ਲੁਧਿਆਣਾ 'ਚ ਬੇਕਰੀ ਮਾਲਿਕ ਨੂੰ ਗੋ.ਲੀ ਮਾਰਨ ਵਾਲੇ 2 ਬ.ਦਮਾਸ਼ ਗਿਰ.ਫ਼ਤਾਰ ਮੋਗਾ ਪੁਲਿਸ ਨੇ ਐ.ਨਕਾਉਂਟਰ ਤੋਂ ਬਾਅਦ ਕੀਤਾ ਕਾਬੂ.

 ਮੋਗਾ/ਲੁਧਿਆਣਾ, 29 ਅਗਸਤ : ਬੁੱਧਵਾਰ ਦੇਰ ਸ਼ਾਮ ਲੁਧਿਆਣਾ ਦੀ ਰਾਜਗੁਰੂ ਨਗਰ ਮਾਰਕੀਟ ਵਿਖੇ ਸਿੰਧੀ ਬੇਕਰੀ ਦੇ ਮਾਲਕ ਉਪਰ ਗੋਲੀ ਚਲਾਉਣ ਵਾਲੇ ਦੋਸ਼ੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ I ਦੋਸ਼ੀਆਂ ਨੂੰ ਕਾਬੂ ਕਰਨ ਸਮੇਂ ਹੋਏ ਐਨਕਾਉਂਟਰ ਦੌਰਾਨ ਦੋਸ਼ੀਆਂ ਵਿੱਚੋਂ ਇੱਕ ਦੋਸ਼ੀ ਦੀ ਲੱਤ ਵਿੱਚ ਗੋਲੀ ਵੀ ਲੱਗੀ, ਜੋਕਿ ਹੁਣ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ I


ਜਾਣਕਾਰੀ ਅਨੁਸਾਰ ਲੁਧਿਆਣਾ ਪੁਲਿਸ ਦੀ ਸੂਚਨਾ ਤੇ ਮੋਗਾ ਪੁਲਿਸ ਨੇ ਨਾਕਾਬੰਦੀ ਕੀਤੀ ਅਤੇ ਐਕਟਿਵਾ ਸਵਾਰ ਵਿਅਕਤੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਹਨਾਂ ਨੇ ਪੁਲਿਸ 'ਤੇ ਗੋਲੀ ਚਲਾ ਦਿੱਤੀ I ਜਵਾਬ ਵਿੱਚ ਪੁਲਿਸ ਮੁਲਾਜ਼ਮਾਂ ਨੇ ਵੀ ਗੋਲੀ ਚਲਾਈ ਅਤੇ ਇੱਕ ਦੋਸ਼ੀ ਜਗਮੀਤ ਸਿੰਘ ਜ਼ਖਮੀ ਹੋ ਗਿਆ I ਹੁਣ ਜਗਮੀਤ ਤੇ ਦੂਜਾ ਦੋਸ਼ੀ ਵਿਕਾਸ ਪੁਲਿਸ ਦੀ ਹਿਰਾਸਤ ਵਿੱਚ ਹਨ I


ਫਿਲਹਾਲ ਗੋਲੀ ਚਲਾਉਣ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ I ਪੁਲਿਸ ਅਫਸਰਾਂ ਅਨੁਸਾਰ ਦੋਸ਼ੀ ਪਹਿਲਾਂ ਵੀ ਕਈ ਮਾਮਲੇਆਂ ਵਿੱਚ ਲੋੜੀਂਦੇ ਸਨ।