ਜਰਖੜ ਹਾਕੀ ਅਕੈਡਮੀ ਦੇ ਖਿਡਾਰੀਆਂ ਨੂੰ ਕੀਨੀਆ ਵਿੱਚ ਹਾਕੀ ਲੀਗ ਖੇਡਣ ਦਾ ਮਿਲੇਗਾ ਮੌਕਾ .
ਕੀਨੀਆ ਦੇ �"ਲੰਪੀਅਨ ਅਵਤਾਰ ਸਿੰਘ ਨੇ ਜਰਖੜ ਅਕੈਡਮੀ ਦਾ ਕੀਤਾ ਦੌਰਾ
ਕਰਨ ਜੇਤਲੀ
ਲੁਧਿਆਣਾ, 13 Nov : ਕੀਨੀਆ ਵੱਲੋਂ ਚਾਰ �"ਲੰਪਿਕ ਖੇਡਣ ਵਾਲੇ ਸਾਬਕਾ ਹਾਕੀ �"ਲੰਪੀਅਨ ਅਵਤਾਰ ਸਿੰਘ ਕੀਨੀਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੋਕੇ ਤੇ ਪਰਿਵਾਰ ਸਮੇਤ ਜਰਖੜ ਸਟੇਡੀਅਮ ਦੇਖਣ ਆਏ ਇਸ ਮੌਕੇ ਉਨ੍ਹਾਂ ਨੇ ਜਰਖੜ ਹਾਕੀ ਅਕੈਡਮੀ ਦੇ ਬੱਚਿਆਂ ਨੂੰ ਹਾਕੀ ਦੀਆਂ ਬਰੀਕੀਆਂ ਤੋਂ ਜਾਣੂ ਕਰਵਾਉਂਦਿਆਂ ਉਨ੍ਹਾਂ ਨੂੰ ਹਾਕੀ ਚ ਅੱਗੇ ਵਧਣ ਦੇ ਚੰਗੇ ਟਿਪਸ ਦਿੱਤੇ ਇਸ ਮੌਕੇ �"ਲੰਪੀਅਨ ਅਵਤਾਰ ਸਿੰਘ ਨੇ ਦੱਸਿਆ ਕਿ ਜਰਖੜ ਹਾਕੀ ਅਕੈਡਮੀ ਦੇ ਬੱਚੇ ਹਾਕੀ ਵਿੱਚ ਕਾਫੀ ਹੁਨਰਮੰਦ ਹਨ ਇਹ ਚੰਗੇ ਖਿਡਾਰੀ ਬਣ ਕੇ ਦੇਸ਼ ਦੀ ਸੇਵਾ ਕਰ ਸਕਦੇ ਹਨ ਉਨ੍ਹਾਂ ਨੇ ਕੀਨੀਆਂ ਮੁਲਕ ਵਿੱਚ ਹਾਕੀ ਦੇ ਖੇਤਰ ਵਿੱਚ ਪੰਜਾਬੀਆਂ ਦੀ ਪਹਿਚਾਣ ਬਾਰੇ ਦੱਸਦਿਆਂ ਆਖਿਆ ਕਿ ਉਨ੍ਹਾਂ ਦੀ ਸਿੱਖ ਕਮਿਊਨਿਟੀ ਹਾਕੀ ਕਲੱਬ ਨੇ ਕੀਨੀਆ ਨੂੰ 26 ਦੇ ਕਰੀਬ ਸਿੱਖ ਹਾਕੀ �"ਲੰਪੀਅਨ ਦਿੱਤੇ ਹਨ ਜੋ ਕਿ ਪੰਜਾਬੀਆਂ ਲਈ ਇੱਕ ਬੜੇ ਮਾਣ ਵਾਲੀ ਗੱਲ ਹੈ ਉਨ੍ਹਾਂ ਦੱਸਿਆ ਕਿ ਪਹਿਲੇ ਵਿਸ਼ਵ ਹਾਕੀ ਕੱਪ 1971 ਵਿੱਚ ਕੀਨੀਆ ਦੀ ਟੀਮ ਵੱਲੋਂ ਗਿਆਰਾਂ ਸਿੱਖ ਖਿਡਾਰੀ ਖੇਡੇ ਸਨ।70ਵੇੰ ਅਤੇ 80ਵੇੰ ਦਹਾਕੇ ਵਿੱਚ ਕੀਨੀਆ ਵਿੱਚ ਸਿੱਖ ਅਤੇ ਪੰਜਾਬੀ ਖਿਡਾਰੀਆਂ ਦੀ ਸਰਦਾਰੀ ਸੀ ਪਰ ਜਦ ਤੋਂ ਕੀਨੀਆ ਹਾਕੀ ਦੀ ਵਾਗਡੋਰ ਉੱਥੋਂ ਦੇ ਮੂਲ ਵਾਸੀਆਂ ਕੋਲ ਆਈ ਤਾਂ ਉਥੋ ਦੀ ਹਾਕੀ ਦੇ ਵਿੱਚ ਨਿਘਾਰ ਆਉਣਾ ਸ਼ੁਰੂ ਹੋ ਗਿਆ ਪਰ ਹੁਣ ਸਿੱਖ ਕਮਿਊਨਟੀ ਹਾਕੀ ਕਲੱਬ ਨੇ ਮੁੜ ਤੋਂ ਹਾਕੀ ਦੀ ਬਿਹਤਰੀ ਲਈ ਆਪਣੇ ਉਪਰਾਲੇ ਸ਼ੁਰੂ ਕੀਤੇ ਹਨ ਤੇ ਸਿੱਖ ਕਮਿਊਨਟੀ ਹਾਕੀ ਕਲੱਬ ਨੇ ਕੀਨੀਆ ਦੀ ਰਾਜਧਾਨੀ ਨੈਰੋਬੀ ਦੇ ਵਿੱਚ ਆਪਣਾ ਐਸਟਰੋਟਰਫ ਹਾਕੀ ਮੈਦਾਨ ਸਥਾਪਿਤ ਕੀਤਾ ਹੈ ਜਿਸ ਉੱਤੇ ਇੱਕ ਕੌਮੀ ਪੱਧਰ ਦੀ ਹਾਕੀ ਲੀਗ ਸ਼ੁਰੂ ਹੋਣ ਜਾ ਰਹੀ ਹੈ ਜਿਸ ਵਿੱਚ ਕੀਨੀਆ ਮੁਲਕ ਤੋਂ ਇਲਾਵਾ ਵਿਦੇਸ਼ੀ ਮੂਲ ਦੇ ਖਿਡਾਰੀ ਖੇਡਣਗੇ ਉਨ੍ਹਾਂ ਨੇ ਜਰਖੜ ਹਾਕੀ ਅਕੈਡਮੀ ਦੇ ਕੁਝ ਖਿਡਾਰੀਆਂ ਦੀ ਕੀਨੀਆ ਹਾਕੀ ਲੀਗ ਵਾਸਤੇ ਚੋਣ ਕੀਤੀ ਹੈ ਜੋ ਅਗਲੇ ਵਰ੍ਹੇ ਕੀਨੀਆਂ ਦੀ ਹਾਕੀ ਲੀਗ ਵਿਚ ਖੇਡਣਗੇ ਇਸ ਤੋਂ ਇਲਾਵਾ ਉਨ੍ਹਾਂ ਨੇ ਜਰਖੜ ਹਾਕੀ ਅਕੈਡਮੀ ਨੂੰ ਕੀਨੀਆ ਦੀ ਹਾਕੀ ਨਾਲ ਆਪਸੀ ਤਾਲਮੇਲ ਬਣਾਉਣ ਦਾ ਪ੍ਰਸਤਾਵ ਦਿੰਦਿਆਂ ਸੱਦਾ ਪੱਤਰ ਦਿੱਤਾ ਕਿ ਜੇਕਰ ਜਰਖੜ ਅਕੈਡਮੀ ਕੀਨੀਆ ਆਵੇਗੀ ਤਾਂ ਉਨ੍ਹਾਂ ਦਾ ਰਹਿਣ ਸਹਿਣ ਖਾਣ ਪਿੰਡ ਆਦਿ ਹੋਰ ਖਰਚਿਆਂ ਦਾ ਜਿਮ੍ਹਾਂ ਸਿੱਖ ਕਮਿਊਨਟੀ ਹਾਕੀ ਕਲੱਬ ਕੀਨੀਆਂ ਕਰੇਗੀ ਇਸ ਤੋਂ ਇਲਾਵਾ ਕੀਨੀਆ ਦੀ ਹਾਕੀ ਟੀਮ ਵੀ ਪੰਜਾਬ ਵਿੱਚ ਆ ਕੇ ਜਰਖੜ ਅਕੈਡਮੀ ਅਤੇ ਹੋਰ ਅਕੈਡਮੀਆਂ ਦੇ ਨਾਲ ਦੋਸਤਾਨਾ ਮੈਚ ਖੇਡੇਗੀ । ਇਸ ਮੌਕੇ �"ਲੰਪੀਅਨ ਅਵਤਾਰ ਸਿੰਘ ਹੋਰਾਂ ਦੇ ਧਰਮ ਪਤਨੀ ਤੋਂ ਇਲਾਵਾ ਜਰਖੜ ਹਾਕੀ ਅਕੈਡਮੀ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ,ਕੋਚ ਗੁਰਸਤਿੰਦਰ ਸਿੰਘ ਪਰਗਟ ,ਹਰਬੰਸ ਸਿੰਘ ਗਿੱਲ ਅਤੇ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।