ਸੀਨੀਅਰ ਪੱਤਰਕਾਰ ਵਿਜੇ ਸਹਿਗਲ ਦੇ ਅੰਤਿਮ ਅਰਦਾਸ ਸਮਾਗਮ ਤੇ ਵੱਖ ਵੱਖ ਸ਼ਖਸੀਅਤਾਂ ਨੇ ਭੇੰਟ ਕੀਤੇ ਸ਼ਰਧਾ ਦੇ ਫੁੱਲ.

 

ਜਦੋਂ ਵੱਡਾ ਵੀਰ ਸਦੀਵੀ ਵਿਛੋੜਾ ਦੇ ਜਾਵੇ ਤਾਂ ਬਾਹਵਾਂ ਟੁੱਟੀਆਂ ਜਾਪਣ ਲਗਦੀਆਂ ਨੇ...


ਲੁਧਿਆਣਾ, 3 ਸਤੰਬਰ (ਇੰਦ੍ਰਜੀਤ)- ਅਦਾਰਾ ਪਹਿਰੇਦਾਰ ਦੇ ਲੁਧਿਆਣਾ ਤੋਂ ਇੰਚਾਰਜ ਸ਼੍ਰੀ ਵਰਿੰਦਰ ਸਹਿਗਲ ਦੇ ਵੱਡੇ ਭਰਾ ਸ਼੍ਰੀ ਵਿਜੇ ਕੁਮਾਰ ਸਹਿਗਲ ਦੀ ਅੰਤਿਮ ਅਰਦਾਸ ਸਮਾਗਮ ਮੌਕੇ ਡਾ: ਅਮਰ ਸਿੰਘ ਮੈਂਬਰ ਪਾਰਲੀਮੈਂਟ ਨੇ ਪ੍ਰਵਾਰ ਨਾਲ ਦੁੱਖ ਸਾਂਝਾ ਕਰਦਿਆਂ ਸ਼੍ਰੀ ਸਹਿਗਲ ਦੇ ਜੀਵਨ ਅਤੇ ਪੱਤਰਕਾਰੀ ਦੌਰਾਨ ਨਿਭਾਈਆਂ ਸੇਵਾਵਾਂ ਦੇ ਨਾਲ ਨਾਲ ਆਪਣੇ ਮਾਤਾ ਜੀ ਦੀ ਸੇਵਾ ਦੌਰਾਨ ਕਾਰਜ ਖੇਤਰ ਦੇ ਤਿਆਗ ਵਾਲੇ ਪੱਖ ਦਾ ਜਿਕਰ ਕਰਦਿਆਂ ਕਿਹਾ ਕਿ ਉਹ ਸਬਰ, ਸੰਜਮ ਅਤੇ ਤਿਆਗ ਦੀ ਸਾਖਸ਼ਾਤ ਉਦਾਹਰਣ ਸਨ। ਸ਼ਰਧਾਂਜਲੀ ਸਮਾਗਮ ਦਾ ਸੰਚਾਲਨ ਕਰਦਿਆਂ ਸ਼੍ਰੀ ਅਸ਼ਵਨੀ ਜੇਤਲੀ ਨੇ ਸ਼੍ਰੀ ਵਿਜੇ ਸਹਿਗਲ ਨਾਲ ਬਚਪਨ ਤੋਂ ਜੁੜੀਆਂ ਯਾਦਾਂ ਦੀਆਂ ਤੰਦਾਂ ਨੂੰ ਫੋਲਦਿਆਂ ਵੈਰਾਗ ਮਨ ਨਾਲ ਉਨ੍ਹਾਂ ਦੀ ਕਾਰਜਸ਼ੀਲਤਾ ਅਤੇ ਗੁਣਾਂ ਨੂੰ ਸਾਂਝਾ ਕੀਤਾ ਤੇ ਕਿਹਾ ਕਿ ਉਹ ਇਕ ਫਰਿਸ਼ਤੇ ਦਾ ਰੂਪ ਸਨ ਅਤੇ ਉਨ੍ਹਾਂ ਦੀਆਂ ਲਿਖਤਾਂ ਚੋਂ ਸਾਂਝੇ ਪਰਵਾਰਾਂ ਅਤੇ ਸਮਾਜ ਸੇਵਾ ਦੇ ਪੱਖ ਉਭਰਦੇ ਦਿਖਾਈ ਦਿੰਦੇ ਸਨ। ਅਦਾਰਾ ਪਹਿਰੇਦਾਰ ਦੇ ਡਾਇਰੈਕਟਰ ਸ੍ਰ: ਬਲਦੇਵ ਸਿੰਘ ਢੱਟ ਨੇ ਐਮ ਡੀ ਰਿਸ਼ਵਦੀਪ ਸਿੰਘ ਹੇਰਾਂ ਅਤੇ ਅਦਾਰਾ ਪਹਿਰੇਦਾਰ ਵੱਲੋਂ ਸ਼ੋਕ ਮਤਾ ਪੜਿਆ। ਉਹਨਾਂ ਸ੍ਰੀ ਸਹਿਗਲ ਦੇ ਜੀਵਨ ਨਾਲ ਜੁੜੇ ਪੱਖਾਂ ਦਾ ਜਿਕਰ ਕਰਦਿਆਂ ਕਿਹਾ ਕਿ ਜਦੋਂ ਅਜਿਹੀਆਂ ਮਹਾਨ ਸ਼ਖਸੀਅਤਾਂ ਸੰਸਾਰ ਤੋਂ ਵਿਛੋੜਾ ਦੇ ਜਾਂਦੀਆਂ ਨੇ, ਤਾਂ ਉਨ੍ਹਾਂ ਦੀ ਘਾਟ ਰੜਕਣ ਲਗਦੀ ਹੈ। ਉਨ੍ਹਾਂ ਸ੍ਰੀ ਵਰਿੰਦਰ ਸਹਿਗਲ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਤਸੱਲੀ ਵਾਲਾ ਪੱਖ ਹੈ ਕਿ  ਵਰਿੰਦਰ ਉਨ੍ਹਾਂ ਦੇ ਨਕਸ਼ੇ ਕਦਮ ਤੇ ਚੱਲਦਿਆਂ ਪਰਿਵਾਰ ਦਾ ਨਾਮ ਪੱਤਰਕਾਰੀ ਖੇਤਰ ਵਿੱਚ ਚੰਗੇ ਢੰਗ ਨਾਲ ਦਰਜ ਕਰਵਾ ਰਹੇ ਹਨ। ਉਹਨਾਂ ਕਿਹਾ ਜਦੋਂ ਵਿਜੇ ਸਹਿਗਲ ਵਰਗਾ ਵੱਡਾ ਭਰਾ ਸਦੀਵੀ ਵਿਛੋੜਾ ਦੇ ਜਾਂਦਾ ਹੈ ਛੋਟੇ ਭਰਾਵਾਂ ਦੀਆਂ ਬਾਹਾਂ ਵਰਗਾ ਸਹਾਰਾ ਖੁਸ ਜਾਂਦਾ ਹੈ। ਅੰਤਿਮ ਅਰਦਾਸ ਸਮਾਗਮ ਮੌਕੇ ਗਗਨਦੀਪ ਸਿੰਘ ਸੰਨੀ ਕੈਥ, ਜਗਰੂਪ ਸਿੰਘ ਜਰਖੜ, ਨਿਰਮਲ ਕੈੜਾ, ਅਵਤਾਰ ਸਿੰਘ ਕੰਡਾ, ਡਾ: ਦੀਪਕ ਮੰਨਣ, ਪ੍ਰਿੰਸ ਜੌਹਰ, ਤਿਲਕਰਾਜ ਸੋਨੂ, ਸੰਜੇ ਸ਼ਰਮਾ, ਵਿਜੇ ਸ਼ਰਮਾ, ਡਾ: ਰਣਜੀਤ ਸਿੰਘ, ਬਿਨੀ ਬਾਜਵਾ, ਗੁਰਚਰਨ ਸਿੰਘ ਗੁਰੂ, ਮੰਦਰ ਕੌੜਾ ਖਾਨਦਾਨ ਤਲਵੰਡੀ ਰਾਏਕੋਟ ਵਲੋਂ ਰਾਕੇਸ਼ ਕੌੜਾ, ਸ਼ੁਸ਼ੀਲ ਕੌੜਾ, ਰਮਨ ਕੌੜਾ ਆਦਿ ਵੱਖ ਵੱਖ ਰਾਜਨੀਤਕ ਆਗੂਆਂ ਤੋਂ ਇਲਾਵਾ ਪੱਤਰਕਾਰੀ ਖੇਤਰ ਨਾਲ ਜੁੜੇ ਅਵਤਾਰ ਸਿੰਘ ਭਾਗਪੁਰ, ਜਤਿੰਦਰ ਭੰਬੀ, ਅਸ਼ੋਕ ਪੂਰੀ, ਗੁਰਿੰਦਰ ਸਿੰਘ, ਮਨਜੀਤ ਸਿੰਘ ਰੋਮਾਣਾ, ਸਰਬਜੀਤ ਸਿੰਘ ਪਨੇਸਰ, ਜਸਵਿੰਦਰ ਸਿੰਘ,  ਸਰਬਜੀਤ ਲੁਧਿਆਣਵੀ, ਕੁਲਵੰਤ ਸੱਪਲ, ਡਾ: ਤਰਲੋਚਨ ਸਿੰਘ, ਅਨਿਲ ਵਿੱਜ, ਸੂਰਜ ਸਿੰਘ, ਭਰਤ ਕਟਾਰੀਆ, ਹਰਜੀਤ ਸਿੰਘ ਕਿੰਗ, ਪ੍ਰਭਕਿਰਨ ਸਿੰਘ ਪ੍ਰਧਾਨ ਸ਼੍ਰੋਮਣੀ ਲਿਖਾਰੀ ਬੋਰਡ, ਰਘਵੀਰ ਸਿੰਘ, ਗੁਰਪ੍ਰੀਤ ਸਿੰਘ ਮਹਿਦੂਦਾਂ, ਰਵਿੰਦਰ ਸਿੰਘ ਨਿੱਝਰ, ਜਰਨੈਲ ਸਿੰਘ ਪੱਟੀ, ਦਵਿੰਦਰ ਸਿੰਘ ਜੱਗੀ, ਬਲਜੀਤ ਸਿੰਘ ਜੀਰਖ, ਅਵਤਾਰ ਸਿੰਘ ਮੀਤ, ਪਵਨ ਕੁਮਾਰ, ਪ੍ਰਿਤਪਾਲ ਸਿੰਘ, ਰਾਜੇਸ਼ ਅਹੂਜਾ, ਅੰਮ੍ਰਿਤਪਾਲ ਸਿੰਘ, ਇੰਦਰਪਾਲ ਸਿੰਘ ਧੁੰਨਾ, ਹਰਪ੍ਰੀਤ ਸਿੰਘ ਹੈਰੀ ਆਦਿ ਦੇ ਨਾਲ ਨਾਲ ਸਮਾਜਿਕ ਧਾਰਮਿਕ ਵਿਦਿਅਕ ਕਾਰੋਬਾਰੀ ਖੇਤਰ ਨਾਲ ਸਬੰਧਤ ਸ਼ਖਸ਼ੀਅਤਾਂ ਨੇ ਸਹਿਗਲ ਸਾਬ੍ਹ ਦੇ ਭਰਾ ਦਵਿੰਦਰ ਸਹਿਗਲ, ਸੁਰਿੰਦਰ ਸਹਿਗਲ ਅਤੇ ਸਪੁੱਤਰ ਵਿਕਾਸ ਸਹਿਗਲ ਭਤੀਜੇ ਯੋਗੇਸ਼ ਸਹਿਗਲ ਅਤੇ ਨੀਰਜ ਸਹਿਗਲ ਨਾਲ ਦੁਖ ਸਾਂਝਾ ਕੀਤਾ। ਪਰਿਵਾਰ ਦੇ ਨਜ਼ਦੀਕੀ ਸਾਬਕਾ ਕੌਂਸਲਰ ਰਜਿੰਦਰ ਸਿੰਘ ਬਾਜਵਾ ਨੇ ਅੰਤਿਮ ਅਰਦਾਸ ਸਮਾਗਮ ਮੌਕੇ ਪੁੱਜੇ ਰਿਸ਼ਤੇਦਾਰਾਂ ਸਨੇਹੀਆਂ ਮਿੱਤਰਾਂ ਤੋਂ ਇਲਾਵਾ ਵੱਖ ਵੱਖ ਖੇਤਰਾਂ ਨਾਲ ਸੰਬੰਧਿਤ ਪੁੱਜੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ।