ਅੱਜ ਹੀ ਪਵਾ ਲਵੋ ਆਪਣੇ ਵਾਹਨ ਵਿੱਚ ਤੇਲ.

ਕੱਲ੍ਹ ਤੋਂ ਹਰ ਐਤਵਾਰ ਲੁਧਿਆਣਾ ਜ਼ਿਲ੍ਹੇ ਦੇ 408 ਪੈਟਰੋਲ ਪੰਪ ਰਿਹਾ ਕਰਨਗੇ ਬੰਦ !!!

 

 

ਸਮਰਾਲਾ (ਮਨੀਸ਼ ਸਚਦੇਵਾ) - ਪੈਟਰੋਲਿਅਮ ਡੀਲਰ ਆਫ ਐਸੋਸੀਏਸ਼ਨ ਲੁਧਿਆਣਾ ਵੱਲੋਂ ਬੀਤੇ ਕੁਝ ਦਿਨ ਪਹਿਲਾਂ ਤੇਲ ਕੰਪਨੀਆਂ ਤੋਂ ਆਪਣੇ ਮੁਨਾਫੇ ਵਧਾਉਣ ਲਈ ਮੀਟਿੰਗ ਕੀਤੀ ਗਈ ਸੀ ਜਿਸ ਵਿੱਚ ਲਏ ਗਏ ਫੈਸਲੇ ਬਾਰੇ ਇਕ ਪੈਟਰੋਲ ਪੰਪ ਮਾਲਿਕ ਫ਼ਤਿਹ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਸਾਡੀਆਂ ਮੰਗਾਂ ਨਾ ਪੂਰੀਆਂ ਹੁੰਦੀਆਂ ਦੇਖ ਅਸੀਂ ਲੁਧਿਆਣਾ ਜ਼ਿਲ੍ਹੇ ਦੇ ਕਰੀਬ 408 ਪੈਟਰੋਲ ਪੰਪ ਐਤਵਾਰ ਸਵੇਰ 6 ਵਜੇ ਤੋਂ ਸੋਮਵਾਰ ਸਵੇਰ 6 ਵਜੇ ਤੱਕ ਬੰਦ ਰਿਹਾ ਕਰਨਗੇ। ਐਸੋਸੀਏਸ਼ਨ ਵੱਲੋਂ ਇਹ ਵੀ ਫੈਸਲਾ ਲਿੱਤਾ ਗਿਆ ਕਿ ਹਰ ਐਤਵਾਰ ਨੂੰ ਐਮਰਜੇਂਸੀ ਸੇਵਾਵਾਂ ਲਈ ਪੈਟਰੋਲ ਪੰਪ ਤੇ ਇੱਕ ਸੇਲਜਮੈਨ ਮੌਜੂਦ ਰਹੇਗਾ ਤਾਂ ਕਿ ਐਮਰਜੇਂਸੀ ਸੇਵਾਵਾਂ ਵਿੱਚ ਕੋਈ  ਪਰੇਸ਼ਾਨੀ ਨਾ ਆਵੇ।