ਸਾਡਾ ਬਜ਼ੁਰਗ ਸਾਡਾ ਮਾਣ (ਰਜਿ) ਅਤੇ ਜੇਸੀਆਈ ਦੁਆਰਾ ਖੂਨਦਾਨ ਅਤੇ ਮੈਡੀਕਲ ਕੈਂਪ ਲਗਾਇਆ ਗਿਆ.

 

ਲੁਧਿਆਣਾ ( ਗੁਰਦੀਪ ਸਿੰਘ)

ਸਾਡੇ ਬਜ਼ੁਰਗ ਸਾਡਾ ਮਾਣ ਸੋਸਾਇਟੀ (ਰਜਿ.) ਅਤੇ ਜੇਸੀਆਈ ਵੱਲੋਂ ਜੰਜ ਘਰ ਜਨਕਪੁਰੀ ਵਿਖੇ 19'ਵਾਂ ਖੂਨਦਾਨ ਅਤੇ ਮੈਡੀਕਲ ਕੈਂਪ ਲਗਾਇਆ ਗਿਆ। ਸਾਡੇ ਬਜ਼ੁਰਗ ਸਾਡੇ ਸਾਡਾ ਮਾਣ ਦੇ ਚੇਅਰਮੈਨ ਅਰੁਣ ਉਪਲ਼ ਦੀ ਅਗਵਾਈ ਵਿੱਚ ਆਯੋਜਿਤ ਹੋਏ ਕੈਂਪ ਦੌਰਾਨ ਜੇਸੀਆਈ ਡਾ. ਰਾਜੀਵ ਅਗਰਵਾਲ ਨੇ ਆਪਣੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਕੇਕ ਕੱਟ ਕੇ ਖੂਨਦਾਨ ਕਰਕੇ ਕੈਂਪ ਦੀ ਆਰੰਭਤਾ ਕੀਤੀ। ਇਸ ਤੋਂ ਬਾਅਦ ਮਰੀਜ਼ਾਂ ਦਾ ਚੈਕ ਅੱਪ ਕੀਤਾ , ਅਤੇ ਦਵਾਈਆਂ ਦਿੱਤੀਆਂ।ਇਸ ਖੂਨਦਾਨ ਕੈਂਪ ਵਿੱਚ ਪ੍ਰੀਤ ਹਸਪਤਾਲ ਦੇ ਬਲੱਡ ਸੈਂਟਰ ਦੇ ਡਾ. ਦੀ ਟੀਮ ਨੇ ਖੂਨ ਇਕਤਰਤ ਕੀਤਾ। ਮੈਡੀਕਲ ਕੈਂਪ ਵਿੱਚ ਕਈ ਇਲਾਕਾ ਨਿਵਾਸੀਆਂ ਨੇ ਆ ਕੇ ਫਰੀ ਚੈਕ ਅੱਪ ਕਰਵਾਇਆ ਅਤੇ ਦਵਾਈਆਂ ਲਈਆਂ।

 ਇਸ ਮੌਕੇ ਪ੍ਰਧਾਨ ਅਰੁਣ ਉੱਪਲ,ਚੇਅਰ ਪਰਸਨ ਕਿਰਤੀ ਗਰੋਵਰ, ਡਾ. ਰਾਜੀਵ ਅਗਰਵਾਲ, ਡਾ.ਨੀਰਜ ਸਚਦੇਵਾ ,ਜੈਲੀ ਚੋਪੜਾ, ਸੰਜੀਵ ਉੱਪਲ,ਅਮਿਤ ਧਵਨ,ਪਿਯੂਸ਼ ਮਿੱਤਲ ,ਜੇ ਪੀ ਸਿੰਘ,ਹਿੰਦ ਏਕਤਾ ਸਮਾਜ ਦੇ ਪ੍ਰਧਾਨ ਸੰਤੋਸ਼ ਜੀ,ਡਿੰਪਲ ਜੀ ,ਪਿੰਕੂ ਜੀ, ਡਾ .ਵਿਕਟਰ, ਆਸ਼ਾ ਰਾਣੀ, ਸੁਮਨ , ਕੇ ਕੇ ਸੂਰੀ, ਸ਼ੰਕਰ, ਰਜੇਸ਼ ਉੱਪਲ, ਡਾ ਸੰਜੀਵ ,ਹਿਤੇਸ਼ ਜੈਨ,ਡਾ. ਮਿੰਨੀ ਸੋਨੀ ਅੰਕੁਰ ਮੈਹਤਾ,ਸੰਤੋਸ਼ ਵਿਗ, ਵਰਿੰਦਰ ਕੁੰਦਰਾ, ਸ਼ਿਵ ਕੁਮਾਰ ਜਿੰਦਲ ਮੌਜੂਦ ਸਨ।