ਗੋਸ਼ਾ ਵਲੋ ਰਾਸ਼ਟਰੀ ਸਫ਼ਾਈ ਕਰਮਚਾਰੀ ਅਯੋਗ ਦੇ ਚੇਅਰਮੈਨ ਸ਼੍ਰੀ ਐਮ. ਵੈਂਕਟੇਸ਼ ( ਯੂਨੀਅਨ ਮਨਿਸਟਰ) ਲੁਧਿਆਣਾ ਪਹੁੰਚਣ ਤੇ ਕੀਤਾ ਗਿਆ ਸਨਮਾਨ.

ਭਾਰਤ ਸਰਕਾਰ ਹਰ ਸਫ਼ਾਈ ਕਰਮਚਾਰੀ ਦੀਆ ਸਮੱਸਿਆਵਾਂ ਨੂੰ ਦੂਰ ਕਰਾਰਵਾਉਂ ਲਈ ਵਚਨਬੱਧ - ਗੋਸ਼ਾ

ਲੁਧਿਆਣਾ (ਇੰਦਰਜੀਤ) - ਪੰਜਾਬ ਭਾਜਪਾ ਦੇ ਮੀਡੀਆ ਪਨੇਲਿਸਟ ਗੁਰਦੀਪ ਸਿੰਘ ਗੋਸ਼ਾ ਅਤੇ ਭਾਜਪਾ ਮਹਿਲਾ ਵਿੰਗ ਦੇ ਜਰਨਲ ਸਕੱਤਰ ਦੀਪਕਾ ਜਯੋਤੀ ਵਲੋ ਭਾਰਤ ਸਰਕਾਰ ਦੇ ਯੂਨੀਅਨ ਮਨਿਸਟਰ ਰਾਸ਼ਟਰੀ ਸਫ਼ਾਈ ਕਰਮਚਾਰੀ ਅਯੋਗ ਦੇ ਚੇਅਰਮੈਨ ਸ਼੍ਰੀ ਐਮ ਵੈਂਕਟੇਸ਼ ਤੀਨ ਦਿਨ ਦੇ ਦੌਰੇ ਪਟਿਆਲਾ,ਸ਼੍ਰੀ ਫ਼ਤਹਿਗੜ੍ਹ ਸਾਹਿਬ,ਲੁਧਿਆਣਾ ਤੇ ਜਲੰਧਰ ਦੇ ਦੌਰੇ ਦੌਰਾਨ ਲੁਧਿਆਣਾ ਵਿਖੇ ਪਹੁੰਚਣ ਤੇ ਸਵਾਗਤ ਅਤੇ ਸਨਮਾਨ ਕੀਤਾ ਗਿਆ ਚੇਅਰਮੈਨ ਵਲੋ ਸਫ਼ਾਈ ਕਰਮਚਾਰੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਓਹਨਾ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਦੌਰੇ ਦੌਰਾਨ ਸਿਵਿਲ ਹਸਪਤਾਲ, ਨਗਰ ਨਿਗਮ ਲੁਧਿਆਣਾ ਅਤੇ ਸਰਕਟ ਹਾਊਸ ਵੀ ਸਫ਼ਾਈ ਕਰਮਚਾਰੀਆਂ ਅਤੇ ਅਧਿਕਾਰੀਆਂ ਨਾਲ ਬੈਠਕਾ ਵੀ ਕੀਤੀਆਂ ਗਈਆਂ ਇਸ ਸਮੇ ਗੁਰਦੀਪ ਸਿੰਘ ਗੋਸ਼ਾ ਤੇ ਦੀਪਕਾ ਜਯੋਤੀ ਨੇ ਬੋਲਦੇ ਕਿਹਾ ਭਾਜਪਾ ਦਾ ਹਰ ਕਰੀਆਕਰਤਾ  ਗਰੀਬ ਵਰਗ ਅਤੇ ਲੋੜ੍ਹਵੰਦ ਅਤੇ ਖਾਸ ਕਰਕੇ ਸਫ਼ਾਈ ਕਰਮਚਾਰੀਆਂ ਨਾਲ ਖੜੇ ਹਨ ਜਦੋਂ ਵੀ ਕਿਸੇ ਸਫ਼ਾਈ ਕਰਮਚਾਰੀ ਨੂੰ ਕਿਸੇ ਅਫ਼ਸਰ ਜਾ ਸਰਕਾਰ ਵਲੋ ਤੰਗੀ ਜਾ ਪ੍ਰੇਸ਼ਾਨੀ ਹੁੰਦੀ ਹੈ ਅਸੀ ਹਮੇਸ਼ਾ ਨਾਲ ਖੜੇ ਹਾਂ ਅਤੇ ਓਹਨਾ ਨਾਲ ਖੜੇ ਰਹਾ ਗਏ।