ਕੁਸ਼ਟ ਆਸ਼ਰਮ 'ਚ ਪ੍ਰਸ਼ਾਸਨ ਵੱਲੋਂ ਆਜ਼ਾਦੀ ਦਿਵਸ ਮਨਾਇਆ.
ਲੁਧਿਆਣਾ, 14 ਅਗਸਤ (ਇੰਦਰਜੀਤ) - ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਨਿਰਦੇਸ਼ਾਂ 'ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਵੱਲੋਂ ਇਸਲਾਮਗੰਜ ਦੇ ਕੁਸ਼ਟ ਆਸ਼ਰਮ ਵਿੱਚ ਸੁਤੰਤਰਤਾ ਦਿਵਸ ਮਨਾਇਆ।
ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਨਵਨੀਤ ਜੋਸ਼ੀ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਅਤੇ ਹੋਰਨਾਂ ਨੇ ਕੁਸ਼ਟ ਆਸ਼ਰਮ ਵਿੱਚ ਰਹਿਣ ਵਾਲੇ ਵਿਅਕਤੀਆਂ ਦੀਆਂ ਫੌਰੀ ਲੋੜਾਂ ਅਤੇ ਸਮੱਸਿਆਵਾਂ ਬਾਰੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ। ਜੋ ਬੁਢਾਪਾ ਪੈਨਸ਼ਨਾਂ ਲਈ ਯੋਗ ਸਨ, ਉਨ੍ਹਾਂ ਦੇ ਫਾਰਮ ਭਰੇ ਗਏ। ਉਨ੍ਹਾਂ ਦੀ ਮੰਗ 'ਤੇ ਜਲਦ ਹੀ ਆਸ਼ਰਮ ਵਿੱਚ ਯੂ.ਡੀ.ਆਈ.ਡੀ. ਕਾਰਡ ਅਤੇ ਆਧਾਰ ਅਪਡੇਟ ਲਈ ਕੈਂਪ ਲਗਾਇਆ ਜਾਵੇਗਾ।
ਬਾਅਦ ਵਿੱਚ, ਟੀਮ ਨੇ ਕੁਸ਼ਟ ਆਸ਼ਰਮ ਵਿੱਚ ਰਹਿਣ ਵਾਲੇ ਵਿਅਕਤੀਆਂ ਵਿੱਚ ਮਠਿਆਈਆਂ/ਫਰੂਟ ਵੀ ਵੰਡੇ। ਟੀਮ ਨੇ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਇਨ੍ਹਾਂ ਦੀ ਭਲਾਈ ਲਈ ਵਚਨਬੱਧ ਹੈ।
