ਜੰਗ-ਏ-ਆਜ਼ਾਦੀ ਦੇ ਮਹਾਨ ਅਜਾਦੀ ਘੁਲਾਟੀ ਸਨ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ.

 

- ਹਿੰਦੂ ਪਾਣੀ-ਮੁਸਲਮਾਨ ਪਾਣੀ ਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਸੀ ਗੋਰੀਆਂ ਦੇ ਖਿਲਾਫ ਫਤਵਾ :  ਉਸਮਾਨ ਰਹਿਮਾਨੀ

ਲੁਧਿਆਣਾ,  2 ਸਤੰਬਰ (ਇਦਰਜੀਤ) : ਭਾਰਤ ਦੇ ਸੁਤੰਰਤਾ ਸੰਗਰਾਮ 'ਚ ਲੁਧਿਆਣਾ ਤੋਂ ਕੌਮੀ ਨਾਇਕ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਦੀ ਅੱਜ 68ਵੀਂ ਬਰਸੀ  ਮੌਕੇ ਇਤਿਹਾਸਿਕ ਜਾਮਾ ਮਸਜਿਦ 'ਚ ਸੁਤੰਰਤਾ ਸੰਗਰਾਮ ਦੀ ਪਾਰਟੀ ਮਜਲਿਸ ਅਹਿਰਾਰ ਇਸਲਾਮ ਦੇ ਵੱਲੋਂ ਕੁਰਾਨ ਸ਼ਰੀਫ ਪੜ ਕੇ ਦੁਆ ਦੇ ਨਾਲ –ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ  ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਮੌਲਾਨਾ ਮੁਹੰਮਦ  ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਭਾਰਤ ਦੀ ਜੰਗ - ਏ - ਅਜ਼ਾਦੀ  ਦੇ ਉਹ ਨਾਇਕ ਹਨ ਜਿਨ੍ਹਾਂ ਨੇ ਅੰਗ੍ਰੇਜ ਸਾਮਰਾਜ ਦੀਆਂ ਜੜਾਂ ਨੂੰ ਹਿਲਾ ਦਿੱਤਾ ਸੀ ।  ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਨੇ ਦੇਸ਼  ਦੇ ਸੁਤੰਰਤਾ ਸੰਗਰਾਮ 'ਚ 14 ਸਾਲ ਜੇਲ• ਕੱਟੀ ਤੇ ਅੰਗਰੇਜਾਂ ਵੱਲੋਂ ਰੇਲਵੇ ਸਟੇਸ਼ਨਾਂ 'ਤੇ ਹਿੰਦੂ ਪਾਣੀ ਅਤੇ ਮੁਸਲਮਾਨ ਪਾਣੀ  ਦੇ ਘੜੇ ਰੱਖ ਕੇ ਰਚੀ ਗਈ ਸਾਜਿਸ਼ ਦੇ ਖਿਲਾਫ ਐਲਾਨ ਕਰਦੇ ਹੋਏ ਪੇਸ਼ਾਵਰ ਤੱਕ ਸਾਰੇ ਘੜੇ ਤੁੜਵਾ ਦਿੱਤੇ ਤੇ ਇਸ ਜੁਰਮ 'ਚ ਜੇਲ• ਵੀ ਕੱਟੀ ਅਤੇ ਦੇਸ਼ ਦੇ ਲੋਕਾਂ ਨੂੰ ਸੱਮਝਾ ਦਿੱਤਾ ਕਿ ਇੱਕ ਹੀ ਪਾਣੀ ਪੀਕੇ ਅੰਗਰੇਜਾਂ ਦੀ ਇਸ ਸਾਜਿਸ਼ ਨੂੰ ਨਾਕਾਮ ਬਣਾਉਣਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਇਹ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀਂ ਹੀ ਸਨ ਜਿਨਾਂ ਨੇ ਜਾਲਿਮ ਅੰਗ੍ਰੇਜਾਂ ਦੀ ਪਰਵਾਹ ਨਾ ਕਰਦੇ ਹੋਏ ਸ਼ਹੀਦ-ਏ- ਆਜਮ ਭਗਤ ਸਿੰਘ ਦੇ ਪਰਿਵਾਰ,  ਨੇਤਾ ਜੀ  ਸੁਭਾਸ਼ ਚੰਦਰ ਬੋਸ,  ਪੰਡਿਤ ਜਵਾਹਰ ਲਾਲ ਨਹਿਰ,  ਪੰਥ ਰਤਨ ਮਾਸਟਰ ਤਾਰਾ ਸਿੰਘ,  ਪੰਜਾਬ ਕੇਸਰੀ ਲਾਲਾ ਲਾਜਪਤ ਰਾਏ,  ਨਾਮਧਾਰੀ ਸਤਗੁਰੁ ਪ੍ਰਤਾਪ ਸਿੰਘ,  ਸਇਯਦ ਅਤਾਉੱਲਾਹ ਸ਼ਾਹ ਬੁਖਾਰੀ ਦਾ ਹਮੇਸ਼ਾ ਸਾਥ ਦਿੱਤਾ । ਇਹ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਹੀ ਸਨ ਜਿਨਾਂ ਨੇ 1947 'ਚ ਦੇਸ਼ ਦੀ ਵੰਡ ਨੂੰ ਨਾਮੰਜੂਰ ਕਰਦੇ ਹੋਏ ਪਾਕਿਸਤਾਨ ਦੀ ਸਥਾਪਨਾ ਦੀ ਵਿਰੋਧਤਾ ਕੀਤੀ ਅਤੇ ਫਿਰ ਪਾਕਿਸਤਾਨ ਜਾਣ ਦੀ ਬਜਾਏ ਭਾਰਤ 'ਚ ਹੀ ਰਹਿਣ ਨੂੰ ਠੀਕ ਸੱਮਝਿਆ । ਸ਼ਾਹੀ ਇਮਾਮ ਮੌਲਾਨਾ ਮੁਹੰਮਦ  ਉਸਮਾਨ ਨੇ ਦੱਸਿਆ ਕਿ ਭਾਰਤ ਦੀ ਜੰਗੇ ਆਜ਼ਾਦੀ ਦਾ ਪਹਿਲਾ ਫਤਵਾ ਵੀ ਤੁਹਾਡੇ ਦਾਦਾ ਜਾਨ ਮੌਲਾਨਾ ਸ਼ਾਹ ਅਬਦੁਲ ਕਾਦਿਰ ਲੁਧਿਆਣਵੀ ਨੇ 1857 'ਚ ਦਿੱਤਾ ਸੀ ਅਤੇ ਲੁਧਿਆਣਾ ਤੋਂ ਅੰਗਰੇਜਾਂ ਨੂੰ ਮਾਰ ਭਜਾਇਆ ਸੀ । ਉਨ੍ਹਾਂ ਕਿਹਾ ਕਿ ਅੱਜ ਇਸ ਮਹਾਨ ਅਜਾਦੀ ਘੁਲਾਟੀ ਦੀ ਬਰਸੀ  ਦੇ ਮੌਕੇ 'ਤੇ ਅਸੀਂ ਜਿੱਥੇ ਉਨ੍ਹਾਂ ਲਈ ਦੁਆ ਕਰਦੇ ਹਾਂ ਉਥੇ ਹੀ ਇਸ ਗੱਲ ਦਾ ਫਿਰ ਤੋਂ ਪ੍ਰਣ ਕਰਦੇ ਹਾਂ ਕਿ ਬਹੁਤ ਕੁਰਬਾਨੀਆਂ ਦੇਣ ਤੋਂ ਬਾਅਦ ਆਜਾਦ ਕਰਵਾਏ ਗਏ ਆਪਣੇ ਇਸ ਭਾਰਤ ਦੇਸ਼ 'ਚ ਏਕਤਾ ਭਾਈਚਾਰੇ ਲਈ ਕੰਮ ਕਰਦੇ ਹੋਏ ਦੇਸ਼ ਦੇ ਵਿਕਾਸ 'ਚ ਯੋਗਦਾਨ ਪਾਉਂਦੇ ਰਹਾਂਗੇ ।