ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਅਤੇ ਜਨਮ ਦਿਨ ਤੇ ਬੂਟਾ ਲਗਾਇਆ.
ਲੁਧਿਆਣਾ( ਗੁਰਦੀਪ ਸਿੰਘ) - ਅੱਜ ਭਗਵਾਨ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਮਨਾਇਆ ਗਿਆ।ਇਸ ਮੌਕੇ ਰਾਜ ਕੁਮਾਰ ਸਭਰਵਾਲ ਨੇ ਸ਼੍ਰੀ ਕ੍ਰਿਸ਼ਨ ਅਸ਼ਟਮੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਅਤੇ
ਭਗਤ ਅਸ਼ੋਕ ਕੁਮਾਰ ਕਪੂਰ ਨੇ ਦਸਿਆ ਸ਼੍ਰੀ ਕ੍ਰਿਸ਼ਨ ਜੀ ਨੇ ਜਨਮ ਤੋਂ ਹੀ ਬਹੁਤ ਸਾਰੇ ਚਮਤਕਾਰ ਕੀਤੇ ਸਨ। ਉਹਨਾਂ ਦੇ ਜਨਮ ਦਿਨ ਨਾਲ ਸਬੰਧਤ ਕਈ ਅਜਿਹੀਆਂ ਕਹਾਣੀਆਂ ਹਨ ਜੋ ਮਨੁੱਖ ਨੂੰ ਸਿੱਖਿਆ ਦਿੰਦੀਆਂ ਹਨ।ਤੁਸੀਂ ਜੋ ਕਰਨਾ ਉਹ ਕਰੋ, ਪਰ ਲੋਭ ਨਾਲ ਨਹੀਂ, ਹੰਕਾਰ ਨਾਲ ਨਹੀਂ, ਵਾਸਨਾਂ ਨਾਲ ਨਹੀਂ, ਈਰਖਾ ਨਾਲ ਨਹੀਂ, ਬਲਕਿ ਪ੍ਰੇਮ, ਕਰੁਣਾ, ਨਿਮਰਤਾ ਤੇ ਭਗਤੀ ਦੇ ਨਾਲ ਕਰੋ।
ਇਸ ਮੌਕੇ ਗਗਨਦੀਪ ਜੋਸ਼ੀ ਨੇ ਆਪਣੇ ਬੇਟੇ ਚਾਰਵਿਕ ਜੋਸ਼ੀ ਦਾ ਚੌਥਾ ਜਨਮ ਮਨਾਉਂਦਿਆਂ ਹੋਇਆ ਮੰਦਿਰ ਤੋਂ ਆ ਕੇ ਬੂਟਾ ਲਗਾਇਆ। ਬੇਟਾ ਚਾਰਵਿਕ ਇਸ ਸਮੇਂ ਬਹੁਤ ਖੁਸ਼ ਸੀ ਅਤੇ ਗਗਨਦੀਪ ਨੇ ਕਿਹਾ ਕਿ ਇਸ ਬੂਟੇ ਦੀ ਸੰਭਾਲ ਕਰਦਾ ਰਹੇਗਾ ਤੇ ਕਦੀ ਕਦੀ ਮੌਸਮ ਅਨੁਸਾਰ ਪਾਣੀ ਵੀ ਦਿੰਦਾ ਰਹੇਗਾ।
ਇਸ ਮੌਕੇ ਅਰੁਣ ਉੱਪਲ ਨੇ ਦਸਿਆ ਕਿ 1 ਸਤੰਬਰ 2024 ਨੂੰ ਖੂਨਦਾਨ,ਦੰਦਾਂ ਅਤੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਜਨਕਪੁਰੀ ਮੇਨ ਰੋਡ,ਜੰਜ ਘਰ ਵਿਖੇ ਲਗਾਇਆ ਜਾਏਗਾ।
ਇਸ ਸਮੇਂ ਅਰੁਣ ਉੱਪਲ, ਓਮ ਪ੍ਰਕਾਸ਼, ਰਾਜ ਕੁਮਾਰ ਸਭਰਵਾਲ ,ਦੀਪਕ ਸਹਿਗਲ, ਕਮਲ ਨੰਦਾ, ਜਤਿੰਦਰ ਕਲਿਆਣ, ਮਾਈਕਲ, ਨਰੇਸ਼ ਖੁੱਲਰ,ਗਗਨਦੀਪ ਜੋਸ਼ੀ, ਚਰਵਿਕ ਤੋਂ ਇਲਾਵਾ ਕਈ ਪਤਵੰਤੇ ਸੱਜਣ ਹਾਜ਼ਰ ਸਨ।
