸੂਸ ਕਰਾਵੇ 

ਜੀਕਣ ਅਰਸ਼ੋਂ ਅਪਸਰਾ ਕੋਈ

ਉਤਰ ਕੇ ਮੇਰੇ ਦਿਲ ਅੰਦਰ

ਆ ਬੈਠੀ ਹੋਵੇ


ਬੇਸ਼ੱਕ ਤੂੰ ਹੁਣ ਕੋਲ ਨਹੀਂ ਏਂ

ਸੁਣੀਂਦੇ ਤੇਰੇ ਬੋਲ ਨਹੀਂ ਏਂ

ਹਿਜਰ ਦੀ ਭੱਠੀ ਵੀ ਤਪਦਾ ਹਾਂ 

ਫਿਰ ਵੀ ਤੇਰਾ ਰਾਹ ਤਕਦਾ ਹਾਂ 


ਹਰ ਇੱਕ ਸ਼ਾਮ ਸੁਨਹਿਰੀ ਹੁੰਦੀ

ਜਦ ਵੀ ਤੇਰੀ ਯਾਦ ਹੈ ਆਉਂਦੀ

ਕੰਨਾਂ ਵਿਚ ਰਸ ਘੋਲ ਹੈ ਦਿੰਦੀ 

ਬੋਲ ਸਕੂਨ ਦੇ ਬੋਲ ਹੈ ਦਿੰਦੀ

ਜਦ ਵੀ ਖ਼ਾਬ ਖ਼ਿਆਲ ਦੇ ਅੰਦਰ

ਛਣਕ ਹੈ ਜਾਂਦੀ

ਝਾਂਜਰ ਤੇਰੀ

 

(ਅਸ਼ਵਨੀ ਜੇਤਲੀ)