ਇਹ ਸਾਵਨ / ਅਸ਼ਵਨੀ ਜੇਤਲੀ .

 


ਇਹ ਸਾਉਣ ਮੈਨੂੰ ਸੌਣ  ਨਾ ਦੇਵੇ

ਹੱਸਣਾ ਚਾਹਾਂ ਤਾਂ ਹੱਸਣ ਨਾ ਦੇਵੇ

ਰੋਣਾ ਚਾਹਵਾਂ ਤਾਂ ਰੋਣ ਨਾ ਦੇਵੇ

ਉਹ ਸਾਵਨ ਬੜਾ ਚੇਤੇ ਆਵੇ


ਵਰ੍ਹਦਾ ਹੈ ਜਦ ਰਿਮਝਿਮ ਕਰਕੇ

ਛੇੜ ਕਈ ਤਰੰਗਾਂ ਦੇਵੇ

ਯਾਦ ਦਾ ਵਰ੍ਹਦਾ ਬੱਦਲ ਏਦਾਂ

ਸਤਰੰਗੀਆਂ ਜਿਵੇਂ ਉਮੰਗਾਂ ਦੇਵੇ


ਖਿਆਲ ਹੀ ਤੇਰਾ ਪਿਆਰਾ ਲੱਗਦੈ 

ਇਸੇ ਦਾ ਹੁਣ ਸਹਾਰਾ ਲੱਗਦੈ 

ਪਰ ਜਦ ਸਾਉਣ ਮਹੀਨਾ ਹੁੰਦਾ

ਹਰ ਪਲ ਭਾਰਾ ਭਾਰਾ ਲੱਗਦੈ 


ਹਰ ਬੂੰਦ, ਹਰ ਕਤਰਾ ਮੀਂਹ ਦਾ

ਸਾਲਾਂ ਪਿੱਛੇ ਲੈ ਕੇ ਜਾਵੇ

ਤੇਰੇ ਸੰਗ ਬਿਤਾਇਆ ਸਾਵਨ

ਸੱਜਣਾ ਮੈਨੂੰ ਚੇਤੇ ਆਵੇ