ਬਿਜਲੀ ਦਾ ਕ/ਰੰਟ ਲੱਗਣ ਨਾਲ 10 ਸਾਲਾਂ ਬੱਚੇ ਦੀ ਮੌ/ਤ .
ਸਮਰਾਲਾ, 20 ਅਗਸਤ (ਮਨੀਸ਼ ਸਚਦੇਵਾ) -
ਅੱਜ ਦੁਪਹਿਰ 12 ਵਜੇ ਦੇ ਕਰੀਬ ਸਮਰਾਲਾ ਦੇ ਸ਼੍ਰੀ ਗੁਰੂ ਅਰਜੁਨ ਦੇਵ ਕਲੋਨੀ ਦੇ ਕੋਲ ਰਹਿੰਦੇ ਇੱਕ 10 ਸਾਲਾ ਰਾਜਨ ਨਾਮਕ ਬੱਚੇ ਦੀ ਬਿਜਲੀ ਦੇ ਕਰੰਟ ਲੱਗਣ ਨਾਲ ਮੌਤ ਹੋ ਗਈ ।ਬੱਚੇ ਨੂੰ ਬਿਜਲੀ ਦਾ ਕਰੰਟ ਉਸ ਸਮੇਂ ਲੱਗਿਆ ਜਦੋਂ ਉਹ ਘਰ ਵਿੱਚ ਬਣੀ ਲੋਹੇ ਦੀ ਪੌੜੀ ਉੱਪਰ ਚੜ ਰਿਹਾ ਸੀ ਤਾਂ ਅਚਾਨਕ ਪੌੜੀ ਵਿੱਚ ਕਰੰਟ ਆ ਗਿਆ ਜਿਸ ਕਾਰਨ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ। ਬੱਚੇ ਨੂੰ ਸਮਰਾਲਾ ਸਿਵਿਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਦੀ ਮੌਤ ਹੋਣ ਦੀ ਪੁਸ਼ਟੀ ਕਰ ਦਿੱਤੀ ਗਈ। ਮ੍ਰਿਤਕ ਦੇ ਪਿਤਾ ਰਣਜੀਤ ਯਾਦਵ ਨੇ ਦੱਸਿਆ ਕਿ ਪਹਿਲਾਂ ਵੀ ਬਹੁਤ ਵਾਰ ਲੋਹੇ ਦੀ ਪੌੜੀ ਵਿੱਚ ਕਰੰਟ ਆਉਂਦਾ ਹੈ ਪਰ ਕਿਸੇ ਨੇ ਠੀਕ ਨਹੀਂ ਕਰਵਾਇਆ ਅਸੀਂ ਤਾਂ ਪ੍ਰਵਾਸੀ ਹਾਂ ਤੇ ਇਥੇ ਕਿਰਾਏ ਦੇ ਮਕਾਨ ਤੇ ਰਹਿ ਰਹੇ ਹਾਂ।