ਰਾਮਗੜ੍ਹੀਆ ਬੋਰਡ ਦਿੱਲੀ ਨੇ ਬਲਵਿੰਦਰ ਸਿੰਘ ਸਿਆਣ ਨੂੰ ਥਾਪਿਆ ਲੁਧਿਆਣਾ ਜ਼ਿਲ੍ਹੇ ਦਾ ਪ੍ਰਧਾਨ.
ਲੁਧਿਆਣਾ, 22 ਸਤੰਬਰ (ਸਰਬਜੀਤ ਲੁਧਿਆਣਵੀ): ਰਾਮਗੜ੍ਹੀਆ ਭਾਈਚਾਰੇ ਦੀ ਅਹਿਮ ਮੀਟਿੰਗ ਨਿਊ ਜਨਤਾ ਨਗਰ ਦੇ ਦੁਰਗਾ ਪੁਰੀ ਮੁਹੱਲੇ ਵਿਖੇ ਬਲਵਿੰਦਰ ਸਿੰਘ ਸਿਆਣ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਰਾਮਗੜ੍ਹੀਆ ਬੋਰਡ ਦਿੱਲੀ ਦੇ ਪ੍ਰਧਾਨ ਤਰਲੋਚਨ ਸਿੰਘ ਦੌਲਾ, ਜਰਨਲ ਸੈਕਟਰੀ ਅਵਤਾਰ ਸਿੰਘ ਭੁਰਜੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਰਾਮਗੜ੍ਹੀਆ ਬੋਰਡ ਦਿੱਲੀ ਦੇ ਪ੍ਰਧਾਨ ਤਰਲੋਚਨ ਸਿੰਘ ਦੌਲਾ ਨੇ ਕਿਹਾ ਕਿ ਪੁਰਾਤਨ ਸਮੇਂ ਤੋਂ ਹੀ ਰਾਮਗੜ੍ਹੀਆ ਭਾਈਚਾਰੇ ਵਲੋਂ ਮਹਾਰਾਜਾ ਰਣਜੀਤ ਸਿੰਘ ਤੋਂ ਲੈਕੇ ਹੁਣ ਤੱਕ ਅਨੇਕਾਂ ਮੋਰਚੇ ਲਗਾਏ ਗਏ ਹਨ। ਜਿਹਨਾਂ ਬਾਰੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜਾਣੂ ਕਰਵਾਉਣ ਸਮੇਂ ਦੀ ਮੰਗ ਹੈ। ਕਿਉਂਕਿ ਕੌਮਾਂ ਉਹ ਹੀ ਦੁਨੀਆ ਤੇ ਰਹਿੰਦੀਆਂ ਹਨ, ਜੋ ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਰਾਮਗੜ੍ਹੀਆ ਬੋਰਡ ਦਿੱਲੀ ਨੇ ਦਿੱਲੀ ਵਿੱਚ ਰਾਮਗੜ੍ਹੀਆ ਭਾਈਚਾਰੇ ਦੇ ਅਜਿਹੇ ਸਥਾਨਾਂ ਦੀ ਸੇਵਾ ਸੰਭਾਲ ਕਰਕੇ ਉਭਾਰਿਆ ਹੈ। ਜਿਨ੍ਹਾਂ ਦਾ ਜ਼ਿਕਰ ਇਤਿਹਾਸ ਵਿੱਚ ਤਾਂ ਆਉਂਦਾ ਹੈ, ਪਰ ਉਹ ਸਥਾਨ ਕਿੱਥੇ ਹਨ ਜਿਵੇਂ ਮੋਰੀ ਦਰਵਾਜ਼ਾ, ਤੀਸ ਹਜ਼ਾਰੀ ਆਦਿ ਇਲਾਕਿਆਂ ਦੀ ਸੇਵਾ ਸੰਭਾਲ ਕਰਕੇ ਸਿੱਖ ਕੌਮ ਨੂੰ ਉਹਨਾਂ ਸਥਾਨਾਂ ਤੋਂ ਜਾਣੂ ਕਰਵਾਇਆ ਹੈ।
ਇਸ ਮੌਕੇ ਬੋਰਡ ਦੇ ਜਰਨਲ ਸਕੱਤਰ ਅਵਤਾਰ ਸਿੰਘ ਭੁਰਜੀ ਨੇ ਬੋਰਡ ਵਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿ ਰਾਮਗੜ੍ਹੀਆ ਭਾਈਚਾਰੇ ਨੂੰ ਇੱਕ ਮੁੱਠ ਕੀਤਾ ਜਾ ਸਕੇ।
ਮੀਟਿੰਗ ਵਿੱਚ ਲੁਧਿਆਣਾ ਤੋਂ ਬਲਵਿੰਦਰ ਸਿੰਘ ਸਿਆਣ ਨੂੰ ਲੁਧਿਆਣਾ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਆਏ ਹੋਏ ਮਹਿਮਾਨਾਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਬਪ੍ਰੀਤ ਸਿੰਘ ਮਠਾੜੂ (ਸੈਂਡੀ ਮਠਾੜੂ), ਆਲ ਇੰਡੀਆ ਸਰਪ੍ਰਸਤ ਮੈਂਬਰ, ਤ੍ਰਿਲੋਚਨ ਸਿੰਘ ਡੌਲਾ ਪ੍ਰਧਾਨ ਆਰ.ਬੀ.ਡੀ, ਮਨਮੀਤ ਸਿੰਘ ਮੁੱਦੜ, ਜਗਜੀਤ ਸਿੰਘ ਵਾਸਨ, ਅਵਤਾਰ ਸਿੰਘ ਭੁਰਜੀ, ਕੇਵਲ ਸਿੰਘ ਗਲਸ਼ੀ, ਬਲਵਿੰਦਰ ਸਿੰਘ ਸਿਆਣ, ਹਰਪ੍ਰੀਤ ਸਿੰਘ, ਸੰਤਕੋਹ ਸਿੰਘ, ਕੁਲਦੀਪ ਸਿੰਘ ਸਿਆਣ, ਸਰਬਜੀਤ ਸਿੰਘ ਲੁਧਿਆਣਵੀ, ਸੁਰਿੰਦਰ ਸਿੰਘ, ਰਮਨਦੀਪ ਸਿੰਘ, ਸੁਰਿੰਦਰ ਸਿੰਘ ਧੰਜਲ, ਜਗਜੀਤ ਸਿੰਘ, ਰਜਿੰਦਰਪਾਲ ਖੁਰਮਾ, ਤਜਿੰਦਰ ਜੱਸਲ ਆਦਿ ਹਾਜਰ ਸਨ।