ਮਾਤਾ ਗੁਰਿਦਆਲ ਕੌਰ ਦੀ ਯਾਦ ‘ਚ ਪੌਦਾ ਲਗਾਇਆ.
ਲੁਧਿਆਣਾ, 8 ਅਗਸਤ (ਟੀ.ਕੇ) ਈਸ਼ਰ ਸਿੰਘ ਨਗਰ ਪਿਛੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ 'ਚ ਵਸਦੇ ਮਾਤਾ ਗੁਰਦਿਆਲ ਕੌਰ ਪਿਛਲੇ ਦਿਨੀਂ ਸਵਰਗ ਸਿਧਾਰ ਗਏ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਨਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਇਸ ਮੌਕੇ ਉਨ੍ਹਾਂ ਦੀ ਯਾਦ ਵਿਚ ਪਰਿਵਾਰ ਵਲੋਂ ਇਕ ਪੌਦਾ ਲਗਾਇਆ ਗਿਆ। ਇਸ ਮੌਕੇ ਸਾਬਕਾ ਜਿਲ੍ਹਾ ਫਾਰਮੇਸੀ ਅਫਸਰ ਬਲਵੀਰ ਸਿੰਘ ਕਾਲੀਆ, ਤਜਿੰਦਰ ਸਿੰਘ ਬਿਲਖੂ, ਡਾ. ਬਲਵਿੰਦਰ ਸਿੰਘ ਕਾਲੀਆ, ਵਾਹਿਗੁਰੂ ਪਾਲ ਸਿੰਘ, ਕੁਲਦੀਪ ਸਿੰਘ ਤੇ ਅਮਨਪ੍ਰੀਤ ਸਿੰਘ ਤੇ ਹੋਰ ਮੈਂਬਰ ਹਾਜਰ ਸਨ। ਇਸ ਮੌਕੇ ਬਲਵੀਰ ਸਿੰਘ ਕਾਲੀਆ ਨੇ ਕਿਹਾ ਕਿ ਆਪਣੇ ਪਿਆਰਿਆਂ ਦੀ ਯਾਦ ਵਿਚ ਲਗਾਏ ਗਏ ਰੁੱਖ ਵਾਤਾਵਰਨ ਨੂੰ ਸ਼ੁੱਧ ਤਾਂ ਕਰਦੇ ਹੀ ਹਨ ਨਾਲ਼ ਦੀ ਨਾਲ਼ ਇਹ ਸਾਡੀਆਂ ਯਾਦਾਂ ਨੂੰ ਵੀ ਤਰੋ ਤਾਜਾ ਬਣਾਈ ਰੱਖਣ ਵਿਚ ਸਹਾਈ ਹੁੰਦੇ ਹਨ। ਕਿਉਂਕਿ ਇਸ ਤਰੀਕੇ ਲਗਾਏ ਗਏ ਪੌਦਿਆਂ ਨਾਲ਼ ਸਾਡੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ ਤਾਂ ਕਰਕੇ ਅਸੀਂ ਇਹਨਾਂ ਨੂੰ ਹੋਰ ਵੀ ਸ਼ਿਦਤ-ਸਤਿਕਾਰ ਨਾਲ਼ ਪਾਲਦੇ ਸੰਭਾਲਦੇ ਹਾਂ। ਉਹਨਾਂ ਕਿਹਾ ਕਿ ਕਿਸੇ ਵੀ ਯਾਦਗਾਰੀ ਪਲ ਨੂੰ ਰੁੱਖਾਂ ਦੀ ਜੂਨੀ ਦੇ ਕੇ ਅਸੀਂ ਸਾਂਝਾਂ ਤੇ ਖੁਸ਼ੀਆਂ ਦੇ ਅਹਿਸਾਸਾਂ ਨੂੰ ਉਮਰਾਂ ਤੋਂ ਵੀ ਲੰਮੇਰਾ ਬਣਾ ਸਕਦੇ ਹਾਂ।