ਡਾਕਟਰਾਂ ਵੱਲੋਂ 3 ਘੰਟੇ ਲਈ OPD ਬੰਦ ਕਰਨ ਨਾਲ ਮਰੀਜ਼ ਹੋਏ ਪਰੇਸ਼ਾਨ .
ਪਟਿਆਲਾ:
ਡਾਕਟਰਾਂ ਵੱਲੋਂ ਚੱਲ ਰਹੇ ਧਰਨੇ ਪ੍ਰਦਰਸ਼ਨ ਨੂੰ ਲੈ ਕੇ ਅੱਜ ਪਟਿਆਲਾ ਦੇ ਵਿੱਚ ਵੀ ਇਹ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਜਿੱਥੇ ਡਾਕਟਰਾਂ ਵੱਲੋਂ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਓਪੀਡੀ ਬੰਦ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ
ਜਿਸ ਦੇ ਵਿੱਚ ਮਾਤਾ ਕੌਸ਼ਲਿਆ ਹਸਪਤਾਲ ਦੇ ਡਾਕਟਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਇੱਕ ਪਾਸੇ ਸਿਕਿਉਰਟੀ ਨੂੰ ਲੈ ਕੇ ਡਾਕਟਰ ਪਰੇਸ਼ਾਨ ਨੇ ਕਿਉਂਕਿ ਡਾਕਟਰਾਂ ਦੀ ਨਾਈਟ ਸ਼ਿਫਟ ਦੇ ਵਿੱਚ ਨੌਕਰੀ ਕਰਨੀ ਬੜੀ ਮੁਸ਼ਕਿਲ ਹੋਈ ਪਈ ਹੈ ਕਿਉਂਕਿ ਇੱਕ ਪਾਸੇ ਸਿਕਿਉਰਟੀ ਦੇ ਪੁਖਤਾ ਪ੍ਰਬੰਧ ਨਹੀਂ ਹਨ ਜੇ ਪ੍ਰਬੰਧ ਹੈ ਵੀ ਉਹ ਇੱਕ ਪ੍ਰਾਈਵੇਟ ਸਿਕਿਉਰਟੀ ਹੈ ਜੋ ਪੂਰੇ ਸਹੀ ਤਰੀਕੇ ਨਾਲ ਆਪਣਾ ਕੰਮ ਨਹੀਂ ਕਰ ਸਕਦੀ ਇਸ ਕਰਕੇ ਹੋਰ ਸਰਕਾਰ ਤੋਂ ਮੰਗ ਕਰ ਰਹੇ ਨੇ ਕਿ ਉਹਨਾਂ ਨੂੰ ਸਰਕਾਰੀ ਸਕਿਉਰਟੀ ਤੇ ਪੁਲਿਸ ਦੀ ਸੁਰੱਖਿਆ ਦਿੱਤੀ ਜਾਵੇ ਤਾਂ ਜੋ ਉਹ ਨੇਟਰ ਤੇ ਬੇਧੜਕ ਹੋ ਕੇ ਆਪਣੀ ਡਿਊਟੀ ਤੇ ਸੇਵਾਵਾਂ ਦੇ ਸਕਣ।
