ਪੰਜਾਬ ਸਟੇਟ ਮਨਿਸਟਰੀਅਲ ਪੈਨਸ਼ਨਰਜ਼ ਐਸੋਸੀਏਸ਼ਨ ਲੁਧਿਆਣਾ ਦੇ ਅਹੁਦੇਦਾਰਾਂ ਦੀ ਹੋਈ ਚੋਣ .

 

ਲੁਧਿਆਣਾ, 13 ਸਤੰਬਰ (ਟੀ ਕੇ) -ਪੰਜਾਬ ਸਟੇਟ ਮਨਿਸਟਰੀਅਲ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ, ਜਿਸ ਵਿਚ ਸੂਬਾ ਪ੍ਰਧਾਨ ਸੁਸ਼ੀਲ ਕੁਮਾਰ ਦੀ ਅਗਵਾਈ ਹੇਠ ਜਿਲ੍ਹਾ ਲੁਧਿਆਣਾ ਇਕਾਈ ਦੇ ਅਹੁਦੇਦਾਰਾਂ ਦੀ ਸਰਵਸੰਮਤੀ ਨਾਲ ਚੋਣ ਕੀਤੀ ਗਈ। ਇਸ ਮੌਕੇ 

ਹਰਵੰਤ ਸਿੰਘ ਮਾਂਗਟ ਨੂੰ ਪ੍ਰਧਾਨ , ਗੁਰਚਰਨ ਸਿੰਘ ਦੁੱਗਾ ਨੂੰ ਜਨਰਲ ਸਕੱਤਰ, ਦਲੀਪ ਸਿੰਘ ਅਤੇ ਵਰਿੰਦਰ ਕੁਮਾਰ ਨੂੰ ਸਲਾਹਕਾਰ,  ਹਰਜੀਤ ਸਿੰਘ ਗਰੇਵਾਲ ਨੂੰ ਕੈਸ਼ੀਅਰ, ਵਿਜੇ ਮਰਜਾਰਾ ਨੂੰ ਸੀਨੀਅਰ ਮੀਤ ਪ੍ਰਧਾਨ,  ਓਮ ਪ੍ਰਕਾਸ਼ ਚੋਪੜਾ ਨੂੰ ਸਹਾਇਕ ਜਨਰਲ ਸਕਤਰ, ਨਰਿੰਦਰਪਾਲ ਸ਼ਰਮਾ ਨੂੰ ਉਪ ਪ੍ਰਧਾਨ ਨਿਰਮਲ ਸਿੰਘ ਲਲਤੋਂ ਨੂੰ ਉਪ ਪ੍ਰਧਾਨ, ਮਹਿੰਦਰ ਸਿੰਘ ਨੂੰ ਉਪ ਪ੍ਰਧਾਨ, ਦਰਸ਼ਨ ਸਿੰਘ ਨੂੰ ਉਪ ਪ੍ਰਧਾਨ, ਇੰਦਰਪਾਲ ਸੈਣੀ ਨੂੰ ਉਪ ਪ੍ਰਧਾਨ, ਸ਼ਾਮ ਸੁੰਦਰ ਨੂੰ ਸਕੱਤਰ, 

 ਗੁਰਮੀਤ ਸਿੰਘ ਨੂੰ ਸਕੱਤਰ, ਹਰਦਿਆਲ ਸਿੰਘ ਨੂੰ ਸਕੱਤਰ ਅਤੇ ਜਸਵੀਰ ਸਿੰਘ ਵਾਲੀਆ  ਨੂੰ ਪ੍ਰੈਸ ਸਕੱਤਰ ਚੁਣਿਆ ਗਿਆ। 

ਇਸ ਮੌਕੇ  ਸੁਖਵਿੰਦਰ ਸਿੰਘ ਸਾਬਕਾ ਸਟੇਟ ਪ੍ਰਧਾਨ  ਤੋਂ ਇਲਾਵਾ ਸੀਨੀਅਰ ਸੂਬਾਈ ਆਗੂ ਅਵਤਾਰ ਸਿੰਘ ਸ਼ਿੰਗਾਰਾ ਸਿੰਘ, ਗੁਰਵਿੰਦਰ ਸਿੰਘ, ਗੁਰਚਰਨਸਿੰਘ ਟੌਹੜਾ , ਪ੍ਰੀਤਮ ਸਿੰਘ, ਬਾਬੂ ਰਾਮ, ਗਵਰਧਨ ਲਾਲ, ਗੁਰਚਰਨ ਸਿੰਘ,ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ ਸੱਪਲ, ਧਰਮਵੀਰ, ਹਰੀ ਸਿੰਘ, ਭਗਵਾਨ ਸਿੰਘ, ਰਾਜਿੰਦਰ ਕੁਮਾਰ, ਬਲਦੇਵ ਸਿੰਘ ਅਸ਼ਵਨੀ ਕੁਮਾਰ, ਹਰਭਜ ਰਾਏ, ਅਤੇ ਸੁਰਿੰਦਰ ਕੌਰ ਤੇ ਹੋਰ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ।