ਜਰੂਰਤਮੰਦਾਂ ਨੂੰ ਵਾਸ਼ਿੰਗ ਮਸ਼ੀਨ ਅਤੇ ਹੋਰ ਜਰੂਰਤ ਦਾ ਸਮਾਨ ਦੇ ਕੇ ਰੱਖੜੀ ਦਾ ਤਿਉਹਾਰ ਮਨਾਇਆ.

 

ਲੁਧਿਆਣਾ (ਗੁਰਦੀਪ ਸਿੰਘ) - ਅਜ ਸਥਾਨਕ ਰੈਣ-ਬਸੇਰਾ ਵਿੱਚ ਏਕ ਕੋਸ਼ਿਸ਼ ਵੈਲਫੇਅਰ ਸੋਸਾਇਟੀ (ਰਜਿ.) ਦੇ ਸਮੂਹ ਮੈਂਬਰਾਂ ਨੇ ਜਰੂਰਤਮੰਦਾਂ ਨੂੰ ਕੱਪੜੇ ਧੋਣ ਲਈ ਵਾਸ਼ਿੰਗ ਮਸ਼ੀਨ ਅਤੇ ਹੋਰ ਕਈ ਤਰ੍ਹਾਂ ਦੀ ਜਰੂਰਤ  ਦਾ ਸਮਾਨ ਦੇ ਕੇ ਰੱਖੜੀ ਦਾ ਤਿਉਹਾਰ ਮਨਾਇਆ।

ਸਾਡੇ ਬਜ਼ੁਰਗ ਸਾਡਾ ਮਾਣ ਸੁਸਾਇਟੀ ਦੇ (ਰਜਿ) ਦੇ ਚੇਅਰਮੈਨ ਅਰੁਣ ਉੱਪਲ ਨੇ ਦੱਸਿਆ ਕਿ ਇੱਥੇ ਜੋ ਬੇਸਹਾਰਾ ਬਜੁਰਗ ਅਤੇ ਬੱਚੇ ਹਨ ਉਹਨਾਂ ਨੂੰ ਕੱਪੜੇ ਧੋਣ ਵਿੱਚ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ। ਇਸੇ ਤਰ੍ਹਾਂ ਬੱਚਿਆਂ ਨੂੰ ਹੋਰ ਸਮਾਨ ਦੀ ਲੋੜ ਸੀ ਉਹ ਏਕ ਕੋਸ਼ਿਸ਼ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਸਮੂਹ ਮੈਂਬਰ ਦੇ ਕੇ ਗਏ।ਉਹਨਾਂ ਨੇ ਸੰਸਥਾ ਏਕ ਕੋਸ਼ਿਸ਼ ਦੇ ਸ਼ਿਵ ਕੁਮਾਰ ਅਤੇ ਉਹਨਾਂ ਦੀ ਟੀਮ ਦਾ ਬਹੁਤ ਧੰਨਵਾਦ ਕੀਤਾ ਕਿ ਉਹ ਬਜ਼ੁਰਗਾਂ ਤੇ ਬੱਚਿਆਂ ਦੇ ਲਈ ਇਤਨਾ ਸੋਚਦੇ ਹਨ। ਬਜੁਰਗ ਵਾਸ਼ਿੰਗ ਮਸ਼ੀਨ ਆਉਣ ਨਾਲ ਬਹੁਤ ਜਿਆਦਾ ਖੁਸ਼ ਹੋਏ ਕਿਉਂਕਿ ਪਹਿਲੇ  ਉਹਨਾਂ ਨੇ ਕਦੀ  ਵਾਸ਼ਿੰਗ  ਮਸ਼ੀਨ ਚਲਾਈ ਹੀ ਨਹੀਂ।ਉਹ ਪਹਿਲੀ ਵਾਰ ਵਾਸ਼ਿੰਗ ਮਸ਼ੀਨ ਵਿੱਚ ਕਪੜੇ ਧੋਣਗੇ। ਇਸੇ ਤਰਾਂ ਬੱਚਿਆਂ ਨੂੰ ਉਹਨਾਂ ਦੀ ਜਰੂਰਤ ਦਾ ਸਮਾਨ ਦਿੱਤਾ ਗਿਆ, ਸਮਾਨ ਲੈ ਕੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ।

ਇਸ ਮੌਕੇ ਸਾਡੇ ਬਜ਼ੁਰਗ ਸਾਡਾ ਮਾਣ ਦੇ ਚੇਅਰਮੈਨ ਅਰੁਣ ਉੱਪਲ, ਨੀਰਜ ਸਚਦੇਵਾ,ਹਰਪ੍ਰੀਤ ਸਿੰਘ ਪਟਨਾ ਸਾਹਿਬ, ਜੈਲੀ ਚੋਪੜਾ, ਸੰਜੀਵ 

 ਉੱਪਲ ,ਆਸ਼ਾ ਮੈਡਮ, ਸੁਮਨ ਮੈਡਮ ਅਤੇ ਏਕ ਕੋਸ਼ਿਸ਼ ਦੇ ਸ਼ਿਵ ਕੁਮਾਰ ਜਿੰਦਲ ਪ੍ਰਧਾਨ, ਕੌਸ਼ਲ ਸਕਸੇਨਾ ਮੀਤ ਪ੍ਰਧਾਨ, ਸੀ ਏ ਰਕੇਸ਼ ਗਰੋਵਰ ਚੇਅਰਮੈਨ,ਕਮਲ ਕਾਂਤ ਗੁਪਤਾ, ਵਿਕਾਸ ਕਨੌਜੀਆ,ਮੀਨਾ ਜਿੰਦਲ,ਵਿਕਾਸ ਗੋਇਲ,ਨਵਨੀਤ ਧੀਰ , ਸੰਜੀਵ ਭਾਰਦਵਾਜ , ਅਤੇ ਪੰਕਜ ਸਿੰਘ ਖੁਸ਼ ਲਾਲ ਸਕਸੈਨਾ, ਵਿਸ਼ਾਲ ਗਰਗ,ਜਗਦੀਸ਼ ਭਾਟੀਆ, ਵੇਦ ਪ੍ਰਕਾਸ਼, ਕੁਨਾਲ ਕਨੌਜੀਆ,ਵਿਕਾਸ ਬੰਸਲ, ਮੀਨਾ ਜਿੰਦਲ, ਈਸ਼ਾ ਜਿੰਦਲ, ਵਿਕਾਸ ਗੋਇਲ ,ਸੁਰੇਸ਼ ਮਲਹੋਤਰਾ,ਵਿਨੋਦ ਕਨੌਜੀਆ,ਚੇਤਨ ਬਾਂਗਲਾ,ਤੋਂ ਇਲਾਵਾ ਕਈ ਇਲਾਕਾ ਨਿਵਾਸੀ ਅਤੇ ਪਤਵੰਤੇ ਸੱਜਣ ਮੌਜੂਦ ਸਨ।