ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਮੀਟਿੰਗ ਕਾਉਂਕੇ ਕਲਾਂ ਵਿਖੇ ਹੋਈ .

ਕਾਉਂਕੇ ਕਲਾਂ (ਇੰਦਰਜੀਤ) - ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਮੀਟਿੰਗ ਕਾਉਂਕੇ ਕਲਾਂ ਵਿਖੇ ਹੋਈ । ਮੀਟਿੰਗ ਵਿੱਚ ਕਿਸਾਨਾਂ ਦੇ ਭਖਦੇ ਮੁੱਦਿਆਂ ਉੱਪਰ ਵਿਚਾਰ ਚਰਚਾ ਕੀਤੀ ਗਈ। 

 

ਮੀਟਿੰਗ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਪਰਧਾਨ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਅੱਜ ਪਾਣੀ ਦਾ ਮਸਲਾ ਤਿੱਖੇ ਸੰਘਰਸ਼ ਦੀ ਮੰਗ ਕਰਦਾ ਹੈ। ਪੀਣ ਵਾਲਾ ਪਾਣੀ, ਖੇਤੀ ਲਈ ਪਾਣੀ ਅਤੇ ਬਾਰਿਸ਼ ਦਾ ਅਜਾਈ ਜਾ ਰਿਹਾ ਪਾਣੀ। ਅੱਜ ਤੱਕ ਦੀਆਂ ਸਰਕਾਰਾਂ ਇਸ ਸਮੱਸਿਆ ਨੂੰ ਹੱਲ ਕਰਨ ਤੋਂ ਕੰਨੀ ਕਤਰਾਉਂਦੀਆਂ ਰਹੀਆਂ ਹਨ। 


ਪਿਛਲੇ ਦਿਨੀ ਐਸ ਕੇ ਐਮ ਵੱਲੋਂ ਕਿਸਾਨ ਭਵਨ ਚੰਡੀਗੜ੍ਹ ਵਿਖੇ ਸੈਮੀਨਾਰ ਦੌਰਾਨ ਦੱਸਿਆ ਸੀ ਕਿ ਇਹ ਲਾਇਲਾਜ ਸਮੱਸਿਆ ਨਹੀਂ। ਐਸ ਕੇ ਐਮ ਵਿੱਚ ਸ਼ਾਮਿਲ ਕਿਸਾਨ ਜੱਥੇਬੰਦੀਆਂ ਨੇ ਇਸ ਸਮੱਸਿਆ ਦੇ ਹੱਲ ਹੋਣ ਤੱਕ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ ਹੈ। 


ਇਸ ਤੋਂ ਇਲਾਵਾ ਕਰਜ਼ਾ ਕਿਸਾਨੀ ਮੋੜਨ ਤੋਂ ਅਸਮਰਥ ਹੈ। ਕਰਜ਼ਾ ਚੜਨ ਸੰਬੰਧੀ ਅੱਜ ਤੀਕ ਦੀਆਂ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਜਿੰਮੇਵਾਰ ਹਨ। ਦੱਂਖਦਾਈ ਹੈ ਕਿ ਕਿਸੇ ਵੀ ਸਰਕਾਰ ਨੇ ਇਸ ਸੰਬੰਧੀ ਕਿਸਾਨ ਪੱਖੀ ਨੀਤੀ ਹੀ ਨਹੀਂ ਲਿਆਂਦੀ ਕੁਲਦੀਪ ਧਾਲੀਵਾਲ ਨੇ ਐਲਾਨ ਕੀਤਾ ਸੀ ਅਤੇ ਸਮਾਂ ਮਿਥਿਆ ਸੀ ਉਸ ਨੂੰ ਖੇਤੀ ਮਹਿਕਮੇ ਤੋਂ ਹੀ ਪਾਸੇ ਕਰ ਦਿੱਤਾ। 


ਸਰਕਾਰ ਆਪਦੇ ਹੀ ਸਵਾਮੀਨਾਥਨ ਕਮਿਸ਼ਨ ਦੀਆਂ ਸਿਪਾਰਸ਼ਾਂ ਲਾਗੂ ਕਰਨ ਤੋਂ ਪਿਛੇ ਹਟ ਰਹੀ ਹੈ। 


ਫਸਲੀ ਵਿਭਿੰਨਤਾ ਦਾ ਰੌਲਾ ਪਾਇਆ ਜਾ ਰਿਹਾ ਹੈ। ਜੇਕਰ ਬੱਚਤ ਬਰਾਬਰ ਨਹੀਂ ਹੁੰਦੀ ਤਾਂ ਕਿਸਾਨ ਕਿਵੇ ਹੋਰ ਫਸਲਾਂ ਅਪਣਾਉਣਗੇ। ਅਸਲ ਵਿੱਚ ਸਰਕਾਰ ਚਾਹੁੰਦੀ ਹੀ ਨਹੀਂ ਕਿਸਾਨ ਝੋਨਾ ਕਣਕ ਵਿੱਚੋਂ ਬਾਹਰ ਆਉਣ। ਇਸ ਤੋਂ ਇਲਾਵਾ ਹੋਰ ਮਸਲੇ ਵੀ ਵਿਚਾਰ ਚਰਚਾ ਵਿੱਚ ਲਿਆਂਦੇ ਗਏ। 

ਟੋਲ ਪਲਾਜੇ ਸੰਬੰਧੀ ਸਵਾਲ ਦੇ ਜਵਾਬ ਵਿੱਚ ਕਿਹਾ ਗਿਆ ਕਿ ਜੱਥੇਬੰਦੀ ਜੋ ਫੈਸਲਾ ਹੋਇਆ ਹੈ। ਇਹ ਸਹੂਲਤ ਸਿਰਫ਼ ਜੱਥੇਬੰਦੀ ਲਈ ਹੈ ਇਸ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ। ਕਿ ਕਿ ਯੂ ਪੰਜਾਬ ਨੇ ਜੱਥੇਬੰਦੀ ਦੇ ਕਾਰਕੁੰਨਾਂ ਤੋਂ ਬਾਹਰ ਕਿਸੇ ਨੂੰ ਵੀ ਕਾਰਡ ਜਾਰੀ ਨਹੀਂ ਕੀਤਾ। 

ਫੈਸਲਾ ਕੀਤਾ ਗਿਆ ਕਿ ਐਸ ਕੇ ਐਮ ਵੱਲੋਂ ਉਲੀਕੋ ਸੰਘਰਸ਼ ਦੇ ਪਰੋਗਰਾਮ ਨੂੰ ਪੂਰੀ ਲਾਮਬੰਦੀ ਕਰਦਿਆਂ ਲਾਗੂ ਕੀਤਾ ਜਾਵੇਗਾ।