ਕੈਨੇਡਾ ਗਏ ਨੌਜਵਾਨ ਦੀ ਭੇ/ਦ ਭਰੇ ਹਲਾਤਾਂ ਵਿੱਚ ਮੌ/ਤ .

 

ਫਿਰੋਜ਼ਪੁਰ: ਆਪਣੇ ਚੰਗੇ ਭਵਿੱਖ ਅਤੇ ਪਰਿਵਾਰ ਲਈ ਰੋਜੀ ਰੋਟੀ ਕਮਾਉਣ ਗਏ ਫ਼ਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਦੇ ਇੱਕ ਨੌਜਵਾਨ ਦੀ ਕਨੇਡਾ ਵਿੱਚ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਨੌਜਵਾਨ ਦੀ ਮੌਤ ਦੀ ਸੂਚਨਾ ਮਿਲਦਿਆਂ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਮ੍ਰਿਤਕ ਦੇ ਬਾਪ ਬਲਵਿੰਦਰ ਸਿੰਘ ਵਾਸੀ ਬਸਤੀ ਚਾਹਲ ਦਾਖਲੀ ਮੱਲਾਂ ਵਾਲਾ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਪੁੱਤਰ ਓੰਕਾਰ ਦੀਪ ਸਿੰਘ ਉਮਰ 23 ਸਾਲ ਨੂੰ ਅੱਜ ਤੋਂ ਢਾਈ ਸਾਲ ਪਹਿਲਾਂ ਆਪਣੇ ਚੰਗੇ ਭਵਿੱਖ ਲਈ ਪੜ੍ਹਾਈ ਕਰਨ ਲਈ ਕਨੇਡਾ ਦੇ ਐਡਮਿੰਟਨ ਸ਼ਹਿਰ ਭੇਜਿਆ ਸੀ ਜਿਸ ਦੀ ਕਿ ਹੁਣ ਲਗਭਗ ਪੜ੍ਹਾਈ ਖਤਮ ਹੋ ਚੁੱਕੀ ਸੀ ਇੱਕ ਸਤੰਬਰ ਦੀ ਰਾਤ ਨੂੰ ਸਾਡੀ ਉਸ ਨਾਲ ਆਖਰੀ ਵਾਰ ਗੱਲਬਾਤ ਹੋਈ ਉਸ ਤੋਂ ਬਾਅਦ ਉਹਦਾ ਮੋਬਾਇਲ ਫੋਨ ਸਵਿਚ ਆਫ ਆ ਰਿਹਾ ਸੀ ਜਿਸ ਬਾਰੇ ਅਸੀਂ ਆਪਣੇ ਕਨੇਡਾ ਰਹਿੰਦੇ ਰਿਸ਼ਤੇਦਾਰਾਂ ਨੂੰ ਦੱਸਿਆ ਕਿ ਓਂਕਾਰ ਦੀਪ ਸਿੰਘ ਦਾ ਫੋਨ ਸਵਿਚ ਆਫ ਆ ਰਿਹਾ ਤਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਉਸਦਾ ਫੋਨ ਨਹੀਂ ਲੱਗ ਰਿਹਾ ਅਤੇ ਉਸ ਦੀ ਗੁੰਮਸ਼ੁਦਾ ਦੀ ਰਿਪੋਰਟ ਕਨੇਡਾ ਪੁਲਿਸ ਨੂੰ ਲਿਖਾ ਦਿੱਤੀ ਗਈ ਹੈ  9 ਸਤੰਬਰ ਨੂੰ ਕਨੇਡਾ ਰਹਿੰਦੇ ਸਾਡੇ ਰਿਸ਼ਤੇਦਾਰਾਂ ਨੂੰ ਕਨੇਡਾ ਪੁਲਿਸ ਨੇ ਫੋਨ ਕੀਤਾ ਹੈ ਕਿ ਓਂਕਾਰ ਦੀਪ ਸਿੰਘ ਦੀ ਲਾਸ਼ ਦਰਿਆ ਕਿਨਾਰੇ ਗਲੀ ਸੜੀ ਪਈ ਹੋਈ ਹੈ ਜਿਸ ਦੀ ਅਸੀਂ ਮੌਕੇ ਤੇ ਜਾ ਕੇ ਪਛਾਣ ਕਰ ਲਈ ਕਨੇਡਾ ਪੁਲਿਸ ਨੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਆਪਣੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।