ਖੰਨਾ ਪੁਲਿਸ ਨੇ ਕੁੱਝ ਹੀ ਘੰਟਿਆਂ ਵਿੱਚ ਸੁਲਝਾਈ ਕਤਲ ਦੀ ਗੁੱਥੀ .

 ਦੀ ਗੁੱਥੀ ਨੂੰ ਸੁਲਝਾ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਵਾਰਦਾਤ ਵਿੱਚ ਵਰਤਿਆ ਰਿਵਾਲਵਰ ਵੀ ਬ੍ਰਾਮਦ ਕਰ ਲਿਆ ਗਿਆ ।  ਆਈ.ਜੀ, ਲੁਧਿਆਣਾ ਰੇਂਜ ਸ੍ਰੀਮਤੀ ਧੰਨਪ੍ਰੀਤ ਕੌਰ ਦੀ ਰਹਿਨੁਮਾਈ ਹੇਠ ਐਸਐਸਪੀ ਖੰਨਾ ਮਿਸ. ਅਸ਼ਵੀਨੀ ਗੋਟਿਆਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਅਧੀਨ SP ਸੌਰਵ ਜਿੰਦਲ, DSP ਸਮਰਾਲਾ ਤਰਲੋਚਨ ਸਿੰਘ,  DSP Khanna  ਅੰਮ੍ਰਿਤਪਾਲ ਸਿੰਘ, CIA ਸਟਾਫ਼ ਖੰਨਾ ਦੇ ਇੰਚਾਰਜ ਅਤੇ  ਥਾਣਾ ਸਦਰ ਖੰਨਾ ਦੇ SHO ਵੱਲੋਂ ਇੱਕ ਕਤਲ ਦੀ ਗੁੱਥੀ ਨੂੰ ਕੁੱਝ ਘੰਟਿਆਂ ਵਿੱਚ ਸੁਲਝਾ ਕੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 1 ਰਿਵਾਲਵਰ .32 ਬੋਰ ਸਮੇਤ 3 ਜਿੰਦਾ ਕਾਰਤੂਸ, 1 ਖਾਲੀ ਖੋਲ .32 ਬੋਰ ਅਤੇ ਇੱਕ ਸਕੂਟਰੀ ਬ੍ਰਾਮਦ ਕੀਤੀ ਗਈ। ਦਸ ਦੇਈਏ ਕਿ ਹਰਪ੍ਰੀਤ ਸਿੰਘ ਪੁੱਤਰ ਲੇਟ ਤਰਲੋਚਨ ਸਿੰਘ ਵਾਸੀ ਪਿੰਡ ਇਕੋਲਾਹਾ ਨੇ ਪੁਲਿਸ ਨੂੰ ਬਿਆਨ ਰਾਹੀ ਇਤਲਾਹ ਦਿੱਤੀ ਕਿ 9 September ਨੂੰ ਸ਼ਾਮ 5:40  ਉਹ ਅਤੇ ਉਸਦਾ ਪਿਤਾ ਤਰਲੋਚਨ ਸਿੰਘ ਮੋਟਰ ਤੋ ਆਪਣੇ ਆਪਣੇ ਵਹੀਕਲਾਂ 'ਤੇ ਘਰ ਨੂੰ ਵਾਪਸ ਆ ਰਹੇ ਸੀ, ਉਹ ਆਪਣੇ ਪਿਤਾ ਦੇ ਵਹੀਕਲ ਤੋਂ ਥੋੜਾ ਪਿੱਛੇ ਸੀ। ਜਦੋਂ ਉਸਦਾ ਪਿਤਾ ਤਰਲੋਚਨ ਸਿੰਘ ਸੂਆ ਪੁੱਲੀ ਰੋੜੀ ਵਾਲੇ ਰਾਹ ਪਾਸ ਪੁੱਜਾ ਤਾਂ ਉਥੇ ਪਿੰਡ ਦਾ ਰਣਜੀਤ ਸਿੰਘ ਪੁੱਤਰ ਬੰਤ ਸਿੰਘ ਖੜ੍ਹਾ ਸੀ, ਜਿਸਨੇ ਆਪਣੇ ਡੱਬ ਵਿੱਚੋਂ ਪਿਸਟਲ ਕੱਢ ਕੇ ਉਸਦੇ ਪਿਤਾ ਤਰਲੋਚਨ ਸਿੰਘ ਪਰ ਫਾਇਰ ਕਰਨੇ ਸ਼ੁਰੂ ਕਰ ਦਿੱਤੇ, ਜਿਸ ਕਰਕੇ ਉਸਦਾ ਪਿਤਾ ਸਕੂਟਰੀ ਸਮੇਤ ਸੜ੍ਹਕ ਤੇ ਡਿੱਗ ਗਿਆ ਅਤੇ ਰਣਜੀਤ ਸਿੰਘ ਉਸਨੂੰ ਵੇਖ ਕੇ ਪਿਸਟਲ ਸਮੇਤ ਮੌਕਾ ਤੋ ਭੱਜ ਗਿਆ। ਥਾਣਾ ਸਦਰ ਖੰਨਾ  ਨੇ ਮੁਕਦਮਾ ਦਰਜ  ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਅਤੇ ਪੁਲਿਸ ਦੇ ਸੀਨੀਅਰ ਅਫਸਰਾਂ ਵੱਲੋ ਪਿੰਡ ਇਕੋਲਾਹਾ ਵਿਖੇ ਮੌਕਾ ਤੇ ਜਾ ਕੇ ਤਫਤੀਹਾ ਕੀਤਾ ਗਿਆ ਅਤੇ ਮੌਕਾ ਤੋ 03 ਖਾਲੀ ਕਾਰਤੂਸ .32 ਬੋਰ ਬ੍ਰਾਮਦ ਕੀਤੇ ਗਏ। ਮੁਕੱਦਮਾ ਦੀ ਤਫਤੀਸ਼ ਦੌਰਾਨ ਵੱਖ-ਵੱਖ ਪੁਲਿਸ ਟੀਮਾਂ ਬਣਾ ਕੇ ਉਕਤਾਨ ਦੋਸ਼ੀਆਂ ਦੀ ਭਾਲ ਕੀਤੀ ਗਈ ਅਤੇ ਮੁਕੱਦਮਾ ਦੀ ਤਫਤੀਸ਼ ਵਿਗਿਆਨਕ ਅਤੇ ਤਕਨੀਕੀ ਪੱਖ ਤੋ ਅਮਲ ਵਿੱਚ ਲਿਆਉਦੇ ਹੋਏ ਦੋਸ਼ੀ ਰਣਜੀਤ ਸਿੰਘ ਪੁੱਤਰ ਬੰਤ ਸਿੰਘ ਵਾਸੀ ਪਿੰਡ ਇਕੋਲਾਹਾ ਨੂੰ  ਗ੍ਰਿਫਤਾਰ ਕਰਕੇ ਉਸ ਪਾਸੋ 1 ਰਿਵਾਲਵਰ .32 ਬੋਰ ਸਮੇਤ 3 ਜਿੰਦਾ ਕਾਰਤੂਸ, 1 ਖਾਲੀ ਖੋਲ .32 ਬੋਰ ਅਤੇ ਸਕੂਟਰੀ ਬ੍ਰਾਮਦ ਕੀਤੀ ਗਈ।