ਜਤਿਨ- ਮੋਹਿਤ ਨੇ ਜਨਮਦਿਨ ਮੌਕੇ ਕੀਤਾ ਖੂਨਦਾਨ ਕੈਂਪ ਦਾ ਆਯੋਜਨ .
ਜਤਿਨ ਅਤੇ ਮੋਹਿਤ ਦੂਆ ਨੇ ਆਪਣੇ ਜਨਮ ਦਿਨ ਤੇ ਪਹਿਲਾ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਅਤੇ ਆਪ ਖੂਨਦਾਨ ਕਰ ਕੇ ਕੈਂਪ ਦੀ ਕੀਤੀ ਆਰੰਭਤਾ
ਲੁਧਿਆਣਾ(ਗੁਰਦੀਪ ਸਿੰਘ) : ਜਤਿਨ (ਕਾਲੀ) ਅਤੇ ਮੋਹਿਤ ਦੂਆ ਨੇ ਆਪਣੇ ਜਨਮ ਦਿਨ ਤੇ ਦੀਪ ਹਸਪਤਾਲ ਵਿਖੇ ਪਹਿਲੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ। ਜਤਿਨ ਨੇ ਸਭ ਤੋਂ ਪਹਿਲਾਂ ਆਪ ਖੂਨਦਾਨ ਕਰ ਕੇ ਕੈਂਪ ਦੀ ਆਰੰਭਤਾ ਕੀਤੀ। ਇਸ ਖੂਨਦਾਨ ਕੈਂਪ ਵਿੱਚ ਦੀਪ ਅਸਪਤਾਲ ਦੇ ਬਲੱਡ ਸੈਂਟਰ ਦੀਪ ਨਰਸਿੰਗ ਹੋਮ ਅਤੇ ਹਸਪਤਾਲ ਦੀ ਡਾ.ਆਰ ਕੇ ਗੁਪਤਾ ਦੀ ਟੀਮ ਹਰਮੀਤ ਸਿੰਘ, ਰਾਮ ਸਿੰਘ, ਗੋਪੀ ਚੰਦ, ਸੁਖਮੀਤ ਕੌਰ ਅਤੇ ਮਮਤਾ ਜੀ ਨੇ ਖੂਨ ਇਕੱਤਰ ਕੀਤਾ।
ਇਹ ਕੈਂਪ ਦੇ ਮੁੱਖ ਮਹਿਮਾਨ ਪ੍ਰਧਾਨ ਰਵੀ ਬਤਰਾ ਨੇ ਮੋਹਿਤ ਦੂਆ ਅਤੇ ਜਤਿਨ ਦੁਆਰਾ ਕੈਂਪ ਲਗਾਉਣ ਅਤੇ ਆਪ ਖੂਨਦਾਨ ਕਰਨ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਦਾ ਸਨਮਾਨ ਕੀਤਾ। ਇਸ ਮੌਕੇ ਕਪਿਲ ਕਟਿਆਲ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜਿਉਂਦੇ ਜੀ ਖੂਨਦਾਨ ,ਮਰਨ ਉਪਰੰਤ ਅੱਖਾਂ ਦਾਨ ਕਰਨੀਆਂ ਚਾਹੀਦੀਆਂ ਹਨ। ਖੂਨਦਾਨ ਕਰਨਾ ਬਹੁਤ ਵੱਡਾ ਪਰਉਪਕਾਰ ਹੈ ।ਉਪਰੰਤ ਖੂਨਦਾਨੀਆ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਕਪਲ ਕਤਿਆਲ, ਨਮਨ ਬਾਂਸਲ, ਮਾਨਿਕ , ਰਿਤੇਸ਼ , ਦੀਪ ,ਆਸ਼ੀਸ਼ ਸਪਰਾ ,ਅਸ਼ੋਕ ਚੌਹਾਨ , ਲੋਕੇਸ਼ ਮਾਗੋ ,ਨਿਤਿਨ , ਵਾਸੂ ,ਰਿਸ਼ੀ , ਰਾਹੁਲ , ਅਖਿਲੇਸ਼ ਤੋਂ ਇਲਾਵਾ ਕਈ ਪਤਵੰਤੇ ਸੱਜਣ ਹਾਜ਼ਰ ਸਨ।